ਖੋਲ ਵਿੱਚ ਰਹਿੰਦਾ ਆਦਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਖੋਲ ਵਿੱਚ ਰਹਿੰਦਾ ਆਦਮੀ"
Chelovek v futlare.JPG
ਲੇਖਕਐਂਤਨ ਚੈਖਵ
ਮੂਲ ਟਾਈਟਲ"Человек в футляре"
ਭਾਸ਼ਾਰੂਸੀ
ਵੰਨਗੀਕਹਾਣੀ
ਪ੍ਰਕਾਸ਼ਨ1898

«ਖੋਲ ਵਿੱਚ ਰਹਿੰਦਾ ਆਦਮੀ»ਰੂਸੀ ਲੇਖਕ ਐਂਤਨ ਚੈਖਵ ਦੀ 1898 ਦੀ ਕਹਾਣੀ ਹੈ। ਇਹ ਪਹਿਲੀ ਵਾਰ ਇੱਕ ਰੂਸੀ ਰਸਾਲੇ ਵਿੱਚ 1898 ਵਿੱਚ ਚੈਖਵ ਦੀਆਂ ਨਿੱਕੀਆਂ ਕਹਾਣੀਆਂ ਦੀ ਇੱਕ ਤਿੱਕੜੀ ਦੇ ਪਹਿਲੇ ਭਾਗ ਵਜੋਂ ਪ੍ਰਕਾਸ਼ਿਤ ਹੋਈ ਸੀ।[1]

ਇਸ ਕਹਾਣੀ, ਸਰਕਾਰੀ ਸਕੂਲ ਵਿੱਚ ਗਰੀਕ ਦੇ ਅਧਿਆਪਕ ਬੇਲੀਕੋਵ ਬਾਰੇ ਹੈ। ਉਸਨੇ ਆਪਣੇ ਨਿਜੀ ਅਤੇ ਪੇਸ਼ਾਵਰ ਜੀਵਨ ਦੋਨਾਂ ਨੂੰ ਹੀ ਗ਼ੈਰ-ਮਾਮੂਲੀ ਤੌਰ 'ਤੇ ਵਿਵਸਥਿਤ ਕੀਤਾ ਹੋਇਆ ਸੀ। ਉਹ ਸਖ਼ਤ ਅਨੁਸ਼ਾਸਨਪਸੰਦ ਹੈ, ਕਦੇ ਨਿਯਮਾਂ ਦੇ ਵਿਰੁੱਧ ਨਹੀਂ ਜਾਂਦਾ। ਉਹ ਹਮੇਸ਼ਾ ਹਰ ਚੀਜ਼ ਨੂੰ ਉਚਿਤ ਤਰੀਕੇ ਨਾਲ ਕਰਦਾ ਅਤੇ ਇਹ ਨਿਰਧਾਰਤ ਕਰਨ ਦਾ ਯਤਨ ਕਰਦਾ ਕਿ ਕੋਈ ਗ਼ਲਤੀ ਹੋਵੇ ਹੀ ਨਾ।

ਉਹ ਆਪਣੇ ਸਹਿਕਰਮੀਆਂ ਦੇ ਘਰ ਜਾ ਕੇ ਬਾਕਾਇਦਗੀ ਨਾਲ ਸ਼ਿਸ਼ਟਾਚਾਰ ਵਜੋਂ ਬੈਠ ਆਉਂਦਾ ਸੀ, ਹਾਲਾਂਕਿ ਉਸ ਕੋਲ ਉਹਨਾਂ ਨਾਲ ਕਰਨ ਵਾਲੀ ਕੋਈ ਗੱਲ ਨਹੀਂ ਸੀ ਹੁੰਦੀ। ਜਦੋਂ ਵੀ ਕਦੇ ਕੁੱਝ ਥੋੜ੍ਹਾ ਬਹੁਤ ਅਨਿਯਮਿਤ ਹੋ ਜਾਂਦਾ, ਹਰ ਵਾਰ ਬੇਲੀਕੋਵ ਕਹਿੰਦਾ ਕਿ ਦੇਖਣਾ ਕਿਤੇ ਇਹ ਅਧਿਕਾਰੀਆਂ ਦੇ ਕੰਨਾਂ ਤੱਕ ਨਾ ਜਾਵੇ! ਕੁਦਰਤੀ ਤੌਰ 'ਤੇ, ਹੋਰ ਅਧਿਆਪਕ ਉਸਨੂੰ ਨਫਰਤ ਕਰਦੇ ਸਨ।

ਹਵਾਲੇ[ਸੋਧੋ]