ਖਿੜਕਾ
ਦਿੱਖ
ਵਾੜੇ ਨੂੰ ਬੰਦ ਕਰਨ ਲਈ ਕੰਡੇਦਾਰ ਛਿੰਗਾਂ ਦੇ ਬਣਾਏ ਕਵਾੜ ਨੂੰ ਖਿੜਕਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਫਿੜਕਾ ਕਹਿੰਦੇ ਹਨ। ਵਾੜਾ ਉਸ ਥਾਂ ਨੂੰ ਕਹਿੰਦੇ ਹਨ ਜਿਸ ਦੁਆਲੇ ਕੰਡਿਆਂ ਵਾਲੀਆਂ ਝਾੜੀਆਂ ਦੀ ਵਾੜ ਕੀਤੀ ਹੁੰਦੀ ਹੈ। ਵਾੜੇ ਵਿਚ ਭੇਡਾਂ, ਬੱਕਰੀਆਂ ਤੇ ਦੂਸਰੇ ਪਸ਼ੂ ਵੀ ਰੱਖੇ ਜਾਂਦੇ ਸਨ। ਸ਼ੁਰੂ-ਸ਼ੁਰੂ ਵਿਚ ਮਨੁੱਖੀ ਵਸੋਂ ਝੁੱਗੀਆਂ-ਝੌਂਪੜੀਆਂ ਵਿਚ ਰਹਿੰਦੀ ਸੀ। ਪਸ਼ੂਆਂ ਨੂੰ ਵਾੜਿਆਂ ਵਿਚ ਰੱਖਿਆ ਜਾਂਦਾ ਸੀ। ਵਾੜਿਆਂ ਨੂੰ ਖਿੜਕੇ ਨਾਲ ਬੰਦ ਕਰਕੇ ਰੱਖਿਆ ਜਾਂਦਾ ਸੀ ਤਾਂ ਜੋ ਪਸ਼ੂ ਵਾੜੇ ਤੋਂ ਬਾਹਰ ਨਾ ਨਿਕਲ ਜਾਣ।
ਖਿੜਕਾ ਬਣਾਉਣ ਲਈ ਪਹਿਲਾਂ ਸੋਟੀਆਂ ਦਾ ਚੌਖਟਾ ਬਣਾਇਆ ਜਾਂਦਾ ਸੀ। ਫੇਰ ਚੌਖਟੇ ਵਿਚ ਮਲ੍ਹੇ, ਬੇਰੀ ਜਾਂ ਕਿੱਕਰ ਦੀਆਂ ਝਿੰਗਾਂ ਨੂੰ ਰੱਖ ਕੇ ਰੱਸੀ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਜਾਂਦਾ ਸੀ। ਕਈ ਚੌਖਟਿਆਂ ਵਿਚ ਛਿੰਗਾਂ ਦੀ ਥਾਂ ਛਿਟੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਸਨ। ਬੱਸ, ਬਣ ਗਿਆ ਖਿੜਕਾ। ਹੁਣ ਜੇਕਰ ਪੰਜਾਬ ਦੇ ਕਿਸੇ ਏਰੀਏ ਵਿਚ ਵਾੜੇ ਹੁਣ, ਉਥੇ ਹੀ ਖਿੜਕਾ ਮਿਲ ਸਕਦਾ ਹੈ ?[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.