ਸਮੱਗਰੀ 'ਤੇ ਜਾਓ

ਖੱਬਲ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਖੱਬਲ"
ਲੇਖਕ ਕੁਲਵੰਤ ਸਿੰਘ ਵਿਰਕ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਖੱਬਲ ਕੁਲਵੰਤ ਸਿੰਘ ਵਿਰਕ ਦੁਆਰਾ ਲਿੱਖੀ ਵੰਡ ਤੋਂ ਉਪਜੇ ਕੌੜੇ ਕੁਸੈਲੇ ਅਨੁਭਵ ਦੀਆਂ ਪ੍ਰਮੁੱਖ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੈ।

ਪਾਤਰ[ਸੋਧੋ]

ਕਥਾਨਕ[ਸੋਧੋ]

ਕੁਲਵੰਤ ਸਿੰਘ ਵਿਰਕ ਨੇ ਭਾਰਤ-ਪਾਕਿ ਵੰਡ ਸਮੇਂ ਲੇਜ਼ਾਨ ਅਫ਼ਸਰ ਦੀ ਜ਼ੁੰਮੇਵਾਰੀ ਨਿਭਾਉਂਦਿਆਂ ਪਾਕਿਸਤਾਨ ਵਿੱਚ ਰਹਿ ਗਈ ਇੱਕ ਸਿੱਖ ਔਰਤ ਨੂੰ ਮਿਲ਼ਦਾ ਹੈ, ਜਿਸ ਨੂੰ ਉਹ ਖੱਬਲ ਕਹਾਣੀ ਦੀ ਮੁੱਖ ਪਾਤਰ ਬਣਾਉਂਦਾ ਹੈ। ਉਸ ਦੇ ਟੱਬਰ ਦੇ ਸਾਰੇ ਲੋਕ ਮਾਰੇ ਗਏ ਸਨ। ਉਸ ਦੀ ਨਣਾਨ ਨੂੰ ਨਾਲ ਦੇ ਪਿੰਡ ਦੇ ਬਲਵਈ ਉਧਾਲ ਕੇ ਲੈ ਗਏ ਸਨ। ਉਹ ਆਪ ਲੁੱਟੀ ਪੁੱਟੀ ਹਾਲਤ ਵਿੱਚ ਸੀ। ਉਹ ਉਸ ਨੂੰ ਕਹਿੰਦੀ ਹੈ:

"ਤੂੰ ਮੇਰਾ ਸਿੱਖ ਭਰਾ ਏਂ, ਮੈਂ ਵੀ ਕਦੀ ਸਿੱਖ ਹੁੰਦੀ ਸਾਂ। ਹੁਣ ਤੇ ਮੈਂ ਮੁਸਲਮਾਨ ਹੋ ਗਈ ਹੋਈ ਆਂ। ਏਸ ਵੇਲੇ ਏਸ ਦੁਨੀਆਂ ਵਿਚ ਮੇਰਾ ਕੋਈ ਨਹੀਓਂ। ਮੈਂ ਬੜੀ ਔਖੀ ਆਂ, ਤੂੰ ਮੇਰੀ ਬਾਂਹ ਫੜ। ਮੇਰੀ ਇਕ ਨਨਾਣ ਏ ਨਿੱਕੀ। ਰੁੜ੍ਹ ਗਏ ਯਾਰਾਂ ਚੱਕ ਵਾਲੇ ਲੈ ਗਏ ਹੋਏ ਨੀ। ਉਸ ਦਿਨ ਹਮਲੇ ਵਿਚ ਸਭ ਤੋਂ ਵੱਡੀ ਧਾੜ ਉਹਨਾਂ ਦੀ ਹੀ ਸੀ, ਤੇ ਉਹ ਹੀ ਉਸ ਨੂੰ ਲੈ ਗਏ ਨੀ। ਤੇਰੀ ਐਸ ਵੇਲੇ ਮੈਨੂੰ ਬੜੀ ਚੌਧਰ ਜਾਪਦੀ ਏ। ਤੂੰ ਉਹਨੂੰ ਏਥੇ ਮੇਰੇ ਕੋਲ ਲਿਆ ਦੇ। ਸਾਰੇ ਤੇਰਾ ਲਿਹਾਜ਼ ਕਰਦੇ ਨੇ। ਪੁਲਸ ਵਾਲੇ ਵੀ ਤੇਰੀ ਮੰਨਦੇ ਨੇ। ਮੇਰੇ ਵੱਲੋਂ ਵੀ ਉਨ੍ਹਾਂ ਨੂੰ ਤਰਲਾ ਕਰੀਂ। ਮੈਂ ਉਹਦੀ ਵੱਡੀ ਭਰਜਾਈ ਆਂ। ਮੈਂ ਉਹਨੂੰ ਹੱਥੀਂ ਪਾਲਿਆ ਏ, ਮਾਂ ਬਰੋਬਰ ਆਂ। ਉਹ ਮੇਰੇ ਕੋਲ ਆਵੇਗੀ। ਮੈਂ ਆਪਣੀ ਹੱਥੀਂ ਉਹਨੂੰ ਕਿਸੇ ਦੇ ਲੜ ਲਾਂਗੀ। ਮੇਰੀ ਸਾਂਝ ਵਧੇਗੀ, ਮੇਰੀਆਂ ਬਾਹੀਂ ਬਨਣਗੀਆਂ। ਮੈਂ ਕਿਸੇ ਨੂੰ ਆਪਣੇ ਆਖਣ ਵਾਲੀ ਬਣਾਂਗੀ।"

ਇਹ ਸੁਣ ਕੇ ਬਿਰਤਾਂਤਕਾਰ ਨੂੰ ਇੱਕ ਗੱਭਰੂ ਜੱਟ ਦੀ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨਾਲ਼ ਹੋਈ ਗੱਲਬਾਤ ਯਾਦ ਆਉਂਦੀ ਹੈ। "ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿਚ, ਜਦੋਂ ਵਾਹੀ ਦੀ ਏ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ ਉਹਦੇ ਨਾਲ। ਸਾਰਾ ਜੜ੍ਹੋਂ ਪੁੱਟ ਕੇ ਪੈਲੀਉਂ ਬਾਹਰ ਸੁੱਟ ਦੇਈ ਦਾ ਏ। ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਕੋਈ ਤਿੜ ਫੁਟ ਆਉਂਦੀ ਹੈ।"

ਹਵਾਲੇ[ਸੋਧੋ]