ਗਰਨੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Guernica
ਕਲਾਕਾਰ ਪਾਬਲੋ ਪਿਕਾਸੋ
ਸਾਲ 1937
ਕਿਸਮ Oil on canvas
ਪਸਾਰ 349 cm × 776 cm (137.4 in × 305.5 in)
ਜਗ੍ਹਾ Museo Reina Sofia, ਮਾਦਰਿਦ, ਸਪੇਨ

ਗੁਰਨੀਕਾ ਪਾਬਲੋ ਪਿਕਾਸੋ ਦਾ ਇੱਕ ਚਿੱਤਰ ਹੈ। ਇਹ ਸਪੇਨ ਦੇ ਘਰੇਲੂ ਜੰਗ ਦੇ ਦੌਰਾਨ, 26 ਅਪਰੈਲ 1937 ਨੂੰ, ਸਪੇਨਿਸ਼ ਰਾਸ਼ਟਰਵਾਦੀ ਤਾਕਤਾਂ ਦੇ ਇਸ਼ਾਰੇ ਉੱਤੇ ਜਰਮਨ ਅਤੇ ਇਤਾਲਵੀ ਜੰਗੀ ਜਹਾਜਾਂ ਦੁਆਰਾ ਉੱਤਰੀ ਸਪੇਨ ਵਿੱਚ ਇੱਕ ਬਾਸਕ ਪਿੰਡ ਦੀ ਬੰਬਾਰੀ ਦੇ ਪ੍ਰਤੀਕਰਮ ਵਜੋਂ ਬਣਾਇਆ ਗਿਆ ਸੀ। ਸਪੇਨਿਸ਼ ਰਿਪਬਲਿਕਨ ਸਰਕਾਰ ਨੇ ਪੈਰਸ ਵਿੱਚ 1937 ਦੇ ਸੰਸਾਰ ਮੇਲੇ ਵਿੱਚ "ਐਕਸਪੋਜੀਸ਼ਨ ਇੰਟਰਨੇਸ਼ਨੇਲ ਡੇਸ ਆਰਟਸ ਏਟ ਤਕਨੀਕਸ ਡੈਨਸ ਲਾ ਵੀ ਮਾਡਰਨ"(Exposition।nternationale des Arts et Techniques dans la Vie Moderne) ਵਿੱਚ ਸਪੇਨੀ ਪੇਸ਼ਕਾਰੀ ਲਈ ਇੱਕ ਵੱਡਾ ਕੰਧ ਚਿੱਤਰ ਬਣਾਉਣ ਲਈ ਪਿਕਾਸੋ ਨੂੰ ਜਿੰਮੇਵਾਰੀ ਸੌੰਪੀ ਸੀ।[1]

ਗੁਰਨੀਕਾ ਵਿਚਲਾ ਦ੍ਰਿਸ਼ ਇੱਕ ਕਮਰਾ ਹੈ ਜਿਸ ਦੇ ਖੱਬੇ ਪਾਸੇ ਇੱਕ ਮਾਂ ਨੇ ਆਪਣੇ ਮੋਏ ਪੁੱਤਰ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ ਅਤੇ ਉਸ ਦੇ ਉੱਪਰ ਇੱਕ ਵੱਡੇ ਵੱਡੇ ਡੇਲਿਆਂ ਵਾਲਾ ਇੱਕ ਸਾਨ੍ਹ ਖੜ੍ਹਾ ਹੈ। ਕੇਂਦਰ ਵਿੱਚ ਇੱਕ ਜਖ਼ਮੀ ਘੋੜਾ ਡਿੱਗ ਰਿਹਾ ਹੈ। ਘੋੜੇ ਦਾ ਵੱਡਾ ਜਖ਼ਮ ਪੇਂਟਿੰਗ ਦਾ ਮੁੱਖ ਕੇਂਦਰ ਹੈ। ਘੋੜੇ ਦੇ ਹੇਠਾਂ ਕੋਈ ਮਰ ਰਿਹਾ ਹੈ। ਇਹ ਚਿੱਤਰ ਜੰਗ ਦੀ ਮਾਨਵ ਵਿਰੋਧੀ ਫਿਤਰਤ ਨੂੰ ਦਰਸਾਉਂਦਾ ਹੈ। ਇਸ ਵਿੱਚ ਮਾਸੂਮ ਮਾਨਵੀਅਤ ਘੋੜੇ ਦੇ ਸੁੰਮਾਂ ਹੇਠ ਦਰੜੀ ਜਾ ਰਹੀ ਦਿਖਾਈ ਗਈ ਹੈ। ਕਿਹਾ ਜਾਂਦਾ ਹੈ ਕਿ ਫ਼ਰਾਂਸ ਵਿੱਚ ਇੱਕ ਵਾਰ ਹਿਟਲਰ ਇੱਕ ਨੁਮਾਇਸ਼ ਦੇਖਣ ਪੁੱਜੇ ਜਿਸ ਵਿੱਚ ਗੁਰਨੀਕਾ ਨੂੰ ਰੱਖਿਆ ਗਿਆ ਸੀ ਅਤੇ ਉੱਥੇ ਪਿਕਾਸੋ ਵੀ ਮੌਜੂਦ ਸਨ। ਕਲਾਕ੍ਰਿਤੀ ਉੱਤੇ ਨਜਰਾਂ ਟਿਕਣ ਉੱਤੇ ਹਿਟਲਰ ਨੇ ਉੱਥੇ ਮੌਜੂਦ ਲੋਕਾਂ ਕੋਲੋਂ ਪੁੱਛਿਆ ਕਿ ਇਹ ਚਿੱਤਰ ਕਿਸਨੇ ਬਣਾਇਆ ਹੈ। ਇਸ ਉੱਤੇ ਪਿੱਛੇ ਖੜੇ ਪਿਕਾਸੋ ਨੇ ਕਟਾਕਸ਼ ਕੀਤਾ ਕਿ ਇਸ ਚਿੱਤਰ ਦੇ ਅਸਲੀ ਰਚਣਹਾਰ ਤਾਂ ਉਹ (ਹਿਟਲਰ) ਹੀ ਹਨ।

ਹਵਾਲੇ[ਸੋਧੋ]