ਗ਼ਾਲਿਬ ਦੇ ਖ਼ਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਿਰਜ਼ਾ ਅਸਦ ਉੱਲਾਹ ਖ਼ਾਨ ਗ਼ਾਲਿਬ ਦੀ ਸ਼ਖ਼ਸੀਅਤ ਨੂੰ ਕੌਣ ਨਹੀਂ ਜਾਣਦਾ। ਸ਼ਾਇਰ ਵਜੋਂ ਉਹ ਇੰਨੇ ਮਕਬੂਲ ਹਨ ਕਿ ਉਹਨਾਂ ਦੇ ਸ਼ੇਅਰ ਲੋਕਾਂ ਦੀ ਜ਼ਬਾਨ ਤੇ ਚੜ੍ਹੇ ਹੋਏ ਹਨ। ਵਾਰਤਕਕਾਰ ਵਜੋਂ ਵੀ ਉਹਨਾਂ ਦੀ ਚੰਗੀ ਪਛਾਣ ਹੈ। ਸਗੋਂ ਇਸ ਲਿਹਾਜ਼ ਨਾਲ ਉਹਨਾਂ ਦਾ ਰੁਤਬਾ ਉਰਦੂ ਵਾਰਤਕ ਵਿੱਚ ਸਭ ਤੋਂ ਬੁਲੰਦ ਹੈ ਕਿ ਅਜਿਹੇ ਜ਼ਮਾਨੇ ਵਿੱਚ ਜਦੋਂ ਰੰਗੀਨੀ-ਓ-ਕਾਫ਼ੀਆ ਪੈਮਾਈ, ਨਿਬੰਧ-ਕਲਾ ਦਾ ਅਸਲ ਸਰਮਾਇਆ ਸਮਝੀ ਜਾਂਦੀ ਸੀ, ਉਹਨਾਂ ਨੇ ਵਾਰਤਕ ਵਿੱਚ ਵੀ ਇੱਕ ਨਵੀਂ ਸ਼ੈਲੀ ਨੂੰ ਜਨਮ ਦਿੱਤਾ। ਉਹਨਾਂ ਨੇ ਆਪਣੀਆਂ ਚਿੱਠੀਆਂ ਦੇ ਜ਼ਰੀਏ ਉਰਦੂ ਵਾਰਤਕ ਵਿੱਚ ਇੱਕ ਨਵੇਂ ਮੋੜ ਦਾ ਇਜ਼ਾਫ਼ਾ ਕੀਤਾ। ਅਤੇ ਆਉਣ ਵਾਲੇ ਲੇਖਕਾਂ ਨੂੰ ਲਿਖਣ ਸ਼ੈਲੀ ਵਿੱਚ ਮੌਲਿਕਤਾ, ਰਵਾਨੀ ਅਤੇ ਆਪਮੁਹਾਰਤਾ ਸਿਖਾਈ। ਮਿਰਜ਼ਾ ਗ਼ਾਲਿਬ ਦੀ ਮਖ਼ਸੂਸ ਸ਼ੈਲੀ ਦੀ ਰੀਸ ਅੱਜ ਤੱਕ ਹੋਰ ਕੋਈ ਨਹੀਂ ਕਰ ਸਕਿਆ। ਗ਼ਾਲਿਬ ਦੇ ਖ਼ਤ ਅੱਜ ਵੀ ਕਲਾਮ ਦੀ ਮੌਲਿਕ ਨਵੀਨਤਾ ਦਾ ਵਧੀਆ ਨਮੂਨਾ ਹਨ।[1]

ਗ਼ਾਲਿਬ ਨੇ ਬੋਦੀਆਂ ਰਵਾਇਤਾਂ ਨੂੰ ਠੁਕਰਾ ਕੇ ਉਹ ਨਵੀਨਤਾਈਆਂ ਪੈਦਾ ਕੀਤੀਆਂ ਜਿਹਨਾਂ ਨੇ ਉਰਦੂ ਪੱਤਰ ਲੇਖਣੀ ਨੂੰ ਘਸੇ-ਪਿਟੇ ਰਸਤੇ ਤੋਂ ਹਟਾ ਕੇ ਕਲਾਤਮਿਕ ਸਿਖਰਾਂ ਤੇ ਪਹੁੰਚਾ ਦਿੱਤਾ। ਗ਼ਾਲਿਬ ਦੇ ਖਤਾਂ ਵਿੱਚ ਤਿੰਨ ਵੱਡੀਆਂ ਖੂਬੀਆਂ ਮਿਲਦੀਆਂ ਹਨ।-

  • ਉਹਨਾਂ ਨੇ ਪੁਰਤਕੱਲੁਫ਼ ਵਾਰਤਕ ਦੇ ਮੁਕ਼ਾਬਲੇ ਵਿੱਚ ਬੇਤਕੱਲੁਫ਼ ਵਾਰਤਕ ਸ਼ੈਲੀ ਸ਼ੁਰੂ ਕੀਤੀ।
  • ਉਹਨਾਂ ਨੇ ਪ੍ਰਗਟਾ-ਅੰਦਾਜ਼ ਦੇ ਨਵੇਂ ਅਤੇ ਮੌਲਿਕ ਤਰੀਕੇ ਪ੍ਰਚਲਿਤ ਕੀਤੇ।
  • ਉਹਨਾਂ ਨੇ ਪੱਤਰ ਲੇਖਣੀ ਨੂੰ ਅਦਬ ਬਣਾ ਦਿੱਤਾ।

ਹਵਾਲੇ[ਸੋਧੋ]

  1. "The Hindu: Ghalib's letters". Hinduonnet.com. 2003-05-06. Retrieved 2013-05-03.