ਗਾਇਤਰੀ ਦੇਵੀ (ਬਿਹਾਰ ਦੀ ਸਿਆਸਤਦਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਾਇਤਰੀ ਦੇਵੀ ਉਰਫ ਗਾਇਤਰੀ ਯਾਦਵ (ਅੰਗ੍ਰੇਜ਼ੀ: Gayatari Devi; ਜਨਮ 1964) ਬਿਹਾਰ ਤੋਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਉਸਨੇ 2015 ਵਿੱਚ ਪਰਿਹਾਰ ਤੋਂ ਬਿਹਾਰ ਵਿਧਾਨ ਸਭਾ ਚੋਣ ਜਿੱਤੀ ਸੀ।[1][2]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਦੇਵੀ ਦਾ ਜਨਮ ਬਿਹਾਰ ਰਾਜ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਕੋਇਲੀ ਭਰਾਉਂ ਵਿੱਚ ਹੋਇਆ ਸੀ। ਉਸਨੇ 9ਵੀਂ ਜਮਾਤ ਪਾਸ ਕੀਤੀ ਹੈ।[3]

ਨਿੱਜੀ ਜੀਵਨ[ਸੋਧੋ]

ਦੇਵੀ ਭਾਜਪਾ ਦੇ ਸਾਬਕਾ ਵਿਧਾਇਕ ਰਾਮ ਨਰੇਸ਼ ਪ੍ਰਸਾਦ ਯਾਦਵ ਦੀ ਪਤਨੀ ਹੈ।[4] ਉਸ ਦਾ ਪਤੀ ਰਾਮ ਨਰੇਸ਼ ਯਾਦਵ ਸੀਤਾਮੜੀ ਕਲੈਕਟੋਰੇਟ ਗੋਲੀਬਾਰੀ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ।[5]

ਸਿਆਸੀ ਕੈਰੀਅਰ[ਸੋਧੋ]

1990 ਵਿੱਚ ਦੇਵੀ ਰਾਜਨੀਤੀ ਵਿੱਚ ਸ਼ਾਮਲ ਹੋਈ। ਉਹ ਸੀਤਾਮੜੀ ਭਾਜਪਾ ਮਹਿਲਾ ਵਿੰਗ ਵਿੱਚ ਵੱਖ-ਵੱਖ ਅਹੁਦਿਆਂ 'ਤੇ ਰਹੀ ਹੈ। 2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਉਸਨੇ ਪਰਿਹਾਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ। ਉਸਨੇ ਆਪਣੇ ਨਜ਼ਦੀਕੀ ਵਿਰੋਧੀ ਰਾਸ਼ਟਰੀ ਜਨਤਾ ਦਲ ਦੇ ਰਾਮਚੰਦਰ ਪੂਰਵੇ ਨੂੰ ਹਰਾਇਆ।

ਹਵਾਲੇ[ਸੋਧੋ]

  1. Staff, PatnaDaily. "BJP, RJD Female Legislators get into Cat Fight in Bihar Assembly - PatnaDaily". patnadaily.com. Archived from the original on 1 ਦਸੰਬਰ 2016. Retrieved 14 January 2017.
  2. "Speaker calls all-party meet for smooth conduct of Assembly". intoday.in. Retrieved 14 January 2017.
  3. . 2019-06-11 https://web.archive.org/web/20190611062648/http://vidhansabha.bih.nic.in/pdf/member_profile/25.pdf. Archived from the original (PDF) on 2019-06-11. Retrieved 2019-06-11. {{cite web}}: Missing or empty |title= (help)
  4. "In Sitamarhi, familiar caste call resonates". www.telegraphindia.com (in ਅੰਗਰੇਜ਼ੀ). Retrieved 2019-06-11.
  5. "Court awards 10 year jail to BJP MLA, two former MPs in case related to Sitamarhi attack". The Economic Times. 2015-06-04. Retrieved 2019-06-11.