ਸਮੱਗਰੀ 'ਤੇ ਜਾਓ

ਖਾਸਿੰਤੋ ਬਿਨਾਵੇਂਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਾਸਿੰਤੋ ਬਿਨਾਵੇਂਤੇ
ਜਨਮ(1866-08-12)12 ਅਗਸਤ 1866
ਮੈਡਰਿਡ, ਸਪੇਨ
ਮੌਤ14 ਜੁਲਾਈ 1954(1954-07-14) (ਉਮਰ 87)
ਮੈਡਰਿਡ, ਸਪੇਨ
ਰਾਸ਼ਟਰੀਅਤਾਸਪੇਨੀ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1922

ਖ਼ਾਸਿੰਤੋ ਬਿਨਾਵੇਂਤੇ ਅਤੇ ਮਾਰਤੀਨੇਸ (12 ਅਗਸਤ 1866 – 14 ਜੁਲਾਈ 1954) 20 ਵੀਂ ਸਦੀ ਦੇ ਪ੍ਰਮੁੱਖ ਸਪੇਨੀ ਨਾਟਕਕਾਰਾਂ ਵਿੱਚੋਂ ਇੱਕ ਸੀ। ਉਸ ਨੂੰ 1922 ਵਿੱਚ "ਜਿਸ ਸੁਹਣੇ ਢੰਗ ਨਾਲ ਉਸ ਨੇ ਸਪੈਨਿਸ਼ ਡਰਾਮਾ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਜਾਰੀ ਰੱਖਿਆ ਹੈ" ਉਸ ਲਈ ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਇੱਕ ਮਸ਼ਹੂਰ ਬੱਚਿਆਂ ਦੇ ਡਾਕਟਰ ਦਾ ਪੁੱਤਰ, ਮੈਡ੍ਰਿਡ ਵਿੱਚ ਪੈਦਾ ਹੋਇਆ ਸੀ। ਉਸਨੇ ਸਮਾਜਿਕ ਆਲੋਚਨਾ ਦੇ ਰਾਹੀਂ ਨਾਟਕੀ ਨੂੰ ਅਸਲੀਅਤ ਵੱਲ ਵਾਪਸ ਮੋੜ ਦਿੱਤਾ: ਅਡੰਬਰੀ ਤੁਕਬੰਦੀ ਦੀ ਥਾਂ ਗਦ, ਮੈਲੋਡਰਾਮਾ ਦੀ ਥਾਂ ਕਮੇਡੀ, ਫਾਰਮੂਲੇ ਦੀ ਥਾਂ ਅਨੁਭਵ, ਆਵੇਗੀ ਐਕਸ਼ਨ ਦੀ ਥਾਂ ਸੰਵਾਦ ਅਤੇ ਮਨਾਂ ਦੀ ਖੇਲ। ਬਿਨਾਵੇਂਤੇ ਪਹਿਲਾਂ ਸੁਹਜ-ਸ਼ਾਸਤਰ ਵਿੱਚ ਅਤੇ ਬਾਅਦ ਨੂੰ ਨੀਤੀ ਦੇ ਵਿੱਚ ਡੂੰਘੀ ਦਿਲਚਸਪੀ ਲੈਂਦਾ ਸੀ। 

ਬਿਨਾਵੇਂਤੇ ਇੱਕ ਉਦਾਰ ਬਾਦਸ਼ਾਹਤ ਦਾ ਹਾਮੀ ਅਤੇ ਸਮਾਜਵਾਦ ਦਾ ਆਲੋਚਕ ਸੀ। ਉਹ 1931-1936 ਦੇ ਗਣਤੰਤਰ ਨੂੰ ਵਿਨਾਸ਼ਕਾਰੀ ਗਣਤੰਤਰ ਤਜੁਰਬਾ ਸਮਝਦਾ ਸੀ ਪਰ ਉਸ ਨੂੰ ਇਸਦਾ ਫ੍ਰੈਂਕੋ ਦੀ ਹਕੂਮਤ ਤੋਂ ਬਿਨਾਂ ਹੋਰ ਕੋਈ ਬਿਹਤਰ ਬਦਲ ਨਹੀਂ ਸੀ ਨਜ਼ਰ ਆਉਂਦਾ, ਇਸ ਲਈ ਉਹ ਫ੍ਰੈਂਕੋ ਦੀ ਹਕੂਮਤ ਦਾ ਡਾਵਾਂਡੋਲ ਜਿਹਾ ਸਮਰਥਕ ਸੀ। 1936 ਵਿੱਚ ਬਿਨਾਵੇਂਤੇ ਦਾ ਨਾਂ ਸਪੇਨੀ ਕਵੀ ਅਤੇ ਨਾਟਕਕਾਰ ਫੈਡਰਿਕੋ ਗਾਰਸੀਆ ਲੋਰਕਾ ਦੀ ਹੱਤਿਆ ਨਾਲ ਜੁੜ ਗਿਆ। ਇਹ ਗੱਲ ਉਦੋਂ ਵਾਪਰੀ ਜਦੋਂ ਰਾਸ਼ਟਰਵਾਦੀ ਅਖ਼ਬਾਰਾਂ ਐਸਟਾਪਾ, ਐਲ ਕੋਰਿਓ ਡੀ ਅੰਡੇਲੂਸੀਆ ਅਤੇ ਆਈਡੀਅਲ ਨੇ ਇੱਕ ਨਕਲੀ ਖਬਰ ਦੀ ਕਹਾਣੀ ਫੈਲਾ ਦਿੱਤੀ ਜੋ ਕਿ ਬਿਨਾਵੇਂਤੇ ਦੀ ਰਿਪਬਲਿਕਨ ਹੱਤਿਆ ਦਾ ਬਦਲਾ ਲੈਣ ਲਈ ਲੋਰਕਾ ਨੂੰ ਮਾਰਿਆ ਗਿਆ ਸੀ।[2] ਬਿਨਾਵੇਂਤੇ ਦੀ ਮੌਤ 87 ਸਾਲ ਦੀ ਉਮਰ ਵਿੱਚ ਅਲਡੇਨੇਕੋਕਾ ਈ ਐਸਕਲੋਨਾ (ਟਾਲੀਡੋ) ਵਿੱਚ ਹੋਈ। ਉਸ ਨੇ ਕਦੇ ਵੀ ਵਿਆਹ ਨਹੀਂ ਸੀ ਕਰਵਾਇਆ। ਬਹੁਤ ਸਾਰੇ ਸਰੋਤਾਂ ਦੇ ਅਨੁਸਾਰ, ਉਹ ਸਮਲਿੰਗੀ ਸੀ।[3][4]

ਮੈਡਰਿਡ, ਸਪੇਨ ਦੇ ਇੱਕ ਪਾਰਕ ਵਿੱਚ ਖ਼ਾਸਿੰਤੋ ਬਿਨਾਵੇਂਤੇ ਮਕਬਰਾ

ਜ਼ਿੰਦਗੀ[ਸੋਧੋ]

ਖਾਸਿੰਤੋ ਬਿਨਾਵੇਂਤ ਦਾ ਜਨਮ 12 ਅਗਸਤ 1866 ਨੂੰ ਮੈਡਰਿਡ, ਸਪੇਨ ਵਿੱਚ ਇੱਕ ਮਸ਼ਹੂਰ ਬਾਲ ਡਾਕਟਰ ਦੇ ਘਰ ਹੋਇਆ ਸੀ। ਉਸ ਨੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਪਰੰਤੂ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹ ਉਸ ਨੂੰ ਚੰਗੀ ਸੁਹਣੀ ਦੌਲਤ ਛੱਡ ਗਿਆ, ਤਾਂ ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਫਰਾਂਸ, ਇੰਗਲੈਂਡ ਅਤੇ ਰੂਸ ਵਿੱਚ ਵੱਡੇ ਪਧਰ ਤੇ ਯਾਤਰਾ ਕੀਤੀ।[5] ਸਪੇਨ ਵਾਪਸ ਆਉਣ 'ਤੇ ਉਸਨੇ ਸੰਪਾਦਨ ਦਾ ਕੰਮ ਕੀਤਾ ਅਤੇ ਕਈ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਆਪਣੀਆਂ ਲਿਖਤਾਂ ਨਾਲ ਯੋਗਦਾਨ ਪਾਇਆ।

ਪ੍ਰਮੁੱਖ ਕੰਮ [ਸੋਧੋ]

ਖ਼ਾਸਿੰਤੋ ਬਿਨਾਵੇਂਤੇ ਨੇ 172 ਰਚਨਾਵਾਂ ਲਿਖੀਆਂ। ਉਸ ਦੇ ਸਭ ਤੋਂ ਮਹੱਤਵਪੂਰਨ ਕੰਮ ਹਨ:[6][7]

 • El nido ajeno (ਬੇਗਾਨਾ ਆਲ੍ਹਣਾ, 1894), ਕਮੇਡੀ, ਤਿੰਨ ਐਕਟ ਵਿੱਚ।
 • Gente conocida (ਕੁਲੀਨ ਸੋਸਾਇਟੀ, 1896), satirical scenes of modern life, four acts.
 • La Gobernadora (ਗਵਰਨਰ ਦੀ ਪਤਨੀ, 1901), ਕਮੇਡੀ, ਤਿੰਨ ਐਕਟ ਵਿੱਚ।
 • La noche del sábado (ਸਨਿਚਰਵਾਰ ਦੀ ਰਾਤ, 1903), ਸਟੇਜ ਰੋਮਾਂਸ, ਪੰਜ ਭਾਗ; ਇਮਪੀਰੀਆ ਇੱਕ ਨਾਚੀ ਹੈ ਅਤੇ ਬਾਅਦ ਵਿੱਚ ਵੇਸਵਾ ਬਣ ਜਾਂਦੀ ਹੈ, ਜਿਸ ਨੂੰ ਪ੍ਰਿੰਸ ਮੀਗੁਏਲ ਨਾਲ ਪਿਆਰ ਹੋ ਜਾਂਦਾ ਹੈ, ਜੋ ਸਵਾਬੀਆ ਦੀ ਗੱਦੀ ਤੇ ਬੈਠੇਗਾ।
 • Rosas de otoño (ਪਤਝੜ ਦੇ ਗੁਲਾਬ, 1905), ਭਾਵੁਕ ਕਮੇਡੀ, ਤਿੰਨ ਐਕਟ ਵਿੱਚ।
 • Los intereses creados (ਵਿਆਜ ਦੇ ਬਾਂਡ ", 1907), ਇਤਾਲਵੀ commedia dell'arte ਤੇ ਆਧਾਰਿਤ ਮੁਖੌਟਿਆਂ ਦੀ ਕਾਮੇਡੀ; ਬਿਨਾਵੇਂਤੇ ਦਾ ਸਭ ਤੋਂ ਮਸ਼ਹੂਰ ਅਤੇ ਅਕਸਰ ਖੇਡਿਆ ਜਾਣ ਵਾਲਾ ਨਾਟਕ
 • Señora ama (ਘਰ ਦੀ ਮਾਲਕਣ, 1908), ਪੇਂਡੂ ਡਰਾਮਾ; ਆਪਣੇ ਪਤੀ ਨਾਲ ਈਰਖਾ ਕਰਦੀ ਇੱਕ ਔਰਤ ਦਾ ਸੰਜੀਦਾ ਮਨੋਵਿਗਿਆਨਕ ਅਧਿਐਨ।
 • ਪਿਆਰ ਵਿਹੂਣੀ ਔਰਤ (La malquerida), 1913), ਪੇਂਡੂ ਮਨੋਵਿਗਿਆਨਕ ਡਰਾਮਾ, ਤਿੰਨ ਐਕਟ ਵਿੱਚ; 1921 ਦੀ ਫਿਲਮ 'ਦ ਪੈਸ਼ਨ ਫਲਾਵਰ' ਦਾ ਆਧਾਰ, ਜਿਸ ਵਿੱਚ ਨੋਰਾ ਤਾਲਮਾਜ ਨੇ ਅਭਿਨੈ ਕੀਤਾ ਸੀ।
 • La ciudad alegre y confiada (1916), continuation from Los intereses creados.
 • Campo de armiño (1916)
 • Lecciones de buen amor (1924)
 • La mariposa que voló sobre el mar (1926)
 • Pepa Doncel (1928)
 • Vidas cruzadas (1929)
 • Aves y pájaros (1940)
 • La honradez de la cerradura (1942)
 • La infanzona (1945)
 • Titania (1946)
 • La infanzona (1947)
 • Abdicación (1948)
 • Ha llegado Don Juan (1952)
 • El alfiler en la boca (1954)
 • Hijos, padres de sus padres (ਪੁੱਤਰ, ਆਪਣੇ ਮਾਪਿਆਂ ਦੇ ਬਾਪ, 1954)

ਹਵਾਲੇ[ਸੋਧੋ]

 1. "Jacinto Benavente - Facts". Nobelprize.org. Nobel Media AB 2014. Retrieved 27 December 2015.
 2. Gibson, Ian (1987). The Assassination of Federico Garcia Lorca. London: Penguin Books. pp. 152–153.
 3. Villena, Luis Antonio de (ed.) (2002), Amores iguales. Antología de la poesía gay y lésbica (in ਸਪੇਨੀ), Madrid: La Esfera, ISBN 84-9734-061-2 {{citation}}: |first= has generic name (help); More than one of |ISBN= and |isbn= specified (help)
 4. Garzón, Juan Ignacio García (14 July 2004), La paradoja del comediógrafo (in ਸਪੇਨੀ), ABC.es, retrieved 2007-09-19
 5. https://www.nobelprize.org/nobel_prizes/literature/laureates/1922/benavente-bio.html
 6. van Horn, John; Benavente, Jacinto (1918). Heath's Modern Language Series: Tres Comedias. D. C. Heath & Co. Retrieved 27 December 2015.
 7. Frenz, Horst, ed. (1969). Nobel Lectures, Literature 1901-1967. Amsterdam: Elsevier Publishing Company. Retrieved 27 December 2015.

ਬਾਹਰੀ ਲਿੰਕ[ਸੋਧੋ]