ਸਮੱਗਰੀ 'ਤੇ ਜਾਓ

ਮੋਪਾਸਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਾਏ ਡੇ ਮੁਪਾਸਾਂ ਤੋਂ ਮੋੜਿਆ ਗਿਆ)
ਗਾਏ ਡੇ ਮੋਪਾਸਾਂ
ਜਨਮਹੇਨਰੀ ਰੇਨ ਅਲਬਰਟ ਗਾਏ ਡੇ ਮੋਪਾਸਾਂ
(1850-08-05)5 ਅਗਸਤ 1850
ਮੌਤ6 ਜੁਲਾਈ 1893(1893-07-06) (ਉਮਰ 42)
ਕਿੱਤਾਨਾਵਲਕਾਰ, ਕਹਾਣੀਕਾਰ, ਕਵੀ
ਰਾਸ਼ਟਰੀਅਤਾਫਰਾਂਸੀਸੀ
ਸ਼ੈਲੀਪ੍ਰਕਿਰਤੀਵਾਦ, ਯਥਾਰਥਵਾਦ
ਦਸਤਖ਼ਤ

ਹੇਨਰੀ ਰੇਨ ਅਲਬਰਟ ਗਾਏ ਦ ਮੋਪਾਸਾਂ (ਫ਼ਰਾਂਸੀਸੀ: [ɡid(ə) mopasɑ̃], 5 ਅਗਸਤ 1850 – 6 ਜੁਲਾਈ 1893) 19 ਵੀਂ ਸਦੀ ਦਾ ਫਰਾਂਸੀਸੀ ਲੇਖਕ, ਆਧੁਨਿਕ ਨਿੱਕੀ ਕਹਾਣੀ ਦਾ ਪਿਤਾ ਅਤੇ ਇਸ ਵਿਧਾ ਦੇ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2]

ਜੀਵਨ

[ਸੋਧੋ]

ਗਾਏ ਡੇ ਮੋਪਾਸਾਂ ਦਾ ਜਨਮ 5 ਅਗਸਤ 1850 ਨੂੰ ਫ਼ਰਾਂਸ ਦੇ ਸ਼ੈਤੋ ਦ ਮਿਰੋਮੇਸਨਿਲ ਵਿੱਚ ਇੱਕ ਨੋਰਮਨ ਪਰਵਾਰ ਵਿੱਚ ਹੋਇਆ ਸੀ। ਗਿਆਰਾਂ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦਾ ਤਲਾਕ ਹੋ ਗਿਆ ਅਤੇ ਮੋਪਾਸਾਂ ਆਪਣੇ ਛੋਟੇ ਭਰਾ ਅਤੇ ਮਾਂ ਜੋ ਸੁਲਝੀਆਂ ਸਾਹਿਤਕ ਰੁਚੀਆਂ ਵਾਲੀ ਔਰਤ ਸੀ ਦੇ ਨਾਲ ਰਹਿਣ ਲੱਗਿਆ। ਹਾਲਾਂਕਿ ਮਾਤਾ ਦੀਆਂ ਰੁਚੀਆਂ (ਉਹ ਕਲਾਸਿਕੀ ਸਾਹਿਤ ਖਾਸ ਕਰ ਸ਼ੈਕਸਪੀਅਰ ਦੀ ਵੱਡੀ ਦਿਲਦਾਦਾ ਸੀ) ਅਤੇ ਸੰਸਕਾਰ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਸੀ ਬਾਵਜੂਦ ਇਸਦੇ ਮਾਤਾ ਪਿਤਾ ਦੇ ਤਲਾਕ ਦਾ ਉਸ ਦੇ ਬਾਲ ਮਨ ਉੱਤੇ ਭੈੜਾ ਅਸਰ ਹੋਇਆ। ਇਸੇ ਦੌਰਾਨ ਉਸ ਨੂੰ ਯੁਵਾਵਸਥਾ ਵਿੱਚ ਇੱਕ ਬੇਇਲਾਜ਼ ਰੋਗ ਨੇ ਜਕੜ ਲਿਆ, ਜੋ ਉਸ ਯੁੱਗ ਵਿੱਚ ਯੂਰਪ ਦਾ ਸਭ ਤੋਂ ਜਿਆਦਾ ਭਿਆਨਕ ਰੋਗ ਮੰਨਿਆ ਜਾਂਦਾ ਸੀ। ਦਰਅਸਲ ਮੋਪਾਂਸਾ ਨੂੰ ਇਹ ਰੋਗ ਵਿਰਸੇ ਵਿੱਚ ਮਿਲਿਆ ਸੀ। ਮੋਪਾਂਸਾ ਆਪਣੇ ਉਮਰ ਦੀ ਘਾਟ ਨੂੰ ਜਾਣਦਾ ਸੀ ਇਸ ਲਈ ਇੱਕ ਤਰਫ ਤਾਂ ਉਨ੍ਹਾਂ ਨੇ ਸ਼ਾਇਦ ਇਸ ਨਿਰਾਸ਼ਾਪੂਰਣ ਸੱਚ ਤੋਂ ਗ੍ਰਸਤ ਹੋ ਦੁਰਾਚਾਰੀ ਅਤੇ ਮੌਜ ਮਸਤੀ ਭਰਿਆ ਜੀਵਨ ਜੀਣ ਦੇ ਵੱਲ ਰੁਖ਼ ਕਰ ਲਿਆ , ਉਥੇ ਹੀ ਦੂਜਾ ਪੱਖ ਇਹ ਸੀ ਕਿ ਜੀਵਨ ਦੇ ਸੀਮਿਤ ਪ੍ਰਕਾਸ਼ ਮੰਡਲ ਦੇ ਇਸ ਅਹਿਸਾਸ ਨੇ ਉਨ੍ਹਾਂ ਨੂੰ ਸਿਰਜਨਾਤਮਕਤਾ ਅਤੇ ਤੀਬਰਤਾ ਵੀ ਪ੍ਰਦਾਨ ਕੀਤੀ। ਇਹੀ ਵਜ੍ਹਾ ਸੀ ਕਿ ਸਿਰਫ 43 ਸਾਲ ਦੀ ਉਮਰ ਅਰਥਾਤ ਸਿਰਫ ਬਾਰਾਂ ਸਾਲਾਂ ਦੇ ਸਾਹਿਤਕ ਜੀਵਨ ਵਿੱਚ ਉਸਨੇ ਤਿੰਨ ਸੌ ਤੋਂ ਜਿਆਦਾ ਕਹਾਣੀਆਂ ਅਤੇ ਛੇ ਨਾਵਲ ਲਿਖ ਦਿੱਤੇ। ਉਸ ਦੀਆਂ ਸਾਰੀਆਂ ਰਚਨਾਵਾਂ ਯਥਾਰਥਵਾਦੀ ਕਹਾਣੀ ਦੀ ਉੱਤਮ ਸ਼੍ਰੇਣੀ ਵਿੱਚ ਗਿਣੀਆਂ ਗਈਆ। ਉਸ ਦੇ ਸਮਕਾਲੀ ਮਹਾਨ ਲੇਖਕ ਜਿਵੇਂ ਇਵਾਨ ਤੁਰਗਨੇਵ , ਲਿਉ ਤਾਲਸਤਾਏ , ਮੈਕਸਿਮ ਗੋਰਕੀ ਆਦਿ ਵੀ ਉਸ ਦੀਆਂ ਸਸ਼ਕਤ ਰਚਨਾਵਾਂ ਤੋਂ ਪ੍ਰਭਾਵਿਤ ਸਨ।

ਹਵਾਲੇ

[ਸੋਧੋ]
  1. Menikoff, Barry. The Complete Stories of Robert Louis Stevenson; Introduction. Modern Library, 2002, p. xx
  2. http://www.online-literature.com/ਮੋਪਾਸਾਂ/

ਬਾਹਰੀ ਕੜੀਆਂ

[ਸੋਧੋ]