ਸਮੱਗਰੀ 'ਤੇ ਜਾਓ

ਗਰੇਫ਼ਾਈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰੇਫ਼ਾਈਟ
ਗਰੇਫ਼ਾਈਟ
ਆਮ
ਵਰਗਕੁਦਰਤੀ ਖਣਿਜ ਤੱਤ
ਫ਼ਾਰਮੂਲਾ
(ਵਾਰ-ਵਾਰ ਆਉਂਦੀ ਇਕਾਈ)
C
ਸ਼ਟਰੁੰਟਸ ਵਰਗੀਕਰਨ01.CB.05a
ਰਵੇ ਦੀ ਇਕਰੂਪਤਾਛੇਕੋਣੀ ਜਾਲ
H-M ਸੰਕੇਤ: (6/m 2/m 2/m)
ਸਪੇਸ ਗਰੁੱਪ: P 63/mmc
ਇੱਕ ਸੈੱਲa = 2.461 Å, c = 6.708 Å; Z = 4
ਸ਼ਨਾਖ਼ਤ
ਰੰਗਕਾਲਾ ਸਲੇਟੀ, ਗੁੜਾ ਨੀਲਾ ਰੋਸ਼ਨੀ 'ਚ
ਬਲੌਰ ਦੀ ਆਦਤਛੇਕੋਣਾ ਚਪਟਾ
ਬਲੌਰੀ ਪ੍ਰਬੰਧਛੇਕੋਣਾ
ਜੌੜੇ ਬਣਾਉਂਣਾਹੁਣ
ਤਰੇੜਬੁਨਿਆਦੀ ਪੁਰਨ {0001}
ਟੋਟੇਪੇਪੜੀਦਾਰ
ਤਪਨਾਨ-ਲਚਕਦਾਰ
ਮੋਹਸ ਸਕੇਲ ਤੇ ਕਠੋਰਤਾ1–2
ਚਮਕਧਾਤਵੀਂ
ਲਕੀਰਕਾਲਾ
Diaphaneityਅਪਾਰਦਰਸ਼ੀ, ਬਹੁਤ ਮਹੀਨ ਪਰਤ ਹੀ ਪਾਰਦਰਸ਼ੀ ਹੁੰਦੀ ਹੈ
ਸੰਘਣਾਪਣ2.09–2.23 ਗ੍ਰਾਮ/ਸਮ3
ਪ੍ਰਕਾਸ਼ੀ ਲੱਛਣਯੂਨੀਐਕਸਲ (–)
Pleochroismਸਖ਼ਤ
ਘੁਲਣਸ਼ੀਲਤਾਪਿਘਲੀ ਹੋਈ Ni
ਹੋਰ ਗੁਣਬਿਜਲੀ ਦਾ ਚਾਲਕ, ਸਾਬਨ ਵਰਗਾ
ਹਵਾਲੇ[1][2][3]

ਗਰੇਫ਼ਾਈਟ ਵਿੱਚ ਹਰ ਇੱਕ ਕਾਰਬਨ ਪ੍ਰਮਾਣੂ ਇਕਹਰਾ ਸਹਿ-ਸੰਯੋਜਕ ਬੰਧਨਾਂ ਰਾਹੀ ਕੇਵਲ ਤਿੰਨ ਗੁਆਂਢੀ ਕਾਰਬਨ ਪ੍ਰਮਾਣੂ ਨਾਲ ਜੁੜਿਆ ਹੁੰਦਾ ਹੈ। ਇਸ ਤਰ੍ਹਾਂ ਛੇ ਕਾਰਬਨ ਪ੍ਰਮਾਣੂ ਆਪੋ ਵਿੱਚ ਸਹਿ ਸੰਯੋਜਕ ਬੰਧਨਾਂ ਨਾਲ ਜੁੜ ਕੇ ਛੇ ਭੁਜੀ ਪੱਧਰਾ ਛੱਲਾ ਬਣਾਉਂਦੇ ਹਨ। ਕਾਰਬਨ-ਕਾਰਬਨ, ਬੰਧਨ ਵਿੱਚ ਦੂਰੀ 142P.M ਹੁੰਦੀ ਹੈ। ਅਜਿਹੇ ਛੱਲੇ ਆਪੋ ਵਿੱਚ ਜੁੜੇ ਹੋਣ ਕਰ ਕੇ ਪਰਤ ਬਣਾਉਂਦੇ ਹਨ। ਗਰੇਫ਼ਾਈਟ ਦੀਆਂ ਵੱਖ-ਵੱਖ ਤਹਿਆਂ ਆਪੋ ਵਿੱਚ ਬਹੁਤ ਹੀ ਕਮਜ਼ੋਰ ਬਲ ਵਾਨਡਰ ਵਾਲਜ਼ ਬਲ ਨਾਲ ਬੱਝੀਆਂ ਹੁੰਦੀਆਂ ਹਨ। ਇਸ ਕਰ ਕੇ ਗਰੇਫ਼ਾਈਟ ਕੋਮਲ ਤੇ ਚੀਕਣਾ ਹੁੰਦਾ ਹੈ।

ਹਰ ਕਾਰਬਨ ਪ੍ਰਮਾਣੂ ਦਾ ਚੌਥਾ ਸੰਯੋਜਕ ਇਲੈਕਟਰਾਨ ਕਿਸੇ ਹੱਦ ਤੱਕ ਮੁਕਤ ਅਵਸਥਾ ਵਿੱਚ ਹੁੰਦਾ ਹੈ ਜੋ ਸੋਖਿਆਂ ਹੀ ਉਪਲਬਧ ਹੋ ਜਾਂਦਾ ਹੈ ਅਤੇ ਬਿਜਲਈ ਖੇਤਰ ਵਿੱਚ ਅਸਾਨੀ ਨਾਲ ਗਤੀਸ਼ੀਲ ਹੋ ਜਾਂਦਾ ਹੈ। ਇਹਨਾਂ ਸੁਤੰਤਰ ਇਲੈਕਟਰਾਨਾਂ ਕਾਰਨ ਹੀ ਗਰੇਫ਼ਾਈਟ ਬਿਜਲੀ ਦਾ ਚੰਗਾ ਸੁਚਾਲਕ ਹੈ।

ਗੁਣ[ਸੋਧੋ]

 • ਗਰੇਫ਼ਾਈਟ ਦੀ ਘਣਤਾ 2.2 ਗ੍ਰਾਮ/ਸਮ 3 ਹੁੰਦੀ ਹੈ ਜੋ ਕਿ ਹੀਰੇ ਤੋਂ ਘੱਟ ਹੈ।
 • ਇਹ ਕੋਮਲ ਅਤੇ ਚੀਕਣਾ ਹੁੰਦਾ ਹੈ।
 • ਇਹ ਬਿਜਲੀ ਦੀ ਸੁਚਾਲਕ ਹੁੰਦੀ ਹੈ।
 • ਇਸ ਦੀ ਰਸਾਇਣਿਕ ਕਿਰਿਆਸ਼ੀਲਤਾ ਹੀਰੇ ਨਾਲੋਂ ਵੱਧ ਹੈ।

ਉਪਯੋਗ[ਸੋਧੋ]

 • ਗਰੇਫ਼ਾਈਟ ਦੇ ਇਲੈੱਕਟ੍ਰੋਡ ਬਣਾਏ ਜਾਂਦੇ ਹਨ।
 • ਇਸ ਦੀ ਵਰਤੋਂ ਭਾਰੀਆਂ ਮਸ਼ੀਨਾਂ ਦੇ ਪੁਰਜ਼ਿਆਂ ਲਈ ਸਨੇਹਕ ਜਾਂ ਲੁਬਰੀਕੇਂਟ ਵਜੋਂ ਵਰਤਿਆ ਜਾਂਦਾ ਹੈ।
 • ਇਸ ਦੀ ਵਰਤੋਂ ਪੈਂਨਸਿਲਾਂ ਦੇ ਸਿੱਕੇ ਬਣਾਉਂਣ ਲਈ ਕੀਤੀ ਜਾਂਦੀ ਹੈ।
 • ਐਟੋਮਿਕ ਰਿਐਕਟਰ ਵਿੱਚ ਨਿਊਟਰਾਨਾਂ ਦਾ ਵੇਗ ਸੀਮਾ ਅੰਦਰ ਲਿਆਉਣ ਲਈ ਗਰੇਫ਼ਾਈਟ ਵਰਤਿਆ ਜਾਂਦਾ ਹੈ।

ਪ੍ਰਾਪਤੀ[ਸੋਧੋ]

ਇਹ ਭਾਰਤ ਵਿੱਚ ਆਂਧਰਾ ਪ੍ਰਦੇਸ਼, ਬਿਹਾਰ, ਜੰਮੂ ਅਤੇ ਕਸ਼ਮੀਰ, ਅਡੀਸਾ, ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਮਿਲਦਾ ਹੈ।

ਹਵਾਲੇ[ਸੋਧੋ]

 1. Graphite. Mindat.org.
 2. Graphite. Webmineral.com.
 3. Anthony, John W.; Bideaux, Richard A.; Bladh, Kenneth W. and Nichols, Monte C., ed. (1990). "Graphite". Handbook of Mineralogy (PDF). Vol. I (Elements, Sulfides, Sulfosalts). Chantilly, VA, US: Mineralogical Society of America. ISBN 0962209708.{{cite book}}: CS1 maint: multiple names: editors list (link)