ਗਰੈਗਰ ਮੈਂਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰੈਗਰ ਮੈਂਡਲ
ਜਨਮਯੋਹਾਨ ਮੈਂਡਲ
(1822-07-20)20 ਜੁਲਾਈ 1822
ਹੇਨਜ਼ੈਂਦਰੋਫ ਬੇਈ ਓਦ੍ਰੌ, ਸਿਲੇਸੀਆ, ਆਸਟ੍ਰੀਅਨ ਸਾਮਰਾਜ (ਹੁਣ ਹਿਨਸੀਸ, ਚੈੱਕ ਗਣਰਾਜ)
ਮੌਤ6 ਜਨਵਰੀ 1884(1884-01-06) (ਉਮਰ 61)
ਬਰਨੋ, ਆਸਟਰੀ-ਹੰਗਰੀ (ਹੁਣ ਬਰਨੋ, ਚੈੱਕ ਗਣਰਾਜ)
ਕੌਮੀਅਤਆਸਟਰੀਆਈ
ਖੇਤਰਜਨੈਟਿਕਸ
ਅਦਾਰੇਸੇਂਟ ਥਾਮਸ ਐਬੇ
ਮਸ਼ਹੂਰ ਕਰਨ ਵਾਲੇ ਖੇਤਰਜਨੈਟਿਕਸ ਦੇ ਵਿਗਿਆਨ ਦੀ ਸਿਰਜਣਾ ਕਰਨ ਦੇ ਲਈ
ਅਲਮਾ ਮਾਤਰਓਲੋਮੂਕ ਯੂਨੀਵਰਸਿਟੀ
ਵਿਆਨਾ ਯੂਨੀਵਰਸਿਟੀ

ਗਰੈਗਰ ਯੋਹਾਨ ਮੈਂਡਲ (ਚੈੱਕ: Řehoř Jan Mendel;[1] 20 ਜੁਲਾਈ 1822[2] – 6 ਜਨਵਰੀ 1884) (ਅੰਗਰੇਜ਼ੀ /ˈmɛndəl/) ਇੱਕ ਵਿਗਿਆਨੀ, ਮੋਰਾਵੀਆ ਦੇ ਮਾਰਗਰੇਵੀਏਟ ਦੇ ਬਰਨੋ ਵਿੱਚ ਸੇਂਟ ਥਾਮਸ ਐਬੇ ਦਾ ਆਗਸਤੀਨੀ ਫਰਿਆਰ ਅਤੇ ਐਬੋਟ ਸੀ। ਮੈਂਡਲ ਦਾ ਜਨਮ ਆਸਟ੍ਰੀਅਨ ਸਾਮਰਾਜ ਦੇ ਸਿਲੇਸੀਅਨ ਹਿੱਸੇ ਵਿੱਚ (ਅੱਜ ਦਾ ਚੈੱਕ ਗਣਰਾਜ) ਵਿੱਚ ਇੱਕ ਜਰਮਨ ਬੋਲਣ ਪਰਿਵਾਰ[3] ਵਿੱਚ ਹੋਇਆ ਸੀ ਅਤੇ ਮਰਨ ਉਪਰੰਤ  ਆਧੁਨਿਕ ਵਿਗਿਆਨ, ਜੈਨੇਟਿਕਸ ਦੇ ਬਾਨੀ ਦੇ ਤੌਰ 'ਤੇ ਮਾਨਤਾ ਪ੍ਰਾਪਤ ਹੋਈ ਸੀ। ਭਾਵੇਂ ਕਿ ਕਿਸਾਨ ਸਦੀਆਂ ਤੋਂ ਜਾਣਦੇ ਸਨ ਕਿ ਜਾਨਵਰਾਂ ਅਤੇ ਪੌਦਿਆਂ ਦੀ ਕਰੌਸਬਰੀਡਿੰਗ ਨਾਲ ਕੁਝ ਇੱਛਿਤ ਵਿਸ਼ੇਸ਼ਤਾਵਾਂ ਨੂੰ ਤਕੜਾ ਕੀਤਾ ਜਾ ਸਕਦਾ ਹੈ, ਪਰ 1856 ਅਤੇ 1863 ਦੇ ਦਰਮਿਆਨ ਕੀਤੇ ਗਏ ਮੈਂਡਲ ਦੇ ਮਟਰ ਪਲਾਂਟ ਦੇ ਤਜਰਬੇ ਨੇ ਵੰਸ਼-ਵਿਰਾਸਤ ਦੇ ਕਈ ਨਿਯਮ ਸਥਾਪਤ ਕੀਤੇ ਹਨ, ਜਿਸ ਨੂੰ ਹੁਣ ਮੈਂਡਲੀਅਨ ਵਿਰਾਸਤ ਦੇ ਨਿਯਮ ਮੰਨਿਆ ਜਾਂਦਾ ਹੈ।[4]

ਮੈਂਡਲ ਨੇ ਮਟਰ ਦੇ ਬੂਟਿਆਂ ਦੀਆਂ ਸੱਤ ਵਿਸ਼ੇਸ਼ਤਾਵਾਂ ਨਾਲ ਕੰਮ ਕੀਤਾ: ਪੌਦੇ ਦੀ ਉਚਾਈ, ਫਲੀ ਦੀ ਸ਼ਕਲ ਅਤੇ ਰੰਗ, ਬੀਜ ਦਾ ਆਕਾਰ ਅਤੇ ਰੰਗ, ਅਤੇ ਫੁੱਲ ਦੀ ਸਥਿਤੀ ਅਤੇ ਰੰਗ। ਮੈਂਡਲ ਨੇ ਮਟਰ ਦੇ ਬੂਟਿਆਂ ਦੀਆਂ ਸੱਤ ਵਿਸ਼ੇਸ਼ਤਾਵਾਂ ਨਾਲ ਕੰਮ ਕੀਤਾ: ਪੌਦੇ ਦੀ ਉਚਾਈ, ਫਲੀ ਦੀ ਸ਼ਕਲ ਅਤੇ ਰੰਗ, ਬੀਜ ਦਾ ਆਕਾਰ ਅਤੇ ਰੰਗ, ਅਤੇ ਫੁੱਲ ਦੀ ਸਥਿਤੀ ਅਤੇ ਰੰਗ। ਮਿਸਾਲ ਦੇ ਤੌਰ 'ਤੇ ਬੀਜ ਰੰਗ ਲੈ ਕੇ, ਮੈਂਡਲ ਨੇ ਦਿਖਾਇਆ ਕਿ ਜਦ ਇੱਕ ਟਰੂ-ਬਰੀਡਿੰਗ ਪੀਲੇ ਮਟਰ ਅਤੇ ਇੱਕ ਟਰੂ-ਬਰੀਡਿੰਗ ਹਰੇ ਮਟਰ ਦੀ ਕਰੌਸ ਬਰੀਡਿੰਗ ਕੀਤੀ ਜਾਵੇ ਤਾਂ ਉਹਨਾਂ ਦੀ ਔਲਾਦ ਦੇ ਹਮੇਸ਼ਾ ਪੀਲੇ ਰੰਗ ਦੇ ਬੀਜ ਪੈਦਾ ਹੋਣਗੇ। ਪਰ, ਅਗਲੀ ਪੀੜ੍ਹੀ ਵਿੱਚ, ਹਰੇ ਮਟਰ ਇੱਕ ਹਰੇ ਤੇ 3 ਪੀਲੇ ਦੇ ਅਨੁਪਾਤ ਤੇ ਪਹੁੰਚ ਗਏ। ਇਸ ਘਟਨਾ ਦੀ ਵਿਆਖਿਆ ਕਰਨ ਲਈ, ਮੈਂਡਲ ਨੇ ਕੁਝ ਵਿਸ਼ੇਸ਼ਤਾਵਾਂ ਦੇ ਸੰਦਰਭ ਵਿੱਚ "ਦੱਬੂ" ਅਤੇ "ਹਾਵੀ" ਸ਼ਬਦਾਂ ਦੀ ਵਰਤੋਂ ਕੀਤੀ। (ਪਿਛਲੀ ਉਦਾਹਰਨ ਵਿੱਚ, ਹਰਾ ਗੁਣ, ਜੋ ਪਹਿਲੀ ਪਖਲਾਈ ਪੀੜ੍ਹੀ ਵਿੱਚ ਗਾਇਬ ਹੋ ਚੁੱਕਾ ਜਾਪਦਾ ਸੀ, ਦੱਬੂ ਹੈ ਅਤੇ ਪੀਲਾ ਹਾਵੀ ਹੈ) ਉਸਨੇ 1866 ਵਿੱਚ ਆਪਣੇ ਕੰਮ ਨੂੰ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਦਰਸਾਇਆ ਕਿ ਅਦਿੱਖ "ਕਾਰਕਾਂ" - ਹੁਣ ਜੀਨ ਕਹਿੰਦੇ ਹਨ- ਦੀਆਂ ਕਿਰਿਆਵਾਂ ਇੱਕ ਜੀਵਾਣੂ ਦੇ ਗੁਣਾਂ ਨੂੰ ਬੁਝਣਯੋਗ ਰੂਪ ਵਿੱਚ ਨਿਰਧਾਰਤ ਕਰ ਰਹੇ ਹਨ। 

ਜ਼ਿੰਦਗੀ[ਸੋਧੋ]

ਜੈਨੇਟਿਕਸ ਦੇ ਜਨਮਦਾਤਾ ਗਰੇਗਰ ਜੌਹਨ ਮੈਂਡਲ ਦਾ ਜਨਮ 22 ਜੁਲਾਈ ਸੰਨ 1822 (22 - 7 -1822) ਵਿੱਚ ਮੋਰਾਵਿਆ ਦੇਸ਼ ਦੇ ਇੱਕ ਸਧਾਰਨ ਕਿਸਾਨ ਪਰਵਾਰ ਵਿੱਚ ਹੋਇਆ ਸੀ। ਮਰਾਵੀਆ ਹੁਣ ਚੈਕੋਸਲਾਵਾਕਿਆ ਵਿੱਚ ਹੈ। ਬਾਲਕ ਜੌਹਨ ਪਰਵਾਰ ਦੇ ਖੇਤਾਂ ਵਿੱਚ ਬੂਟੀਆਂ ਦੀ ਦੇਖਭਾਲ ਵਿੱਚ ਮਦਦ ਕਰਦਾ ਸੀ। ਇਸ ਕਾਰਜ ਵਿੱਚ ਉਸ ਨੂੰ ਵਿਸ਼ੇਸ਼ ਖੁਸ਼ੀ ਮਿਲਦੀ ਸੀ। ਬਚਪਨ ਵਿੱਚ ਹੀ ਉਹ ਕਿਸਾਨ ਪਿਤਾ ਕੋਲੋਂ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਪੁੱਛਿਆ ਕਰਦਾ ਸੀ ਕਿ ਫੁੱਲਾਂ ਦੇ ਵੱਖ ਵੱਖ ਰੰਗ ਅਤੇ ਰੂਪ ਕਿੱਥੋ ਆਉਂਦੇ ਹਨ। ਉਸ ਦੇ ਕੋਲ ਪੁੱਤਰ ਦੇ ਅਜਿਹੇ ਪ੍ਰਸ਼ਨਾਂ ਦੇ ਜਵਾਬ ਨਹੀਂ ਸਨ। ਉਹ ਬੱਚੇ ਨੂੰ ਉੱਚ ਸਿੱਖਿਆ ਦਿਵਾਣਾ ਚਾਹੁੰਦਾ ਸੀ।

ਇਨ੍ਹਾਂ ਦਾ ਪਰਵਾਰ ਗਰੀਬੀ ਦੇ ਲਪੇਟ ਵਿੱਚ ਸੀ। ਫਿਰ ਵੀ ਪਿਤਾ ਨੇ ਖਰਚੇ ਦੀ ਵਿਉਂਤ ਕਰਕੇ ਬੇਟੇ ਨੂੰ ਜਿਵੇਂ ਕਿਵੇਂ ਚਾਰ ਸਾਲ ਕਾਲਜ ਵਿੱਚ ਪੜਾਇਆ। ਜਦੋਂ ਇਹ ਇੱਕੀ ਸਾਲ ਦਾ ਹੋਇਆ, ਤਾਂ ਇੱਕ ਮੱਠ ਵਿੱਚ ਚਲਿਆ ਗਿਆ। ਸੇਂਟ ਗਰੇਗਰੀ ਦੇ ਸਨਮਾਨ ਵਿੱਚ ਉਸਨੇ ਗਰੈਗਰ ਨਾਮ ਧਾਰਨ ਕੀਤਾ।

ਉਸ ਨੇ ਪੇਸ਼ਾ ਅੱਛਾ ਚੁਣਿਆ ਸੀ। ਮੱਠ ਵਿੱਚ ਮਨ ਰਮ ਗਿਆ ਸੀ। ਉਸ ਦੇ ਸਾਥੀ ਭਿਕਸ਼ੂ ਪ੍ਰੇਮੀ ਅਤੇ ਸੂਝਵਾਨ ਲੋਕ ਸਨ। ਉਹ ਧਰਮ ਤੋਂ ਸਾਹਿਤ ਤੱਕ ਅਤੇ ਕਲਾ ਤੋਂ ਵਿਗਿਆਨ ਤੱਕ ਸਾਰੇ ਮਜ਼ਮੂਨਾਂ ਦੀ ਵਿਵੇਚਨਾ ਵਿੱਚ ਵੱਡੀ ਦਿਲਚਸਪੀ ਲਿਆ ਕਰਦਾ ਸੀ। ਉਹਨਾਂ ਦਾ ਇੱਕ ਛੋਟਾ ਜਿਹਾ ਹਰਾ ਭਰਿਆ ਬਾਗ਼ ਸੀ, ਕਿਉਂਕਿ ਉਸ ਨੂੰ ਬੂਟਿਆਂ ਦੀ ਸੰਗਤ ਵਿੱਚ ਵਿਸ਼ੇਸ਼ ਖੁਸ਼ੀ ਮਿਲਦੀ ਸੀ ਇਸ ਲਈ ਉਸ ਨੂੰ ਉਸਦਾ ਪ੍ਰਧਾਨ ਬਣਾ ਦਿੱਤਾ। ਇਸ ਦੇ ਨਾਲ ਨਾਲ ਆਪਣੀ ਧਾਰਮਿਕ ਪੜ੍ਹਾਈ ਵੀ ਜਾਰੀ ਰੱਖੀ ਅਤੇ ਸੰਨ 1847 ਵਿੱਚ ਪਾਦਰੀ ਬਣ ਗਿਆ।

ਹਵਾਲੇ[ਸੋਧੋ]