ਕੁਲਵੰਤ ਸਿੰਘ ਵਿਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਲਵੰਤ ਸਿੰਘ ਵਿਰਕ
ਕੁਲਵੰਤ ਸਿੰਘ ਵਿਰਕ.jpg
ਜਨਮ: 20 ਮਈ1921
ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ)
ਮੌਤ:24 ਦਸੰਬਰ 1987
ਟਰਾਂਟੋ, ਕਨੇਡਾ
ਕਾਰਜ_ਖੇਤਰ:ਕਹਾਣੀਕਾਰ, ਨਿਬੰਧਕਾਰ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ, ਅੰਗਰੇਜ਼ੀ
ਵਿਧਾ:ਨਿੱਕੀ ਕਹਾਣੀ
ਸਾਹਿਤਕ ਲਹਿਰ:ਯਥਾਰਵਾਦ

ਕੁਲਵੰਤ ਸਿੰਘ ਵਿਰਕ (Kulwant Singh Virk) (20 ਮਈ 1921 – 24 ਦਸੰਬਰ 1987) ਸਮਕਾਲੀ ਪੰਜਾਬੀ ਸਾਹਿਤ ਦੇ ਇੱਕ ਉਘੇ ਲੇਖਕ ਹਨ। ਉਹਨਾਂ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਉਹਨਾਂ ਦੀ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ. ਤੋਮੀਓ ਮੀਜੋਕਾਮੀ ਦੁਆਰਾ ਜਾਪਾਨੀ ਵਿੱਚ ਅਨੁਵਾਦ ਕੀਤਾ ਗਿਆ।

ਜੀਵਨ[ਸੋਧੋ]

ਕੁਲਵੰਤ ਸਿੰਘ ਵਿਰਕ ਦੇ ਪਿਤਾ ਸਰਦਾਰ ਆਸਾ ਸਿੰਘ ਵਿਰਕ ਅਤੇ ਮਾਤਾ ਸਰਦਾਰਨੀ ਈਸ਼ਰ ਕੌਰ (ਚੱਠਾ) ਸਨ। ਜਨਮ ਭੂਮੀ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਚਾਰ ਜਮਾਤਾਂ ਪਾਸ ਕੀਤੀਆਂ। ਫੇਰ ਨਨਕਾਣਾ ਸਾਹਿਬ ਦੇ ਖਾਲਸਾ ਹਾਈ ਸਕੂਲ ਚ ਪੜ੍ਹਨ ਚਲੇ ਗਏ। ਉਹਨਾਂ ਨੇ ਮੈਟ੍ਰਿਕ 1936 ਵਿੱਚ ਸ਼ੇਖ਼ੂਪੁਰਾ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨੀ ਪੰਜਾਬ) ਅਤੇ ਬੀ.ਏ. 1940 ਵਿੱਚ ਐਫ਼.ਸੀ.ਕਾਲਜ, ਲਾਹੌਰ ਤੋਂ ਕੀਤੀ। ਅੰਗਰੇਜ਼ੀ ਦੀ ਐਮ.ਏ. 1942 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ[1] ਅਤੇ ਫਿਰ ਲਾਅ ਕਾਲਜ, ਲਾਹੌਰ ਤੋਂ ਐਲ.ਐਲ.ਬੀ. ਕਰਨ ਉਪਰੰਤ ਪਹਿਲਾਂ ਫ਼ੌਜੀ ਅਫ਼ਸਰ (1942-43), ਫਿਰ ਲਾਇਜ਼ਾਂ ਅਫ਼ਸਰ ਮੁੜ ਵਸਾਊ ਵਿਭਾਗ (1947-48), ਲੋਕ ਸੰਪਰਕ ਅਧਿਕਾਰੀ, ਮੁੜ ਵਸਾਊ ਵਿਭਾਗ, ਜਲੰਧਰ (1949-51), ਸੰਪਾਦਕ ਜਾਗ੍ਰਿਤੀ ਅਤੇ ਐਡਵਾਂਸ (ਅੰਗਰੇਜ਼ੀ) (1954-55); ਸਹਾਇਕ ਸੂਚਨਾ ਅਧਿਕਾਰੀ, ਜਲੰਧਰ (1956-64), ਸੂਚਨਾ ਅਧਿਕਾਰੀ, ਭਾਰਤ ਸਰਕਾਰ, ਦਿੱਲੀ ਅਤੇ ਚੰਡੀਗੜ (1964-70),ਅਤੇ ਜਾਇੰਟ ਡਾਇਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (1970 ਤੋਂ 1983) ਅਨੇਕ ਵਿਭਾਗਾਂ ਵਿੱਚ ਸੇਵਾ ਨਿਭਾਈ। ਇਸ ਦੌਰਾਨ ਡੈਪੂਟੇਸ਼ਨ ’ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੈੱਸ ਸਕੱਤਰ ਵੀ ਰਹੇ ਹਨ। 1949 ਵਿਚ ਡਾ. ਕਰਮ ਸਿੰਘ ਗਰੇਵਾਲ (ਹੱਡੀਆਂ ਦੇ ਮਾਹਰ, ਅੰਮ੍ਰਿਤਸਰ) ਦੀ ਲੜਕੀ ਹਰਬੰਸ ਕੌਰ ਨਾਲ ਵਿਆਹ ਹੋਇਆ ਅਤੇ ਦੋ ਲੜਕੇ ਅਤੇ ਤਿੰਨ ਲੜਕੀਆਂ ਸਣੇ ਪੰਜ ਬੱਚਿਆਂ ਦੇ ਬਾਪ ਬਣੇ।[2]

ਰਚਨਾਵਾਂ[ਸੋਧੋ]

ਅਨੁਵਾਦ[ਸੋਧੋ]

ਵਿਰਕ ਬਾਰੇ ਕਿਤਾਬਾਂ[ਸੋਧੋ]

ਵਿਰਕ ਦੀਆਂ ਬਹੁਤ ਸਾਰੀਆਂ ਕਹਾਣੀਆਂ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਧਰਤੀ ਹੇਠਲਾ ਬਲ੍ਹਦ ਦੇ ਨਾਂ ਹੇਠ ਇੱਕ ਪੁਸਤਕ ਰੂਸ ’ਚ ਪ੍ਰਕਾਸ਼ਤ ਹੋਈ। ਧਰਤੀ ਹੇਠਲਾ ਬਲ੍ਹਦ, ਦੁੱਧ ਦਾ ਛੱਪੜ, ਖੱਬਲ ਆਦਿ ਟੈਲੀਵਿਜ਼ਨ ਤੇ ਨਾਟਕ ਦੇ ਰੂਪ ਵਿੱਚ ਪੇਸ਼ ਕੀਤੀਆਂ ਗਈਆਂ।

ਇਨਾਮ[ਸੋਧੋ]

ਹਵਾਲੇ[ਸੋਧੋ]