ਖਾਨਾਨ ਕਾਜ਼ਾਨ

ਗੁਣਕ: 55°47′N 49°09′E / 55.783°N 49.150°E / 55.783; 49.150
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਨਾਨ ਕਾਜ਼ਾਨ
قازان خانلغى
Qazan Xanlığı
Казан Ханлыгы
1438–1552
Flag of ਕਾਜ਼ਾਨ
ਝੰਡਾ
ਰਾਜਧਾਨੀਕਾਜ਼ਾਨ
ਆਮ ਭਾਸ਼ਾਵਾਂਤੁਰਕੀ (ਤਾਤਾਰੀ ਬੋਲੀ, Chuvash), Mari
ਧਰਮ
ਇਸਲਾਮ, Shamanism
ਸਰਕਾਰਖਾਨਾਨ
ਕਾਜ਼ਾਨ ਖਾਨ 
ਇਤਿਹਾਸ 
• Established
1438
• Annexed to Muscovy
1552
ਤੋਂ ਪਹਿਲਾਂ
ਤੋਂ ਬਾਅਦ
Golden Horde
ਵੋਲਗਾ ਬਲਗਾਰੀਆ
Tsardom of Russia

ਖਨਾਨ ਕਾਜ਼ਾਨ (ਤਾਤਾਰੀ ਬੋਲੀ ਤੇ ਤੁਰਕੀ ਬੋਲੀ ਵਿੱਚ: ਕਾਜ਼ਾਨ ਖ਼ਾਨਲੀਗ਼ੀ; ਰੂਸੀ ਬੋਲੀ ਵਿੱਚ: ਕਾਜ਼ਾਨਸਕੋਏ ਖਾ ਨਿੱਸਤਵਾ) ਘਬਲੇ ਜ਼ਮਾਨਿਆਂ ਦੀ ਇੱਕ ਤਾਤਾਰੀ ਰਿਆਸਤ ਸੀ ਜਿਹੜੀ ਇੱਥੇ ਕਾਫ਼ੀ ਪੁਰਾਣੀ ਰਿਆਸਤ ਵੋਲਗਾ ਬੁਲਗ਼ਾਰੀਆ ਦੇ ਇਲਾਕਿਆਂ ਤੇ 1438ਈ. ਤੋਂ 1552ਈ. ਤੱਕ ਮੌਜੂਦ ਰਹੀ। ਇਸ ਖਨਾਨ ਦੇ ਇਲਾਕੇ ਵਿੱਚ ਅੱਜਕਲ ਦੀਆਂ ਰਿਆਸਤਾਂ ਤਾਤਾਰਸਤਾਨ, ਮਾਰੀ ਐਲ, ਚੋਵਾਸ਼ਿਆ, ਮੋਰਦੋਵਿਆ ਦੇ ਸਾਰੇ ਤੇ ਅਦਮਰਤਿਆ ਤੇ ਬਾਸ਼ਕੀਰਸਤਾਨ (ਬਾਸ਼ਕੋਤੋਸਤਾਨ) ਦੇ ਕੁੱਝ ਹਿੱਸੇ ਸ਼ਾਮਿਲ ਸਨ। ਇਸਦਾ ਰਾਜਘਰ ਕਾਜ਼ਾਨ ਸ਼ਹਿਰ ਸੀ।

ਖ਼ਾਨੀਤ ਦੀ ਉਸਾਰੀ[ਸੋਧੋ]

ਗ਼ਿਆਸ ਉੱਦ ਦੀਨ ਖ਼ਾਨ ਨੇ ਤੁਲਾਈ ਉਰਦੂ ਦੀਆਂ ਮੁਸ਼ਕਿਲਾਂ ਤੇ ਮਸਲਿਆਂ ਦਾ ਫਾਇਦਾ ਚੁੱਕਦੇ ਹੋਏ 1420ਈ. ਦੇ ਦਹਾਕੇ ਵਿੱਚ ਖ਼ੁਦ ਨੂੰ ਕਾਜ਼ਾਨ ਅਲਸ ਆਜ਼ਾਦ ਹੁਕਮਰਾਨ ਬਣਾ ਲਿਆ। ਨਤੀਜੇ ਵਜੋਂ ਤੁਲਾਈ ਉਰਦੂ ਦੇ ਸਾਬਕ ਖ਼ਾਨ ਅਲੱਗ਼ ਮੁਹੰਮਦ ਨੇ ਕਾਜ਼ਾਨ ਤੇ ਮੱਲ ਮਾਰ ਲਈ ਤੇ ਤੁਲਾਈ ਉਰਦੂ ਸਲਤਨਤ ਨੂੰ ਤੋੜਦੇ ਹੋਏ, ਆਪਣੀ ਖ਼ੁਦ ਦੀ ਵੱਖਰੀ ਕਾਜ਼ਾਨ ਖ਼ਾਨੀਤ ਕਾਇਮ ਕਰ ਲਈ।

ਖ਼ਾਨੀਤ ਦਾ ਜੁਗ਼ਰਾਫ਼ੀਆ ਤੇ ਆਬਾਦੀ[ਸੋਧੋ]

ਖਾਨਾਨ ਕਾਜ਼ਾਨ ਦੇ ਇਲਾਕੇ, ਮੁਸਲਮਾਨ ਬਲਗ਼ਾਰਾਂ ਦੀ ਆਬਾਦੀ ਦੇ ਇਲਾਕੇ ਬਲਗ਼ਾਰ, ਚੋਕਾਤਾਵ, ਕਾਜ਼ਾਨ ਤੇ ਕਾ ਸ਼ਾਨ ਰਾਜਵਾੜਾ ਤੇ ਦੂਜੇ ਇਲਾਕੇ ਜਿਹੜੇ ਵੋਲਗਾ ਬੁਲਗ਼ਾਰੀਆ ਨਾਲ਼ ਤਾਲੁਕਾਤ ਰੱਖਦੇ ਸਨ ਤੇ ਸ਼ਾਮਿਲ ਸਨ। ਵੋਲਗਾ, ਕਾਮਾ ਤੇ ਵਈਆਤਕਾ ਖਨਾਨ ਦੇ ਤਿੰਨ ਵੱਡੇ ਦਰਿਆ ਤੇ ਪ੍ਰਮੁੱਖ ਵਪਾਰ ਦੇ ਰਸਤੇ ਸਨ। ਆਬਾਦੀ ਜ਼ਿਆਦਾਤਰ ਕਾਜ਼ਾਨ ਤਾਤਾਰ (ਮੁਸਲਮਾਨ ਬਲਗ਼ਾਰ ਜਿਹਨਾਂ ਨੇ ਤਾਤਾਰੀ ਬੋਲੀ ਅਪਣਾ ਲਈ ਸੀ)ਦੀ ਸੀ। ਇਨ੍ਹਾਂ ਦੀ ਸ਼ਨਾਖ਼ਤ ਤਾਤਾਰਾਂ ਨੂੰ ਨਹੀਂ ਸੀ, ਬਹੁਤ ਸਾਰੇ ਆਪਣੇ ਆਪ ਨੂੰ ਸਿਰਫ਼ ਮੁਸਲਮਾਨ ਜਾਂ "ਕਾਜ਼ਾਨ ਦੇ ਲੋਕ " ਦੱਸਦੇ ਸਨ। ਖਨਾਨ ਦਾ ਰਿਆਸਤੀ ਮਜ਼ਹਬ ਇਸਲਾਮ ਸੀ। ਸਥਾਨਕ ਜਗੀਰੂ ਬਹਾਦਰ ਨਸਲੀ ਬਲਗ਼ਾਰਾਂ ਵਿੱਚ ਸ਼ਾਮਿਲ ਸੀ, ਪਰ ਕਾਜ਼ਾਨ ਦਾ ਖ਼ਾਨ, ਦਰਬਾਰੀ ਤੇ ਮੁਹਾਫ਼ਿਜ਼ ਦਸਤੇ ਗਿਆਹਸਤਾਨ (ਮੈਦਾਨ) ਦੇ ਤਾਤਾਰਾਂ (ਕਪਚਾਕ ਤੇ ਬਾਅਦ ਵਿੱਚ ਨਗੋਏਆਂ) ਨਾਲ਼ ਤਾਅਲੁੱਕ ਰੱਖਦੇ ਸਨ ਜਿਹੜੇ ਕਾਜ਼ਾਨ ਵਿੱਚ ਰਹਿੰਦੇ ਸਨ। ਚੰਗੇਜ਼ ਖ਼ਾਣੀ ਟੱਬਰ ਦੀਆਂ ਰਵਾਇਆਤ ਮੁਤਾਬਿਕ, ਗਿਆਹਸਤਾਨ ਦੀ ਪਰੰਪਰਾ ਅਨੁਸਾਰ ਸਥਾਨਕ ਤੁਰਕੀ ਜਨਜਾਤੀਆਂ ਨੂੰ ਵੀ ਤਾਤਾਰੀ ਕਿਹਾ ਜਾਂਦਾ ਸੀ, ਬਾਅਦ ਵਿੱਚ ਰੂਸੀ ਪ੍ਰਤਿਸ਼ਠਿਤ ਵਰਗ ਵੀ ਇਹੋ ਨਾਂ ਵਰਤਣ ਲੱਗ ਪਏ। ਉੱਚੇ ਵਰਗ ਦਾ ਇੱਕ ਹਿੱਸਾ ਸਲਤਨਤ ਤੁਲਾਈ ਉਰਦੂ ਨਾਲ਼ ਤਾਲੁਕਾਤ ਰੱਖਦਾ ਸੀ। ਇਨ੍ਹਾਂ ਵਿੱਚ ਚਾਰ ਵੱਡੇ ਟੱਬਰ ਆਰਗ਼ਨ, ਬਾਰਨ, ਕਪਚਾਕ ਤੇ ਸ਼ੈਰਨ ਸ਼ਾਮਿਲ ਸਨ।

ਹਵਾਲੇ[ਸੋਧੋ]

55°47′N 49°09′E / 55.783°N 49.150°E / 55.783; 49.150