ਖਿੰਡਾਅ (ਪ੍ਰਕਾਸ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਿੱਟੀ ਰੌਸ਼ਨੀ ਦਾ ਸੱਤ ਰੰਗ ਵਿੱਚ ਖਿੰਡਾਅ

ਖਿੰਡਾਅ ਜਾਂ ਫੈਲਾਅ ਜਾਂ ਖਿਲਾਰਾ ਚਿੱਟੇ ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਵੱਖਰਾ ਹੋ ਜਾਣ ਦੀ ਕਿਰਿਆ ਨੂੰ ਆਖਿਆ ਜਾਂਦਾ ਹੈ। ਚਿੱਟਾ ਪ੍ਰਕਾਸ਼ ਵੱਖੋ-ਵੱਖ ਰੰਗਾਂ ਦੀਆਂ ਕਿਰਨਾਂ ਦਾ ਬਣਿਆ ਹੁੰਦਾ ਹੈ ਜੋ ਕੱਚ ਵਿੱਚ ਅੱਡੋ-ਅੱਡ ਚਾਲ ਨਾਲ ਚਲਦੀਆਂ ਹਨ। ਇਸ ਲਈ ਇਹ ਕਿਰਨਾਂ ਪ੍ਰਿਜ਼ਮ ਵਿੱਚੋਂ ਲੰਘਣ ਵੇਲੇ ਵੱਖ-ਵੱਖ ਕੋਣਾਂ ਤੇ ਝੁਕ ਜਾਂ ਮੁੜ ਜਾਂਦੀਆਂ ਹਨ। ਲਾਲ ਰੰਗ ਸਭ ਤੋਂ ਘੱਟ ਅਤੇ ਜਾਮਣੀ ਸਭ ਤੋਂ ਵੱਧ ਮੁੜਦਾ ਹੈ। ਇਹਨਾਂ ਸੱਤ ਰੰਗਾਂ ਦੀ ਤਰਤੀਬ ਲਾਲ, ਸੰਤਰੀ, ਪੀਲਾ, ਹਰਾ, ਨੀਲਾ, ਅਸਮਾਨੀ ਅਤੇ ਜਾਮਣੀ ਹੈ। ਮੀਂਹ ਤੋਂ ਬਾਅਦ ਅਸਮਾਨ 'ਚ ਬਣੀ ਸਤਰੰਗੀ ਪੀਂਘ ਇਸ ਦੀ ਮਿਸਾਲ ਹੈ।

ਲਾਲ ਸੰਤਰੀ ਪੀਲਾ ਹਰਾ ਨੀਲਾ ਅਸਮਾਨੀ ਜਾਮਣੀ