ਖ਼ਾਲਿਦ ਮਹਿਮੂਦ
ਦਿੱਖ
ਡਾਕਟਰ ਖ਼ਾਲਿਦ ਮਹਿਮੂਦ | |
---|---|
ਜਨਮ | |
ਹੋਰ ਨਾਮ | ਪ੍ਰੋਫੈਸਰ ਖ਼ਾਲਿਦ ਮਹਿਮੂਦ |
ਪੇਸ਼ਾ | ਸਾਹਿਤਕਾਰ |
ਲਈ ਪ੍ਰਸਿੱਧ | ਸ਼ਾਇਰੀ, ਸਾਹਿਤ ਅਤੇ ਅਨੁਵਾਦ |
ਡਾਕਟਰ ਖ਼ਾਲਿਦ ਮਹਿਮੂਦ (ਜਨਮ 15 ਜਨਵਰੀ 1948) ਦਿੱਲੀ ਉਰਦੂ ਅਕੈਡਮੀ ਦਾ ਵਾਈਸ ਚੇਅਰਮੈਨ ਹੈ।[1]ਉਹ ਉਰਦੂ ਦਾ ਇੱਕ ਮੁਮਤਾਜ਼ ਉਸਤਾਦ, ਖ਼ੁਸ਼ ਫ਼ਿਕਰ ਸ਼ਾਇਰ, ਅਨੁਵਾਦਕ ਅਤੇ ਆਲੋਚਕ ਵੀ ਹੈ।
ਬਚਪਨ ਅਤੇ ਸਿੱਖਿਆ
[ਸੋਧੋ]ਖਾਲਿਦ ਮਹਿਮੂਦ ਦਾ ਜਨਮ ਮੱਧ ਪ੍ਰਦੇਸ਼ ਦੇ ਵਿਦੀਸ਼ਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਅਹਿਮਦ ਸ਼ਾਹ ਖ਼ਾਂ (ਉਬੈਦ ਮੀਆਂ) ਬਹੁਤ ਹੀ ਖ਼ਲੀਕ ਸ਼ਖ਼ਸੀਅਤ ਦੇ ਮਾਲਿਕ ਸੀ। ਇਸਨੇ ਆਪਣੀ ਸ਼ੁਰੂਆਤੀ ਪੜ੍ਹਾਈ ਸਥਾਨਕ ਸਕੂਲ ਤੋਂ ਕੀਤੀ ਸੀ। ਐਮਏ (ਉਰਦੂ) ਅਤੇ ਬੀ ਐੱਡ ਸਫ਼ੀਨਾ ਕਾਲਜ ਭੋਪਾਲ ਤੋਂ ਕੀਤੀ ਅਤੇ ਪੀ ਐੱਚ ਡੀ ਜਾਮਾ ਮਿਲੀਆ ਇਸਲਾਮੀਆ, ਨਵੀਂ ਦਿੱਲੀ ਤੋਂ ਕੀਤੀ।
ਪ੍ਰੋਫੈਸ਼ਨਲ ਯਾਤਰਾ
[ਸੋਧੋ]ਖਾਲਿਦ ਮਹਿਮੂਦ ਸਿੱਖਿਆ ਦੇ ਖੇਤਰ ਨਾਲ ਜੁੜਿਆ ਰਿਹਾ। ਉਸਨੇ ਇੱਕ ਸੀਨੀਅਰ ਸੈਕੰਡਰੀ ਸਕੂਲ ਤੋਂ ਪੇਸ਼ਗਤ ਸਫ਼ਰ ਸ਼ੁਰੂ ਕੀਤਾ ਅਤੇ ਤਰੱਕੀ ਕਰ ਕੇ ਜਾਮੀਆ ਮਿਲੀਆ ਇਸਲਾਮੀਆ ਦੇ ਉਰਦੂ ਵਿਭਾਗ ਦਾ ਚੇਅਰਮੈਨ ਵੀ ਰਿਹਾ।
ਰਚਨਾਵਾਂ
[ਸੋਧੋ]- ਸਮੁੰਦਰ ਆਸ਼ਨਾ (ਗਜ਼ਲਾਂ) - 1982
- ਮਾਹੌਲ ਕੇ ਜ਼ਰੀਏ ਤਾਲੀਮ (ਤਰਜਮਾ) - 1994
- ਉਰਦੂ ਸਫ਼ਰਨਾਮੋਂ ਕਾ ਤਨਕੀਦੀ ਮੁਤਾਲਾ - 1995
- ਅਦਬ ਕੀ ਤਾਬੀਰ (ਮਜ਼ਾਮੀਨ) - 1999
- ਗੋਰੀ (ਨਾਵਲ ਤਰਜਮਾ) - 2000ਈ
- ਸ਼ਿਅਰ ਚਰਗ਼ (ਸ਼ਿਅਰੀ ਮਜਮੂਆ, ਉਰਦੂ ਔਰ ਹਿੰਦੀ) - 2001
- ਕਾਲੇ ਕੰਵਲ (ਕਹਾਣੀਆਂ, ਤਰਜਮਾ) - 2002
- ਸ਼ਗੁਫ਼ਤਗੀ ਦਿਲ ਕੀ (ਖ਼ਾਕੇ ਇਨਸ਼ਾਈਏ) 2003
- ਤਾਪਸੀ (ਨਾਵਲ ਤਰਜਮਾ) - 2004
- ਉਰਦੂ ਮੈਂ ਤਨਜ਼ ਵ ਮਜ਼ਾਹ ਕੀ ਰਵਾਇਤ (ਤਰਤੀਬ) - 2005
- ਕਸਾਈ ਬਾੜਾ (ਕਹਾਣੀਆਂ, ਤਰਜਮਾ) - 2006
- ਸ਼ਾਹ ਮੁਬਾਰਕ ਆਬਰੂ (ਮੋਨੋਗ੍ਰਾਫ਼) - 2007