ਖੇਤੀ ਸੰਦਾਂ ਨਾਲ ਜੁੜੇ ਪ੍ਰਸਿੱਧ ਇਲਾਕੇ
ਦਿੱਖ
ਚੰਗੇ ਖੇਤੀ-ਸੰਦ ਇਕੱਠੇ ਕਰਨਾ ਹਰ ਕਿਸਾਨ ਦੀ ਖਵਾਹਿਸ਼ ਹੁੰਦੀ ਰਹੀ ਹੈ। ਹੁਣ ਹਰ ਪਿੰਡ-ਕਸਬੇ ਵਿੱਚ ਚੰਗੇ ਖੇਤੀ ਸੰਦ ਬਣਨ ਲੱਗ ਪਏ ਹਨ। ਪਹਿਲਾਂ ਕਿਸੇ ਖਾਸ ਸੰਦ ਨੂੰ ਬਣਾਉਣ ਦਾ ਹੁਨਰ ਕਿਸੇ ਵਿਰਲੇ-ਵਾਂਝੇ ਕੋਲ ਹੁੰਦਾ ਸੀ। ਦੂਰੋਂ-ਦੂਰੋਂ ਖੇਤੀ ਕਰਨ ਵਾਲੇ ਲੋਕ, ਸੰਦ ਲੈਣ ਲਈ ਇਨ੍ਹਾਂ ਕਾਰੀਗਰ/ਮਿਸਤਰੀਆਂ ਕੋਲ ਪਹੁੰਚਦੇ । ਕਿਹੜਾ ਸੰਦ ਕਿਥੋਂ ਤੇ ਕਿਸ ਕੋਲੋਂ ਮਿਲਦਾ ਹੈ, ਮੂੰਹੋਂ-ਮੂੰਹ ਉਨ੍ਹਾਂ ਦੀ ਇਹ ਮਸ਼ਹੂਰੀ ਆਸੇ-ਪਾਸੇ ਦੇ ਪਿੰਡਾਂ ਚ ਪਹੁੰਚਦੀ ਰਹਿੰਦੀ।ਖੇਤੀ-ਸੰਦ ਲਈ ਕਬੂਲ ਸ਼ਾਹ (ਫ਼ਾਜ਼ਿਲਿਕਾ) ਅਤੇ ਗਹਿਰੀ ਮੰਡੀ ਲੋਕ ਉਚੇਚੇ ਜਾਂਦੇ। ਇਹ ਨਾਂ ਤੇ ਥਾਵਾਂ, ਲੋਕ-ਅਖਾਣਾਂ ਵਾਂਗ ਲੋਕਾਂ ਦੇ ਮੂੰਹ ‘ਤੇ ਚੜ੍ਹੇ ਹੁੰਦੇ ਜਿਵੇਂ ਗੱਡਾ ਹੰਢਿਆਏ ਦਾ, ਪੰਜਾਲੀ ਜੜਤੌਲੀ ਦੀ। ਅਜਿਹੇ ਅਨੇਕਾਂ ਹੋਰ ਖੇਤੀ-ਸੰਦਾਂ ਨਾਲ ਸੰਬੰਧਿਤ ਥਾਵਾਂ ਦੇ ਵੇਰਵੇ ਵੀ ਦੇਖੇ ਜਾ ਸਕਦੇ ਹਨ;
- ਗੱਡਾ – ਹੰਢਿਆਏ ਦਾ, ਭਾਈ ਰੂਪੇ ਦਾ
- ਗੱਡੇ ਦੇ ਪਹੀਆਂ ਦੀ ਜੋੜੀ – ਬਸੀ ਦੀ
- ਹਲ – ਮਾਹਲਾ ਰਾਮਪੁਰੇ ਦੇ , ਤਲਵੰਡੀ ਦੇ, ਖਿਲਚੀਆਂ ਦੇ
- ਹਲ ਤੇ ਤਵੀਆਂ – ਤਲਵੰਡੀ , ਨਕੋਦਰ
- ਪੰਜਾਲੀ – ਜੜਤੌਲੀ ਦੀ
- ਕੰਬਾਈਨ - ਨਾਭਾ