ਗਾਂਧੀ (ਫ਼ਿਲਮ)
ਗਾਂਧੀ | |
---|---|
![]() ਥੀਏਟਰ ਰਿਲੀਜ ਪੋਸਟਰ | |
ਨਿਰਦੇਸ਼ਕ | ਰਿਚਰਡ ਐਟਨਬਰੋ |
ਸਕਰੀਨਪਲੇਅ | ਜਾੱਨ ਬ੍ਰਿਲੇ |
ਨਿਰਮਾਤਾ | ਰਿਚਰਡ ਐਟਨਬਰੋ |
ਸਿਤਾਰੇ | ਬੇਨ ਕਿੰਗਜਲੇ |
ਸਿਨੇਮਾਕਾਰ | ਬਿਲੀ ਵਿਲੀਅਮਜ਼ ਰੋਨੀ ਟੇਲਰ |
ਸੰਪਾਦਕ | ਜਾੱਨ ਬਲੂਮ |
ਸੰਗੀਤਕਾਰ | ਰਵੀ ਸ਼ੰਕਰ ਜਾਰਜ ਫੇਂਟਨ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਕੋਲੰਬੀਆ ਪਿਕਚਰਜ |
ਰਿਲੀਜ਼ ਮਿਤੀਆਂ | 30 ਨਵੰਬਰ 1982 ਨੂੰ ਭਾਰਤ ਵਿੱਚ 3 ਦਸੰਬਰ 1982 ਨੂੰ ਯੂਨਾਇਟਡ ਕਿੰਗਡਮ ਵਿੱਚ |
ਮਿਆਦ | 191ਮਿੰਟ |
ਦੇਸ਼ | ਭਾਰਤ ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਬਜ਼ਟ | ਜੀ ਬੀ ਪੀ £13 ਮਿਲੀਅਨ[1] |
ਬਾਕਸ ਆਫ਼ਿਸ | $52,767,889 (ਉੱਤਰੀ ਅਮਰੀਕਾ)[2] |
ਗਾਂਧੀ 1982 ਵਿੱਚ ਬਣੀ ਇੱਕ ਐਪਿਕ ਜੀਵਨੀਮੂਲਕ ਫ਼ਿਲਮ ਹੈ ਜਿਸ ਵਿੱਚ ਭਾਰਤੀ ਵਕੀਲ ਅਤੇ ਆਗੂ ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ ਨੂੰ ਫ਼ਿਲਮਾਇਆ ਗਿਆ ਹੈ, ਜਿਸਨੇ ਬਰਤਾਨਵੀ ਸਾਮਰਾਜ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੰਸਾਰ ਦੇ ਸਭ ਤੋਂ ਵੱਡੇ ਜਨਤਕ ਰਾਸ਼ਟਰੀ ਲੋਕਰਾਜੀ ਧਰਮਨਿਰਪੱਖ ਅਤੇ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ। ਫ਼ਿਲਮ ਵਿੱਚ 1893 ਵਿੱਚ ਦੱਖਣੀ ਅਫਰੀਕਾ ਵਿੱਚ ਗੋਰਿਆਂ ਲਈ ਰਿਜਰਵ ਰੇਲ ਦੇ ਡੱਬੇ ਵਿੱਚੋਂ ਗਾਂਧੀ ਨੂੰ ਜਬਰੀ ਬਾਹਰ ਸੁੱਟ ਦੇਣ ਦੇ ਪਰਿਭਾਸ਼ਿਕ ਪਲ ਤੋਂ ਲੈ ਕੇ 1948 ਵਿੱਚ ਉਨ੍ਹਾਂ ਦੇ ਕਤਲ ਤੋਂ ਬਾਅਦ ਸਸਕਾਰ ਤੱਕ ਦਾ ਜੀਵਨ ਪੇਸ਼ ਕੀਤਾ ਗਿਆ ਹੈ। ਗਾਂਧੀ 30 ਨਵੰਬਰ 1982 ਨੂੰ ਭਾਰਤ ਵਿੱਚ, 3 ਦਸੰਬਰ 1982 ਨੂੰ ਯੂਨਾਇਟਡ ਕਿੰਗਡਮ ਵਿੱਚ, ਅਤੇ 6 ਦਸੰਬਰ 1982 ਨੂੰ ਯੂਨਾਇਟਡ ਸਟੇਟਸ ਵਿੱਚ ਰਿਲੀਜ ਕੀਤੀ ਗਈ ਸੀ. ਇਹ ਗਿਆਰਾਂ ਸ਼੍ਰੇਣੀਆਂ ਵਿੱਚ ਅਕੈਡਮੀ ਅਵਾਰਡਾਂ ਲਈ ਨਾਮਜਦ ਹੋਈ, ਬੈਸਟ ਪਿਕਚਰ ਸਮੇਤ ਅੱਠ ਅਵਾਰਡ ਇਸਨੇ ਪ੍ਰਾਪਤ ਕੀਤੇ. ਰਿਚਰਡ ਐਟਨਬਰੋ ਨੇ ਬੈਸਟ ਡਾਇਰੈਕਟਰ, ਅਤੇ ਬੇਨ ਕਿੰਗਜਲੇ ਨੇ ਬੈਸਟ ਐਕਟਰ ਲਈ ਪੁਰਸਕਾਰ ਜਿੱਤੇ.
ਕਾਸਟ
[ਸੋਧੋ]- ਬੇਨ ਕਿੰਗਜਲੇ - ਮਹਾਤਮਾ ਗਾਂਧੀ
- ਡੇਨੀਅਲ ਡੇ- ਲੂਈਸ (ਕੋਲਿਨ)
- ਕੈਂਡਿਸ ਬਰਗੇਨ - ਮਾਰਗਰੇਟ ਬੌਰਕੇ-ਵ੍ਹਾਈਟ
- ਮਾਰਟਿਨ ਸ਼ੀਨ - ਵਾਕਰ
- ਜਾੱਨ ਗੇਲਗੁੱਡ - ਲਾਰਡ ਇਰਵਿਨ
- ਰੋਹਿਣੀ ਹਤੰਗੜੀ - ਕਸਤੂਰਬਾ ਗਾਂਧੀ
- ਰੋਸ਼ਨ ਸੇਠ - ਜਵਾਹਰ ਲਾਲ ਨਹਿਰੂ
- ਸਈਦ ਜਾਫਰੀ - ਵਲਭ ਭਾਈ ਪਟੇਲ
- ਵਰਿੰਦਰ ਰਾਜ਼ਦਾਨ - ਮੌਲਾਨਾ ਆਜ਼ਾਦ
- ਅਨੰਗ ਦੇਸਾਈ - ਆਚਾਰੀਆ ਕਿਰਪਲਾਨੀ