ਗਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਦਰ
Gaddaar.jpg
ਨਿਜ਼ਾਮ ਕਾਲਜ ਮੈਦਾਨ ਵਿੱਚ ਇੱਕ ਮੀਟਿੰਗ ਦੌਰਾਨ, ਗਦਰ - 2005
ਜਨਮ1949
ਤੂਪਰਾਂ, ਆਂਧਰਾ ਪ੍ਰਦੇਸ਼, ਭਾਰਤ
ਰਿਹਾਇਸ਼ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
ਰਾਜਨੀਤਿਕ ਦਲਤੇਲੰਗਨਾ ਪ੍ਰਜਾ ਮੋਰਚਾ

ਗੁਮਾੜੀ ਵਿਠਲ ਰਾਓ ਮਸ਼ਹੂਰ ਨਾਮ ਗਦਰ (ਜਨਮ 1949) ਆਂਧਰਾ ਪ੍ਰਦੇਸ਼, ਭਾਰਤ ਦੇ ਤੇਲੰਗਨਾ ਖੇਤਰ ਦੇ ਪ੍ਰਸਿੱਧ ਇਨਕਲਾਬੀ ਕਵੀ ਹਨ। ਉਸ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਆਜ਼ਾਦੀ ਲਹਿਰ ਦੇ ਸਮੇਂ ਬਣੀ "ਗਦਰ ਪਾਰਟੀ," ਦੇ ਸਨਮਾਨ ਵਜੋਂ ਗਦਰ ਨੂੰ ਆਪਣੇ ਨਾਮ ਵਜੋਂ ਆਪਣਾ ਲਿਆ ਸੀ। ਉਹ ਲੋਕ ਗੀਤ ਲਿਖਦਾ ਹੈ ਅਤੇ ਆਪ ਹੀ ਗਾਉਂਦਾ ਵੀ ਹੈ। ਨਕਸਲਵਾਦੀਆਂ ਨਾਲ ਵੀ ਉਸ ਦੀ ਹਮਦਰਦੀ ਰਹੀ ਹੈ। ਉਹ ਵੱਖ ਤੇਲੰਗਾਨਾ ਰਾਜ ਲਈ ਵੀ ਗੀਤ ਲਿਖਦਾ ਅਤੇ ਗਾਉਂਦਾ ਰਿਹਾ ਹੈ।