ਸਮੱਗਰੀ 'ਤੇ ਜਾਓ

ਪਾਬਲੋ ਪਿਕਾਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਬਲੋ ਪਿਕਾਸੋ

ਪਾਬਲੋ ਪਿਕਾਸੋ (/pɪˈkɑːs, -ˈkæs/;[1] ਸਪੇਨੀ: [ˈpaβlo piˈkaso]; 25 ਅਕਤੂਬਰ 1881-8 ਅਪ੍ਰੈਲ 1973) ਇੱਕ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਵੀਂਹਵੀ ਸਦੀ ਦੇ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਿਕਾਸੋ ਤੋਂ ਬਿਨਾਂ ਆਧੁਨਿਕ ਆਰਟ ਕੁਝ ਵੀ ਨਹੀਂ ਹੈ। ਸਪੇਨ ਦੇ ਨਾਮਕਰਣ ਰਿਵਾਜ਼ ਅਨੁਸਾਰ ਹੀ ਆਪ ਦੇ ਨਾਮ ਵਿੱਚ ਰੂਈਜ਼ ਨਾਮ ਪਿਤਾ ਦੇ ਪਰਿਵਾਰ ਵੱਲੋਂ ਅਤੇ ਪਿਕਾਸੋ ਮਾਤਾ ਦੇ ਪਰਿਵਾਰ ਵੱਲੋਂ ਹੈ। ਸਵਾਦਲੀ ਗੱਲ ਇਹ ਹੈ ਕਿ ਆਪ ਦੇ ਨਾਮ ਵਿੱਚ ਹੋਰ ਰਿਸ਼ਤੇਦਾਰਾਂ ਦੇ ਨਾਮ ਵੀ ਜੁੜਦੇ ਹਨ ਅਤੇ ਇਸ ਤਰਾਂ ਉਹਨਾਂ ਦਾ ਪੂਰਾ ਨਾਂ ਇਸ ਤਰਾਂ ਹੈ:-“Pablo Deigo Jose Francisso de Paula Juan Nepomuceno Maria de los Remedias Cipriano de la Santisma Trinidad Ruiz Y Picasso” ਇਸ ਵੱਡੇ ਨਾਂ ਨੂੰ ਛੋਟਾ ਕਰਕੇ ਉਹਨਾਂ ਨੂੰ ਸਿਰਫ਼ ਪਾਬਲੋ ਪਿਕਾਸੋ ਨਾਲ਼ ਹੀ ਯਾਦ ਕੀਤਾ ਜਾਂਦਾ ਹੈ।

ਪਿਕਾਸੋ, ਹੈਨਰੀ ਮਾਤੀਸ ਅਤੇ ਮਾਰਸ਼ਲ ਡੂਸ਼ਾਂਪ ਤਿੰਨ ਕਲਾਕਾਰ ਹਨ ਜੋ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਪਲਾਸਟਿਕ ਆਰਟਸ ਵਿੱਚ ਇਨਕਲਾਬੀ ਵਿਕਾਸ ਨੂੰ ਪਰਿਭਾਸ਼ਤ ਕਰਨ ਲਈ, ਚਿੱਤਰਕਾਰੀ, ਬੁੱਤਤਰਾਸੀ, ਪ੍ਰਿੰਟ-ਮੇਕਿੰਗ ਅਤੇ ਸੀਰੈਮਿਕ ਡੀਜ਼ਾਈਨਿੰਗ ਵਿੱਚ ਮਹੱਤਵਪੂਰਨ ਘਟਨਾਕ੍ਰਮ ਲਈ ਜ਼ਿੰਮੇਵਾਰ ਸਮਝੇ ਜਾਂਦੇ ਹਨ।[2][3][4][5][6]

ਬਚਪਨ[ਸੋਧੋ]

ਪਿਕਾਸੋ ਦਾ ਜਨਮ ਮਾਲਾਗਾ, ਸਪੇਨ ਵਿਖੇ ਪਿਤਾ ਜੋਸ ਰੂਈਜ਼ ਵਾਈ ਪਿਕਾਸੋ ਦੇ ਘਰ ਵਿਖੇ ਹੋਇਆ। ਉਸ ਦਾ ਬਚਪਨ ਤੋਂ ਹੀ ਚਿੱਤਰਕਾਰੀ ਵਿੱਚ ਸ਼ੌਕ ਸੀ। ਇਹ ਸ਼ੌਕ ਉਸ ਨੂੰ ਘਰੋਂ ਹੀ ਮਿਲਿਆ ਕਿਉਂਕਿ ਉਸ ਦੇ ਪਿਤਾ ਜੀ ਮਾਲਗਾ ਵਿੱਚ ਇੱਕ ਆਰਟ-ਟੀਚਰ ਸਨ। ਪਿਕਾਸੋ ਨੇ 9 ਸਾਲ ਦੀ ਉਮਰ ਵਿੱਚ ਹੀਕੁਝ ਤਸਵੀਰਾਂ ਬਣਾਈਆਂ।ਉਸਦੇ ਪਿਤਾ ਨੇ ਉਸਨੂੰ ਉਤਸ਼ਾਹਿਤ ਕੀਤਾ, ਸਿਖਾਇਆ ਵੀ, ਵਿਚਾਰ ਵਟਾਂਦਰਾ ਕੀਤਾ। ਸਿਰਫ਼ 15 ਸਾਲ ਦੀ ਉਮਰ ਤੱਕ ਉਸ ਦੀ ਕਲਾ ਵਿੱਚ ਕਾਫ਼ੀ ਨਿਖ਼ਾਰ ਆ ਚੁੱਕਾ ਸੀ, ਜਿਸ ਤੋਂ ਉਸ ਦਾ ਪਿਤਾ ਹੈਰਾਨ ਵੀ ਸੀ ਅਤੇ ਖੁਸ਼ ਵੀ ਸੀ। ਪਿਤਾ ਦੀ ਆਪਣੀ ਟਰੇਨਿੰਗ ਤੋਂ ਬਾਅਦ ਪਿਕਾਸੋ ਨੂੰ ਦਾਖਲਾ ਪ੍ਰੀਖਿਆ ਦਿਵਾਈ ਗਈ ਅਤੇ ਉਸ ਨੂੰ ਰਾਇਲ ਅਕੈਡਮੀ ਐਟ ਸੈਨ ਫਰਨੈਂਡੋ ਵਿੱਚ ਆਰਟ ਦੀ ਬਾਕਾਇਦਾ ਕੁਸ਼ਲਤਾ ਪ੍ਰਾਪਤ ਕਰਨ ਲਈ ਬਾਰਸੀਲੋਨਾ ਭੇਜ ਦਿੱਤਾ ਗਿਆ। 1904 ਵਿੱਚ ਉਹ ਪੈਰਿਸ ਵਿਖੇ ਸੈਟ ਹੋ ਗਿਆ। ਅਸੀਂ ਪਹਿਲਾਂ ਉਹਨਾਂ ਰੂਪਾਂ ਤੇ ਹਲਕੀ ਚਰਚਾ ਕਰਾਂਗੇ ਜਿਨਾਂ ਤੇ ਉਸ ਨੇ ਕੰਮ ਕੀਤਾ ਅਤੇ ਫਿਰ ਵਿਸ਼ਾ ਵਸਤੂ ਅਤੇ ਚ ਪੇਂਟਿੰਗ ਜਾਂ ਚਿੱਤਰਕਲਾ –ਜਿਵੇਂ ਅਸੀਂ ਜਾਣਦੇ ਹੀ ਹਾਂ,ਦੋ-ਵਿਮਾਵਾਂ ਵਾਲ਼ੀ ਹੱਥੀਂ ਬਣਾਈ ਤਸਵੀਰ ਹੈ ਜਿਸ ਨੂੰ ਰੰਗਾਂ ਨਾਲ਼ ਸਿ਼ਗਾਰਿਆ ਜਾਂਦਾ ਹੈ। ਇਹ ਕਾਗ਼ਜ਼, ਚਾਰਟ ਪੇਪਰ, ਆਰਟ ਪੇਪਰ, ਕੈਨਵਸ ਆਦਿ ਕਿਸੇ ਤੇ ਵੀ ਬਣਾਈ ਜਾ ਸਕਦੀ ਹੈ। ਸਕਲਪਚਰ ਜਾਂ ਬੁੱਤ-ਤਰਾਸ਼ੀ ਤਿੰਨ ਵਿਮਾਵਾਂ ਵਿੱਚ ਠੋਸ ਪਦਾਰਥ ਦੀ ਬਣੀ ਆਕ੍ਰਿਤੀ ਹੈ। ਠੋਸ ਪਦਾਰਥ, ਪੱਥਰ, ਸੰਗਮਰਮਰ, ਧਾਤ, ਕੱਚ, ਲੱਕੜੀ,ਕਲੇਅ,ਪੌਲੀਮਰ ਜਾਂ ਪਲਾਸਟਿਕ ਆਦਿ ਕੁਝ ਵੀ ਹੋ ਸਕਦਾ ਹੈ। ਪਰਿੰਟ-ਮੇਕਿੰਗ ਸਧਾਰਨ ਰੂਪ ਵਿੱਚ ਇੱਕ ਅਸਲ ਤਸਵੀਰ ਦਾ ਹੂ-ਬ-ਹੂ ਤਿਆਰ ਕੀਤਾ ਪਰਿੰਟ ਹੈ ਜਿਸ ਤੋਂ ਉਸੇ ਚਿੱਤਰ ਦੀਆਂ ਸੈਂਕੜੇ ਹਜ਼ਾਰਾਂ ਕਾਪੀਆਂ ਤਿਆਰ ਕੀਤੀਆਂ ਜਾ ਸਕਣ। ਸੀਰੈਮਿਕਸ ਅਤੇ ਸੀਰੈਮਿਕਸ ਆਰਟ ਕਲੇਅ ਤੋਂ ਬਣੀਆਂ ਟਾਈਲਾਂ ਆਦਿ ਤੇ ਕੀਤੀ ਗਈ ਚਿੱਤਰਕਾਰੀ ਦਾ ਨਾਂ ਹੈ ਜਿਵੇਂ ਪੌਟਰੀ ਵਿੱਚ। ਇਸੇ ਤਰਾਂ ਸੁੰਦਰ ਡਿਜ਼ਾਈਨਾਂ ਵਿੱਚ ਅਤੇ ਆਰਕੀੳਪੋਲੋਜੀ ਵਿੱਚ ਆਰਟੀਫੈਟਸ ਵਿੱਚ।

ਕਲਾਵਾਂ ਵਿੱਚ ਨਿਪੁੰਨ[ਸੋਧੋ]

ਪਿਕਾਸੋ ਉਪਰੋਕਤ ਵਰਣਨ ਕੀਤੀਆਂ ਸਾਰੀਆਂ ਕਲਾਵਾਂ ਵਿੱਚ ਨਿਪੁੰਨ ਸੀ। ਵਿਸ਼ਾ-ਵਸਤੂ ਪੱਖ ਤੋਂ ਗੱਲ ਕਰੀਏ ਤਾਂ ਉਸ ਨੇ ਜਿੰਦਗੀ ਦੇ ਲਗਭਗ ਸਾਰੇ ਵਿਸ਼ੇ ਆਪਣੀ ਚਿੱਤਰਕਾਰੀ ਵਿੱਚ ਸਮੇਟੇ ਸਨ। ਪਹਿਲਾਂ ਉਸ ਦੀ ਕਲਾ ਦੇ ਰੂਪਕ ਪੱਖ ਦੀ ਖੋਜ ਬਾਰੇ ਗੱਲ ਕਰੀਏ।

ਕਿਊਬਇਜ਼ਮ[ਸੋਧੋ]

ਜਾਰਜ਼ ਬਰੈਕਊ ਨਾਲ਼ ਮਿਲ ਕੇ ਪਿਕਾਸੋ ਨੇ ਆਰਟ ਦੀ ਇੱਕ ਨਵੀਂ ਵਿਧਾ ਕਿਊਬਇਜ਼ਮ ਦੀ ਸਥਾਪਨਾ ਕੀਤੀ। ਇਸ ਵਿੱਚ ਪਹਿਲਾਂ ਪਦਾਰਥਾਂ ਨੂੰ ਤੋੜਿਆ ਜਾਂਦਾ ਹੈ,ਫਿਰ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਤਦ ਪੁਨਰ-ਸੰਗਠਿਤ ਕੀਤਾ ਜਾਂਦਾ ਹੈ। ਹੁਣ ਕਲਾਕਾਰ ਉਸਨੂੰ ਇੱਕੋ ਨੁਕਤੇ ਤੋਂ ਨਹੀਂ ਦੇਖਦੇ ਸਗੋਂ ਇੱਕ ਵਿਸ਼ੇ ਨੂੰ ਵੱਡੀ ਪੱਧਰ ਤੇ ਪ੍ਰਗਟ ਕਰਨ ਲਈ ਜਿਆਦਾ ਕੋਣਾਂ ਅਤੇ ਵੱਡੇ ਨਜ਼ਰੀਏ ਤੋਂ ਦੇਖਦੇ ਹਨ। ਕਿਊਬਇਜ਼ਮ ਵਿੱਚ ਵੱਖ ਵੱਖ ਤਲ ਪਹਿਲਾਂ ਅਨਿਸਿ਼ਚਿਤ ਕੋਣਾਂ ਤੇ ਕੱਟਦੇ ਹਨ ਡੂੰਘਾਈ ਦੇ ਪ੍ਰਤੱਖ ਪ੍ਰਭਾਵ ਜਾਂ ਅਹਿਸਾਸ ਨੂੰ ਬਾਹਰ ਕੱਢ ਦਿੰਦੇ ਹਨ। ਪਿੱਠਭੂਮੀ ਅਤੇ ਵਸਤੂ-ਤਲ ਇੱਕ ਦੂਜੇ ਵਿੱਚ ਇਸ ਤਰਾਂ ਡੂੰਘੈ ਧਸ ਜਾਂਦੇ ਹਨ ਕਿ ਖਾਲੀ ਜਾਂ ਖੋਖਲਾ ਥਾਂ ਵੀ ਪੈਦਾ ਹੋ ਸਕੇ। ਇਹੀ ਕਿਊਬਇਜ਼ਮ ਦੀ ਖਾਸ ਵਿਲੱਖਣਤਾ ਹੈ।

ਕੋਲਾਜ਼-ਮੇਕਿੰਗ[ਸੋਧੋ]

ਪਿਕਾਸੋ ਦੀ ਦੂਸਰੀ ਵੱਡੀ ਦੇਣ ਕੋਲਾਜ਼-ਮੇਕਿੰਗ ਦੀ ਹੈ। ਉਹ ਕੋਲਾਜ਼-ਮੇਕਿੰਗ ਦਾ ਵੀ ਸਹਿ-ਖੋਜ਼ੀ ਹੈ। ਕੋਲਾਜ਼ ਸ਼ਬਦ ਫਰੈਂਚ ਦੇ colle ਸ਼ਬਦ ਤੋਂ ਆਇਆ ਹੈ ਜਿਸਦਾ ਅਰਥ ਹੈ glue।ਇਸ ਤਰਾਂ ਦ੍ਰਿਸ਼ਟਮਾਨ ਕਲਾ ਦਾ ਇੱਕ ਐਸਾ ਰੂਪ ਹੈ ਜਿਸ ਵਿੱਚ ਅਖਬਾਰੀ ਕਾਤਰਾਂ,ਰੀਬਨ,ਰੰਗਾਂ ਦੇ ਜਾਂ ਹੱਥੀਂ ਬਣਾਏ ਟੁਕੜੇ ਆਦਿ ਨੂੰ ਵਰਤਿਆ ਜਾਂਦਾ ਹੈ। ਇਹ ਸਾਰਾ ਕੁਝ ਕਾਗਜ਼ ਤੇ ਜਾਂ ਕੈਨਵਸ ਤੇ ਚਿੱਤਰ ਬਣਾਉਣ ਲਈ ਜੋੜਨਾ ਕੋਲਾਜ਼ ਮੇਕਿੰਗ ਕਹਾਉਦਾ ਹੈ। ਇਸੇ ਤਰਾਂ ਅਸੈਂਬੇਲੇਜ਼ ਵਿੱਚ ਦੋ ਹੀ ਨਹੀਂ ਸਗੋਂ ਤਿੰਨ ਵਿਮਾਵਾਂ ਵਾਲ਼ੇ ਟੁਕੜਿਆਂ ਨੂੰ ਇਕੱਠੇ ਕਰਕੇ ਕੋਈ ਕਲਾਕ੍ਰਿਤੀ ਬਣਾਉਣੀ ਵੀ ਆ ਜਾਂਦੀ ਹੈ। ਹੁਣ ਅਸੀਂ ਇਸ ਕਲਾਕਾਰ ਦੀਆਂ ਕ੍ਰਿਤਾਂ ਬਾਰੇ ਵੀ ਜਾਣੀਏ। ਸਮੇਂ ਅਤੇ ਕਲਾ ਦੇ ਵਿਕਾਸ ਦੀ ਤੀਬਰਤਾ ਨੂੰ ਮੁੱਖ ਰੱਖਦੇ ਹੋਏ ਕਲਾ ਦੇ ਆਲੋਚਕਾਂ ਨੇ ਪਿਕਾਸੋ ਦੀ ਰਚਨਾ ਦੀ ਵਰਗ-ਵੰਡ ਹੇਠ ਲਿਖੇ ਅਨੁਸਾਰ ਕੀਤੀ ਹੈ:

  1. ਬਲਿਊ ਪੀਰੀਅਡ 1901 ਤੋਂ 1904:-ਇਸ ਸਮੇਂ ਵਿੱਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਜਿਆਦਾਤਰ ਨੀਲਾ ਅਤੇ ਨੀਲਾ-ਹਰਾ ਰੰਗ ਦੇ ਸ਼ੇਡ ਵਰਤੇ ਗਏ ਹਨ। ਇਹ ਉਦਾਸ ਚਿੱਤਰਕਾਰੀ ਦਾ ਕਾਲ਼ ਹੈ। ਇਸ ਵਿੱਚ ਵੇਸਵਾਵਾਂ, ਮੰਗਤਿਆਂ, ਲਾਚਾਰ ਲੋਕਾਂ ਦੇ ਚਿੱਤਰ ਹਨ। ਇਸ ਕਾਲ਼ ਦੇ ਮਸ਼ਹੂਰ ਚਿੱਤਰ ਹਨ La Vie, ਦਾ ਬਲਾਈਂਡਮੈਨ’ਜ਼ ਮੀਲ,The Blindman’s meal, ਇੱਕ ਪੋਰਟਰੇਟ ਕੈਲੇਸਟੀਨਾ Celestina।
  2. ਰੋਜ਼ ਪੀਰੀਅਡ1905 ਤੋਂ 1907:-ਇਸ ਸਮੇਂ ਵਿੱਚ ਵਰਤੇ ਗਏ ਰੰਗ ਗੁਲਾਬੀ ਅਤੇ ਸੰਤਰੀ ਹਨ।ਇਹ ਖੁਸ਼ਮਿਜ਼ਾਜ਼ੀ ਦੀ ਚਿੱਤਰਕਾਰੀ ਦਾ ਕਾਲ਼ ਹੈ। ਇਸ ਕਾਲ਼ ਦੀਆਂ ਮੁੱਖ ਕ੍ਰਿਤਾਂ ਗਾਰਸਨ ਏ ਲਾ ਪਾਈਪ, ਲਾ ਫੈਮਿਏ ਅਤੇ ਦਾ ਐਕਟਰ ਹਨ।
  3. ਅਫਰੀਕਨ ਪੀਰੀਅਡ 1907 ਤੋਂ 1909:-ਇਸ ਕਾਲ਼ ਵਿੱਚ ਪਿਕਾਸੋ ਦੀ ਉਹ ਚਿੱਤਰਕਾਰੀ ਆਉਂਦੀ ਹੈ ਜਿਹੜੀ ਉਸ ਨੇ ਅਫਰੀਕਨ ਕਲਾਕਾਰਾਂ ਤੋਂ ਪ੍ਰੇਰਿਤ ਹੋ ਕੇ ਕੀਤੀ। ਇਸ ਵਿੱਚ ਉਸ ਦੀ ਸੰਸਾਰ ਪ੍ਰਸਿੱਧ ਕ੍ਰਿਤ ਲੈਸ ਡੀਮੌਂਸਿਲਿਸ ਡੀ ਐਵਿਗਨਨ ਵੀ ਸ਼ਾਮਲ ਹੈ।
  4. ਕਿਊਬਇਜ਼ਮ ਕਾਲ਼ 1909 ਤੋਂ 1912-ਵਿਸ਼ਲੇਸ਼ਣਾਤਮਕ ਕਿਊਬਇਜ਼ਮ

1912 ਤੋਂ1919- ਸੰਸਲੇਸ਼ਣਾਤਮਕ ਕਿਉਬਇਜ਼ਮ[ਸੋਧੋ]

ਦੀ ਸਿ਼ਕਾਗੋ ਪਿਕਾਸੋ” ਦੀ 50 ਫੁੱਟ ਉੱਚੀ ਵਿਸ਼ਾਲ ਮੂਰਤੀ

ਨਵ-ਕਲਾਸਕੀਵਾਦ ਸ਼ੈਲੀ ਦਾ ਕਾਲ਼ 1930 ਤੋਂ ਪਿਛੋਂ ਦਾ ਕਾਲ਼ ਮੰਨਿਆ ਗਿਆ। ਪਿਕਾਸੋ ਦੀ ਸੰਸਾਰ ਪ੍ਰਸਿੱਧ ਸ਼ਾਹਕਾਰ ਗੁਰਨੀਕਾ ਇਸ ਕਾਲ਼ ਦੀ ਰਚਨਾ ਹੈ। ਇਸ ਵਿੱਚ ਟੁੱਟਦੀ ਕਿਰਦੀ ਮਨੁੱਖਤਾ ਅਤੇ ਜੰਗ ਦੌਰਾਨ ਪੈਦਾ ਹੋਈ ਨਿਰਾਸ਼ਾ ਦਿਖਾਈ ਗਈ ਹੈ। 1967 ਵਿੱਚ ਉਸ ਨੇ “ਦੀ ਸਿ਼ਕਾਗੋ ਪਿਕਾਸੋ” ਦੀ 50 ਫੁੱਟ ਉੱਚੀ ਵਿਸ਼ਾਲ ਮੂਰਤੀ ਬਣਾਈ ਜਿਹੜੀ ਆਪਣੇ ਵਿੱਚ ਅਮੂਰਤ ਵਿਸ਼ੇ ਲੁਕੋਈ ਬੈਠੀ ਹੈ।ਇਸ ਦਾ ਪ੍ਰਗਟਾਅ ਸਪਸ਼ਟ ਨਹੀਂ ਹੈ।ਇਹ ਇੱਕ ਔਰਤ ਵੀ ਹੋ ਸਕਦੀ ਹੈ,ਇੱਕ ਪੰਛੀ ਵੀ,ਇੱਕ ਘੋੜਾ ਵੀ ਜਾਂ ਬਿਲਕੁਲ ਹੀ ਸਧਾਰਨ ਵਸਤ। ਪਿਕਾਸੋ ਨੇ ਇਸ ਮੂਰਤੀ ਦਾ ਇੱਕ ਲੱਖ ਡਾਲਰ ਦਾ ਮਿਲ ਰਿਹਾ ਮਿਹਨਤਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਕਲਾਕ੍ਰਿਤੀ ਸ਼ਹਿਰ ਵਾਸੀਆਂ ਦੇ ਸਮਰਪਣ ਕੀਤੀ। ਪਿਕਾਸੋ ਨੇ ਆਪਣੀ ਜਿੰਦਗੀ ਵਿੱਚ 20,000 ਤੋਂ ਵੱਧ ਚਿੱਤਰ ਬਣਾਏ।ਉਸ ਦੀ ਆਪਣੇ ਸਮੇਂ ਵਿੱਚ ਪ੍ਰਸਿੱਧੀ ਮਾਈਕਲ-ਏਂਜਲੋ ਤੋਂ ਵੀ ਵਧ ਗਈ ਸੀ।ਉਸ ਦੀਆਂ ਜਿਹਨਾਂ ਤਿੰਨ ਕ੍ਰਿਤਾਂ ਨੂੰ ਸਭ ਤੋਂ ਵੱਧ ਮਾਣਤਾ ਅਤੇ ਪ੍ਰਸਿੱਧੀ ਮਿਲੀ, ਉਹ ਹਨ ਲੈਸ ਡੀਮੌਸਿਲਿਜ਼ ਆਫ ਐਵਗਿਨਨ 1907,ਗੁਨੀਮਿਕਾ1937,ਅਤੇ ਦੀ ਵੀਪਿੰਗ ਵੋਮੈਨ 1937, ਕਿਸੇ ਨੇ ਇੱਕ ਵਾਰ ਪਿਕਾਸੋ ਤੋਂ ਪੁੱਛਿਆ ਕਿ ਉਹ ਕਿਵੇਂ ਬੇਜਾਨ ਪੱਥਰਾਂ ਵਿੱਚੋਂ ਏਨੀਆਂ ਸੋਹਣੀਆਂ ਮੂਰਤੀਆਂ ਘੜ੍ਹ ਲੈਂਦਾ ਏ ਤਾਂ ਉਸ ਨੇ ਹੱਸਦਿਆਂ ਜਵਾਬ ਦਿੱਤਾ, ਜਾਨਦਾਰ ਮੂਰਤੀ ਤਾਂ ਹਰ ਪੱਥਰ ਵਿੱਚ ਪਹਿਲਾਂ ਹੀ ਮੌਜੂਦ ਹੁੰਦੀ ਹੈ,ਮੈਂ ਤਾਂ ਬੱਸ ਉਸਦਾ ਮਲ਼ਬਾ-ਬੇਕਾਰ ਪਦਾਰਥ-ੳਤਾਰ ਦਿੰਦਾ ਹਾਂ ਅਤੇ ਉਸਦੀ ਸੁੰਦਰਤਾ ਨੂੰ ਜੱਗ-ਜਾਹਰ ਕਰ ਦਿੰਦਾ ਹਾਂ।

ਦੇਹਾਂਤ[ਸੋਧੋ]

ਆਧੁਨਿਕ ਕਲਾ ਦਾ ਇਹ ਪਿਤਾਮਾ 8 ਅਪ੍ਰੈਲ 1973 ਨੂੰ ਫਰਾਂਸ ਦੇ ਸ਼ਹਿਰ ਮੌਗਿਨਜ਼ ਵਿਖੇ ਸਦਾ ਲਈ ਸਰੀਰਕ ਵਿਛੋੜਾ ਦੇ ਗਿਆ ਪਰ ਉਹ ਆਪਣੀਆਂ ਕਲਾਕ੍ਰਿਤਾਂ ਰਾਹੀਂ ਅਜੇ ਵੀ ਜਿਊਂਦਾ ਹੈ।

ਹਵਾਲੇ[ਸੋਧੋ]

  1. "Picasso". Random House Webster's Unabridged Dictionary.
  2. Tate Gallery
  3. Green, Christopher (2003), Art in France: 1900–1940, New Haven, Conn: Yale University Press, p. 77, ISBN 0300099088, retrieved 10 February 2013
  4. Searle, Adrian (7 May 2002). "A momentous, tremendous exhibition". Guardian. UK. Retrieved 13 February 2010.
  5. Matisse and Picasso Paul Trachtman, Smithsonian, February 2003
  6. "Duchamp's urinal tops art survey". news.bbc.co.uk. 1 December 2004. Retrieved 10 December 2010.