ਸਮੱਗਰੀ 'ਤੇ ਜਾਓ

ਖੁੱਲ੍ਹਾ ਸਮਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੁੱਲ੍ਹਾ ਸਮਾਜ ਜਾਂ ਓਪਨ ਸੁਸਾਇਟੀ ਸ਼ਬਦ 1932 ਵਿੱਚ ਫ੍ਰੈਂਚ ਦਾਰਸ਼ਨਿਕ ਹੈਨਰੀ ਬਰਗਸਨ ਦੁਆਰਾ ਦਿੱਤਾ ਗਿਆ।[1][2] ਇਹ ਵਿਚਾਰ ਆਸਟਰੇਲੀਆ ਵਿੱਚ ਪੈਦਾ ਹੋਏ ਬ੍ਰਿਟਿਸ਼ ਦਾਰਸ਼ਨਿਕ ਕਾਰਲ ਪੌਪਰ ਦੁਆਰਾ ਦੂਜੀ ਸੰਸਾਰ ਜੰਗ ਦੌਰਾਨ ਵਿਕਸਿਤ ਕੀਤਾ ਗਿਆ।[3][4]

ਬਰਗਸਨ ਇੱਕ ਬੰਦ ਸਮਾਜ ਨੂੰ ਕਾਨੂੰਨ ਜਾਂ ਧਰਮ ਦੇ ਇੱਕ ਬੰਦ ਸਿਸਟਮ ਵਜੋਂ ਦਰਸਾਉਂਦਾ ਹੈ। ਇਹ ਸਥਿਰ ਹੈ, ਜਿਵੇਂ ਕਿ ਇੱਕ ਬੰਦ ਦਿਮਾਗ।[5] ਬਰਗਸਨ ਸੁਝਾਅ ਦਿੰਦਾ ਹੈ ਕਿ ਜੇ ਸਭਿਅਤਾ ਦੇ ਸਾਰੇ ਨਿਸ਼ਾਨ ਗਾਇਬ ਹੋ ਜਾਂਦੇ, ਤਾਂ ਬੰਦ ਸਮਾਜ ਦੀ ਦੂਜਿਆਂ ਨੂੰ ਸ਼ਾਮਲ ਕਰਨ ਜਾਂ ਬਾਹਰ ਕੱਢਣ ਦੀ ਪ੍ਰਵਿਰਤੀ ਬਚੀ ਰਹੇਗੀ।[6] ਇਸਦੇ ਉਲਟ, ਇੱਕ ਖੁੱਲ੍ਹਾ ਸਮਾਜ ਗਤੀਸ਼ੀਲ ਹੈ ਅਤੇ ਨੈਤਿਕ ਸਰਬਵਿਆਪਕਤਾ ਵੱਲ ਝੁਕਿਆ ਹੋਇਆ ਹੈ।

ਪੌਪਰ ਨੇ ਖੁੱਲ੍ਹੇ ਸਮਾਜ ਨੂੰ ਇੱਕ ਇਤਿਹਾਸਕ ਨਿਰੰਤਰਤਾ ਦੇ ਹਿੱਸੇ ਵਜੋਂ ਦੇਖਿਆ।[7]

ਖੁੱਲ੍ਹੇ ਸਮਾਜਾਂ ਵਿੱਚ, ਸਰਕਾਰ ਤੋਂ ਜਵਾਬਦੇਹ ਅਤੇ ਸਹਿਣਸ਼ੀਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਅਤੇ ਇਸਦੀ ਰਾਜਨੀਤਿਕ ਬਣਤਰ ਪਾਰਦਰਸ਼ੀ ਅਤੇ ਲਚਕਦਾਰ ਹੁੰਦੀ ਹੈ। ਇਸ ਨੂੰ ਤਾਨਾਸ਼ਾਹੀ ਦੇ ਵਿਰੋਧ ਵਜੋਂ ਦਰਸਾਇਆ ਜਾ ਸਕਦਾ ਹੈ।

ਇਤਿਹਾਸ

[ਸੋਧੋ]

ਪੌਪਰ ਨੇ ਕਲਾਸੀਕਲ ਯੂਨਾਨੀਆਂ ਨੂੰ ਕਬਾਇਲੀਵਾਦ ਤੋਂ ਖੁੱਲ੍ਹੇ ਸਮਾਜ ਪ੍ਰਤੀ ਲੰਬੇ ਹੌਲੀ ਤਬਦੀਲੀ ਦੀ ਸ਼ੁਰੂਆਤ ਕਰਦਿਆਂ ਦੇਖਿਆ।[8]

ਕਬਾਇਲੀ ਅਤੇ ਸਮੂਹਵਾਦੀ ਸਮਾਜ ਕੁਦਰਤੀ ਕਨੂੰਨ ਅਤੇ ਸਮਾਜਿਕ ਰੀਤੀ ਵਿਚਕਾਰ ਫ਼ਰਕ ਨਹੀਂ ਕਰਦੇ। ਇਸ ਲਈ ਲੋਕਾਂ ਵਿੱਚ ਪਰੰਪਰਾ ਨੂੰ ਚੁਣੌਤੀ ਦੇਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਕਿਉਂਕਿ, ਉਹ ਇਸ ਦੇ ਪਵਿੱਤਰ ਜਾਂ ਜਾਦੂਈ ਆਧਾਰ ਨੂੰ ਸਵੀਕਾਰ ਕਰਦੇ ਹਨ। ਇੱਕ ਖੁੱਲ੍ਹੇ ਸਮਾਜ ਵਿੱਚ ਕੁਦਰਤੀ ਅਤੇ ਮਨੁੱਖ ਦੇ ਬਣਾਏ ਕਨੂੰਨ ਵਿੱਚ ਫ਼ਰਕ ਕੀਤਾ ਜਾਂਦਾ ਹੈ ਅਤੇ ਨੈਤਿਕ ਵਿਵਹਾਰ ਲਈ ਅਤੇ ਨਿੱਜੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਦਾ ਵਾਧਾ ਦੇਖਿਆ ਜਾਂਦਾ ਹੈ। ਵਿਵਹਾਰ ਨੂੰ ਧਾਰਮਿਕ ਵਿਸ਼ਵਾਸ ਦੇ ਅਨੁਕੂਲ ਬਣਾਉਣਾ ਜਰੂਰੀ ਨਹੀਂ ਹੁੰਦੀ।[9]

ਪੌਪਰ ਨੇ ਦਲੀਲ ਦਿੱਤੀ ਕਿ ਜਦੋਂ ਲੋਕ ਸ਼ਖ਼ਸੀ, ਅਲੋਚਨਾ ਅਤੇ ਮਾਨਵਤਾਵਾਦ ਦੇ ਵਿਚਾਰਾਂ ਉਨ੍ਹਾਂ ਪ੍ਰਤੀ ਜਾਣੂ ਹੋ ਜਾਣ ਤਾਂ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ, ਇਸ ਲਈ ਬੰਦ ਸਮਾਜ ਵਿੱਚ ਪਰਤਣਾ ਅਸੰਭਵ ਹੈ,[10] ਪਰ ਉਸੇ ਸਮੇਂ ਜਾਰੀ ਭਾਵਨਾਤਮਕ ਖਿੱਚ ਨੂੰ ਪਛਾਣ ਤੇ ਪੌਪਰ ਨੇ ਉਸ ਨੂੰ "ਕਬਾਇਲੀਅਤ ਦੀਆਂ ਗੁੰਮੀਆਂ ਸਮੂਹਕ ਭਾਵਨਾਵਾਂ" ਕਿਹਾ, ਜਿਵੇਂ ਕਿ 20 ਵੀਂ ਸਦੀ ਦੇ ਸਰਬ ਅਧਿਕਾਰਵਾਦ ਵਿੱਚ ਪ੍ਰਗਟ ਹੋਇਆ।[11]

ਆਲੋਚਨਾਤਮਕ ਗਿਆਨ

[ਸੋਧੋ]

ਖੁੱਲ੍ਹੇ ਸਮਾਜ ਬਾਰੇ ਪੌਪਰ ਦਾ ਸੰਕਲਪ ਰਾਜਨੀਤਿਕ ਹੋਣ ਦੀ ਬਜਾਏ ਗਿਆਨ ਮਿਮਾਂਸਾਵਾਦੀ ਹੈ[12] ਜਦ ਪੌਪਰ ਨੇ ਦ ਓਪਨ ਸੁਸਾਇਟੀ ਐਂਡ ਇਟਜ਼ ਏਨੇਮੀਜ਼ ਲਿਖਿਆ ਤਦ ਉਸ ਨੂੰ ਵਿਸ਼ਵਾਸ ਸੀ ਕਿ ਸਮਾਜਿਕ ਵਿਗਿਆਨ ਫਾਸ਼ੀਵਾਦ ਅਤੇ ਸਾਮਵਾਦ ਦੀ ਮਹੱਤਤਾ ਅਤੇ ਸੁਭਾਅ ਨੂੰ ਸਮਝਣ ਵਿੱਚ ਅਸਫਲ ਰਹੇ ਹਨ। ਉਸ ਦੀ ਨਜ਼ਰ ਵਿੱਚ ਸਮਾਜ ਵਿਗਿਆਨ ਗ਼ਲਤ ਗਿਆਨ ਮੀਮਾਂਸਾ ਤੇ ਆਧਾਰਿਤ ਸਨ।[13] ਸਰਬ ਅਧਿਕਾਰਵਾਦ ਨੇ ਗਿਆਨ ਨੂੰ ਰਾਜਨੀਤਿਕ ਬਣਨ ਲਈ ਮਜ਼ਬੂਰ ਕੀਤਾ ਜਿਸਨੇ ਆਲੋਚਨਾਤਮਕ ਸੋਚ ਨੂੰ ਅਸੰਭਵ ਬਣਾ ਦਿੱਤਾ ਅਤੇ ਇਸ ਰਸਤੇ ਨੇ ਤਾਨਾਸ਼ਾਹੀ ਦੇਸ਼ਾਂ ਨੂੰ ਗਿਆਨ ਦੇ ਵਿਨਾਸ਼ ਧੱਕ ਦਿੱਤਾ।

ਪੋਪਰ ਦਾ ਸਿਧਾਂਤ ਕਿ ਗਿਆਨ ਆਰਜ਼ੀ ਅਤੇ ਗ਼ਲਤ ਹੈ ਤੋਂ ਭਾਵ ਹੈ ਕਿ ਸਮਾਜ ਨੂੰ ਬਦਲਵੇਂ ਦ੍ਰਿਸ਼ਟੀਕੋਣ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ। ਇੱਕ ਖੁੱਲ੍ਹਾ ਸਮਾਜ ਸੱਭਿਆਚਾਰਕ ਅਤੇ ਧਾਰਮਿਕ ਬਹੁਲਤਾ ਨਾਲ ਜੁੜਿਆ ਹੁੰਦਾ ਹੈ ; ਇਹ ਹਮੇਸ਼ਾ ਸੁਧਾਰ ਦੇ ਲਈ ਖੁੱਲ੍ਹਾ ਹੁੰਦਾ ਹੈ ਕਿਉਂਕਿ ਗਿਆਨ ਕਦੇ ਵੀ ਪੂਰਾ ਨਹੀਂ ਹੁੰਦਾ ਪਰ ਹਮੇਸ਼ਾ ਜਾਰੀ ਰਹਿੰਦਾ ਹੈ: "ਜੇ ਅਸੀਂ ਮਨੁੱਖ ਰਹਿਣਾ ਚਾਹੁੰਦੇ ਹਾਂ, ਤਾਂ ਸਿਰਫ ਇੱਕ ਹੀ ਰਸਤਾ ਹੈ, ਖੁੱਲ੍ਹੇ ਸਮਾਜ ਵਿੱਚ ਜਾਣ ਦਾ ਰਾਹ ... ਅਣਜਾਣ, ਅਨਿਸ਼ਚਿਤ ਅਤੇ ਅਸੁਰੱਖਿਅਤ"[14]

ਬੰਦ ਸਮਾਜ ਵਿੱਚ, ਖਾਸ ਗਿਆਨ ਅਤੇ ਅੰਤਮ ਸੱਚ ਦੇ ਦਾਅਵਿਆਂ ਵਾਲੇ ਹਕੀਕਤ ਦੇ ਇੱਕ ਪੱਖ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਸਮਾਜ ਸੋਚ ਦੀ ਆਜ਼ਾਦੀ ਲਈ ਬੰਦ ਹੁੰਦਾ ਹੈ। ਇਸਦੇ ਉਲਟ, ਇੱਕ ਖੁੱਲ੍ਹੇ ਸਮਾਜ ਵਿੱਚ ਹਰੇਕ ਨਾਗਰਿਕ ਨੂੰ ਆਲੋਚਨਾਤਮਕ ਸੋਚ ਵਿੱਚ ਲੱਗੇ ਰਹਿਣ ਦੀ ਜ਼ਰੂਰਤ ਹੁੰਦੀ ਹੈ, ਜਿਸ ਲਈ ਵਿਚਾਰਾਂ ਅਤੇ ਉਹਨਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਇਸ ਦੀ ਸਹੂਲਤ ਦੇਣ ਲਈ ਸੱਭਿਆਚਾਰਕ ਅਤੇ ਕਨੂੰਨੀ ਅਦਾਰਿਆਂ ਦੀ ਲੋੜ ਹੁੰਦੀ ਹੈ।[12]

ਹੋਰ ਵਿਸ਼ੇਸ਼ਤਾਵਾਂ

[ਸੋਧੋ]

ਮਾਨਵਤਾਵਾਦ, ਬਰਾਬਰੀ ਅਤੇ ਰਾਜਨੀਤਿਕ ਸੁਤੰਤਰਤਾ ਇੱਕ ਖੁੱਲ੍ਹੇ ਸਮਾਜ ਦੀਆਂ ਆਦਰਸ਼ਕ ਬੁਨਿਆਦੀ ਵਿਸ਼ੇਸ਼ਤਾਵਾਂ ਹਨ।[15]

ਹਵਾਲੇ

[ਸੋਧੋ]
  1. • Henri Bergson ([1932] 1937). Les Deux Sources de la morale et de la religion, ch. I, pp. 1-103, & ch. IV, pp. 287–343. Félix Alcan.
    • Translated as ([1935] 1977), The Two Sources of Morality and Religion Internet Archive (left or right arrow buttons select succeeding pages), pp. 18-27, 45-65, 229-34., trs., R. A. Audra and C. Brereton, with assistance of W. H. Carter. Macmillan press, Notre Dame.
  2. Leszek Kołakowski, Modernity on Endless Trial (1997), p. 162
  3. K. R. Popper, The Open Society and its Enemies, 2 vols. ([1945] 1966), 5th ed.
  4. A. N. Wilson, Our Times (2008), pp. 17–18
  5. Thomas Mautner (2005), 2nd ed. The Penguin Dictionary of Philosophy ["open society" entry], p. 443.
  6. Henri Bergson, The Two Sources of Morality and Religion, pp. 20-21. 1935, Macmillan.
  7. K. R. Popper, The Open Society and its Enemies (1945), v 1:1 and 174–75.
  8. K. R. Popper, 1945:175–6
  9. Popper, K., The Open Society and Its Enemies, Volume One (Routledge, 1945, reprint 2006), chapter 5, part III.
  10. Popper, K., The Open Society and Its Enemies, Volume One (Routledge, 1945, reprint 2006), chapter 10, part VIII.
  11. K. R. Popper, 1945:199–200
  12. 12.0 12.1 Soros, George, "The Age of Fallibility," Public Affairs (2006).
  13. Popper, K., The Open Society and Its Enemies, Volume Two (Routledge, 1945, reprint 2006), chapters 23 and 24.
  14. K. R. Popper, 1945:201
  15. Thucydides, The History of the Peloponnesian War, Book II: Pericles' Funeral Oration Archived 2015-10-22 at the Wayback Machine..