ਗ਼ੁਲਾਮ ਰੱਬਾਨੀ ਤਾਬਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ਼ੁਲਾਮ ਰੱਬਾਨੀ ਤਾਬਾਂ
ਜਨਮ15 ਫ਼ਰਵਰੀ 1914
Kaimganj, ਫ਼ਰੂਖਾਬਾਦ, ਉੱਤਰ ਪ੍ਰਦੇਸ਼, ਭਾਰਤ
ਮੌਤ1992
ਭਾਰਤ
ਪੇਸ਼ਾਉਰਦੂ ਸ਼ਾਇਰ
ਪ੍ਰਸਿੱਧੀ ਉਰਦੂ ਗ਼ਜ਼ਲਾਂ
ਪੁਰਸਕਾਰਪਦਮ ਸ਼੍ਰੀ
ਸਾਹਿਤ ਅਕਾਦਮੀ ਇਨਾਮ

ਗ਼ੁਲਾਮ ਰੱਬਾਨੀ ਤਾਬਾਂ (15 ਫਰਵਰੀ 1914 - 1993)[1] (ਤਾਬਾਂ ਉਸਦਾ ਕਲਮੀ ਨਾਮ ਸੀ[2]) ਹਿੰਦੁਸਤਾਨੀ ਉਰਦੂ ਸ਼ਾਇਰ ਸੀ। ਉਸਨੇ ਖ਼ਾਸਕਰ ਉਰਦੂ ਗ਼ਜ਼ਲਾਂ ਦੀ ਰਚਨਾ ਕੀਤੀ।[3]

ਜੀਵਨ ਬਿਓਰਾ[ਸੋਧੋ]

ਗ਼ੁਲਾਮ ਰੱਬਾਨੀ ਤਾਬਾਂ ਦਾ ਜਨਮ 15 ਫਰਵਰੀ 1914 ਵਿੱਚ ਪਿਤੌਰਾ, ਫ਼ਰੂਖਾਬਾਦ (ਉੱਤਰ ਪ੍ਰਦੇਸ਼) ਵਿੱਚ ਹੋਇਆ ਸੀ। ਉਸ ਨੇ ਅਲੀਗੜ੍ਹ ਯੂਨੀਵਰਸਿਟੀ ਤੋਂ ਇੰਟਰਮੀਡੀਏਟ ਅਤੇ ਸੇਂਟ ਜੋਨਸ ਕਾਲਜ, ਆਗਰਾ ਤੋਂ ਬੀਏ ਕੀਤੀ ਅਤੇ ਆਗਰਾ ਕਾਲਜ, ਆਗਰਾ ਤੋਂ ਵਕਾਲਤ ਦੀ ਪੜ੍ਹਾਈ ਕੀਤੀ। ਕਾਨੂੰਨੀ ਪੇਸ਼ੇ ਵਿੱਚ ਅਸਫ਼ਲ ਹੋਣ ਕਰਕੇ, ਉਸਨੇ ਕਵਿਤਾ ਅਤੇ ਰਾਜਨੀਤੀ ਕਰਨ ਵੱਲ ਧਿਆਨਮੋੜ ਲਿਆ। ਉਸ ਨੇ ਹਾਸਰਸੀ ਕਵਿਤਾਵਾਂ ਲਿਖ ਕੇ ਆਪਣਾ ਕਾਵਿਕ ਕੈਰੀਅਰ ਨੂੰ ਸ਼ੁਰੂ ਕੀਤਾ ਅਤੇ 1941 ਵਿੱਚ ਗੰਭੀਰ ਕਵਿਤਾ ਵੱਲ ਮੋੜ ਕੱਟਿਆ, ਅਤੇ ਜਲਦੀ ਹੀ ਨਜ਼ਮ/ਗ਼ਜ਼ਲ ਆਦਿ ਵਿੱਚ ਮੁਹਾਰਤ ਹਾਸਲ ਕੀਤੀ। ਉਹ ਪ੍ਰਗਤੀਸ਼ੀਲ ਲੇਖਕ 'ਐਸੋਸੀਏਸ਼ਨ ਦਾ ਇੱਕ ਸਰਗਰਮ ਰੁਕਨ ਸੀ। ਤਾਬਾਂ 1957 ਵਿੱਚ ਮਕਤਬਾ ਜਾਮੀਆ, ਦਿੱਲੀ ਵਿੱਚ ਚਲਿਆ ਗਿਆ ਅਤੇ 1970 ਤਕ ਇਸ ਦੇ ਮੈਨੇਜਰ ਦੇ ਤੌਰ 'ਤੇ ਕੰਮ ਕੀਤਾ। ਉਹ ਆਪਣੇ ਜੀਵਨ ਦੇ ਬਾਕੀ ਸਮੇਂ ਦੇ ਲਈ ਦਿੱਲੀ ਵਿੱਚ ਹੀ ਰਿਹਾ। ਉਸ ਨੇ ਸਾਹਿਤ ਅਕਾਦਮੀ ਅਤੇ ਪਦਮ ਸ਼੍ਰੀ ਸਮੇਤ ਕਈ ਪੁਰਸਕਾਰ ਹਾਸਲ ਕੀਤੇ।

ਕਾਵਿ ਰਚਨਾਵਾਂ[ਸੋਧੋ]

  • ਸਾਜ਼-ਏ-ਲਰਜ਼ਾਂ (1950)
  • ਹਦੀਸ-ਏ-ਦਿਲ (1960)
  • ਜ਼ੌਕ-ਏ-ਸਫਰ (1970)
  • ਨਵਾ-ਏ-ਅਵਾਰਾ
  • ਗ਼ੁਬਾਰ-ਏ-ਮੰਜ਼ਿਲ

ਉਸਨੇ ਅੰਗਰੇਜ਼ੀ ਦੀਆਂ ਕੁਝ ਕਿਤਾਬਾਂ ਦਾ ਉਰਦੂ ਵਿੱਚ ਅਨੁਵਾਦ ਵੀ ਕੀਤਾ। ਉਸ ਨੇ ਕੁਲੀ ਕੁਤੁਬ ਸ਼ਾਹ, ਵਲੀ ਦਖਣੀ, ਮੀਰ ਅਤੇ ਦਰਦ ਵਰਗੇ ਕਈ ਕਲਾਸੀਕਲ ਸ਼ਾਇਰਾਂ ਤੇ ਆਲੋਚਨਾ ਰਚਨਾਵਾਂ ਵੀ ਲਿਖੀਆਂ ਹਨ। ਉਸ ਨੇ 1951 ਵਿੱਚ ਗ਼ਮ-ਏ-ਦੌਰਾਂ (ਦੇਸ਼ਭਗਤੀ ਕਵਿਤਾਵਾਂ ਦਾ ਸੰਗ੍ਰਹਿ) ਅਤੇ 1953 ਵਿੱਚ ਸ਼ਿਕਸਤ-ਏ-ਜ਼ਿੰਦਾਨ (ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਆਜ਼ਾਦੀ ਸੰਘਰਸ਼ ਦੇ ਬਾਰੇ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ) ਵੀ ਪ੍ਰਕਾਸ਼ਿਤ ਕੀਤੇ। 1993 ਨੂੰ ਦਿੱਲੀ ਵਿੱਚ ਉਸਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. https://rekhta.org/poets/taban-ghulam-rabbani/profile
  2. "A song to Delhi's unsung poet...". The Hindu. 30 September 2002. Archived from the original on 14 ਸਤੰਬਰ 2003. Retrieved May 28, 2015.  Check date values in: |archive-date= (help)
  3. "Ghazals of Taban Ghulam Rabbani". Rekhta. 2015. Retrieved May 28, 2015.