ਇਵਾਨ ਤੁਰਗਨੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਵਾਨ ਤੁਰਗਨੇਵ
ਤੁਰਗਨੇਵ, 1874 ਵਿੱਚ
ਤੁਰਗਨੇਵ, 1874 ਵਿੱਚ
ਮੂਲ ਨਾਮ
Ива́н Турге́нев
ਜਨਮਇਵਾਨ ਸਰਗੇਈਵਿਚ ਤੁਰਗਨੇਵ
(1818-11-09)9 ਨਵੰਬਰ 1818
Oryol, Oryol Governorate, Russian Empire
ਮੌਤ3 ਸਤੰਬਰ 1883(1883-09-03) (ਉਮਰ 64)
Bougival, Seine-et-Oise, France
ਕਿੱਤਾWriter, poet, translator
ਸ਼ੈਲੀNovel, play, short story
ਸਾਹਿਤਕ ਲਹਿਰRealism
ਪ੍ਰਮੁੱਖ ਕੰਮਸ਼ਿਕਾਰੀ ਦੇ ਸ਼ਬਦ ਚਿੱਤਰ, ਪਿਤਾ ਅਤੇ ਪੁੱਤਰ; ਅਤੇ 'ਦਿਹਾਤ ਵਿੱਚ ਇੱਕ ਮਹੀਨਾ' (ਨਾਟਕ)
ਬੱਚੇ1

| signature = Ivan Sergeevich Turgenev Signature.svg }}

ਇਵਾਨ ਤੁਰਗਨੇਵ ਦਾ ਪੋਰਟਰੇਟ ਕਲਾਕਾਰ: Eugène Lami, c. 1843–1844

ਇਵਾਨ ਸਰਗੇਈਵਿਚ ਤੁਰਗਨੇਵ (/tʊərˈɡɛnjɛf, -ˈɡn-/ TOOR-ghen-YEF-,_--GAYN--;[1] In Turgenev's day, his name was written Иванъ Сергѣевичъ Тургеневъ.</ref>|p=ɪˈvan sʲɪrˈɡʲe(j)ɪvʲɪtɕ tʊrˈɡʲenʲɪf}}; 9 November [ਪੁ.ਤ. 28 October] 1818 – 3 September [ਪੁ.ਤ. 22 August] 1883) ਇੱਕ ਰੂਸੀ ਨਾਵਲਕਾਰ, ਛੋਟੀ ਕਹਾਣੀ ਲੇਖਕ, ਕਵੀ, ਨਾਟਕਕਾਰ, ਅਨੁਵਾਦਕ ਅਤੇ ਪੱਛਮ ਵਿੱਚ ਰੂਸੀ ਸਾਹਿਤ ਨੂੰ ਪ੍ਰਸਿੱਧ ਕਰਨ ਵਾਲ਼ਾ ਲੇਖਕ ਸੀ। ਸਭ ਤੋਂ ਪਹਿਲਾਂ ਉਸ ਦਾ ਇੱਕ ਕਹਾਣੀ ਸੰਗ੍ਰਿਹ ਇੱਕ ਸ਼ਿਕਾਰੀ ਦੇ ਰੇਖਾਚਿਤਰ (1852) ਛਪਿਆ ਜੋ ਰੂਸੀ ਯਥਾਰਥਵਾਦ ਦਾ ਇੱਕ ਮੀਲ ਪੱਥਰ ਸੀ[2] ਅਤੇ ਉਸ ਦਾ ਨਾਵਲ ਪਿਤਾ ਅਤੇ ਪੁੱਤਰ (1862) 19ਵੀਂ ਸਦੀ ਦੀਆਂ ਮੁੱਖ ਗਲਪ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।

3 ਸਤੰਬਰ 1883 ਨੂੰ ਉਸ ਦੀ ਮੌਤ ਹੋ ਗਈ।

ਜੀਵਨ[ਸੋਧੋ]

ਤੁਰਗਨੇਵ ਦਾ ਜਨਮ 9 ਨਵੰਬਰ 1818 (ਪੁਰਾਣੇ ਕਲੰਡਰ ਮੁਤਾਬਕ 28 ਅਕਤੂਬਰ) ਨੂੰ ਬਤੌਰ ਇਵਾਨ ਸਰਗੇਇਵਿੱਚ ਤੁਰਗਨੇਵ ਰੂਸ ਦੇ ਓਰੇਲ ਨਾਮ ਦੇ ਸ਼ਹਿਰ ਵਿੱਚ ਇੱਕ ਰੂਸੀ ਜ਼ਿਮੀਂਦਾਰ ਪਰਵਾਰ ਵਿੱਚ ਹੋਇਆ। ਉਸ ਦਾ ਪਿਤਾ, ਸਰਗੇਈ ਨਿਕੋਲੇਵਿੱਚ ਤੁਰਗਨੇਵ, ਰੂਸੀ ਕੈਵੇਲਰੀ ਵਿੱਚ ਇੱਕ ਕਰਨਲ ਸੀ ਅਤੇ ਉਸ ਦੀ ਮਾਂ, ਵਾਰਵਰਾ ਪੇਤ੍ਰੋਵਨਾ ਲਿਊਤੀਨੋਵਨਾ, ਇੱਕ ਧਨੀ ਪਰਵਾਰ ਦੀ ਵਾਰਿਸ ਸੀ। ਜਦੋਂ ਅਜੇ ਉਹ ਸੋਲ੍ਹਾਂ ਸਾਲਾਂ ਦਾ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਅਤੇ ਉਸ ਦੇ ਭਰਾ ਨਿਕੋਲਸ ਦੀ ਸੰਭਾਲ ਵਿਗੜੇ ਸੁਭਾ ਵਾਲ਼ੀ ਮਾਂ ਨੇ ਕੀਤੀ। ਇਵਾਨ ਦਾ ਬਚਪਨ ਇਕੱਲ ਭਰਿਆ ਸੀ ਅਤੇ ਉਹ ਹਮੇਸ਼ਾ ਮਾਂ ਤੋਂ ਡਰਦਾ ਹੁੰਦਾ ਸੀ ਜੋ ਉਸਨੂੰ ਅਕਸਰ ਕੁੱਟਿਆ ਕਰਦੀ ਸੀ। ਇੱਕ ਰਈਸ ਦੇ ਬੇਟੇ ਲਈ ਸਟੈਂਡਰਡ ਸਕੂਲੀ ਸਿੱਖਿਆ ਦੇ ਬਾਅਦ ਉਹ ਇੱਕ ਸਾਲ ਲਈ ਮਾਸਕੋ ਯੂਨੀਵਰਸਿਟੀ ਵਿੱਚ ਅਤੇ ਫਿਰ 1834 ਤੋਂ 1837 ਲਈ ਸੇਂਟ ਪੀਟਰਸਬਰਗ ਯੂਨੀਵਰਸਿਟੀ ਲਈ ਚਲੇ ਗਏ। ਉੱਥੇ ਉਸਨੇ ਕਲਾਸਿਕਸ, ਰੂਸੀ ਸਾਹਿਤ ਅਤੇ ਭਾਸ਼ਾਸ਼ਾਸਤਰ ’ਤੇ ਧਿਆਨ ਕੇਂਦਰਿਤ ਕੀਤਾ। 1838 ਤੋਂ 1841 ਤੱਕ ਬਰਲਿਨ ਯੂਨੀਵਰਸਿਟੀ ਵਿੱਚ ਦਰਸ਼ਨ, ਖ਼ਾਸ ਤੌਰ ’ਤੇ ਹੀਗਲ, ਅਤੇ ਇਤਹਾਸ ਦਾ ਅਧਿਐਨ ਕੀਤਾ। ਫਿਰ ਉਹ ਸੇਂਟ ਪੀਟਰਸਬਰਗ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਲਈ ਵਾਪਸ ਮੁੜ ਆਇਆ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਚੋਣਵੀਆਂ ਛੋਟੀਆਂ ਗਲਪ ਰਚਨਾਵਾਂ[ਸੋਧੋ]

ਸ਼ਿਕਾਰ ਕਰ ਰਿਹਾ ਇਵਾਨ ਤੁਰਗਨੇਵ (1879), ਕਿਰਤ: ਨਿਕੋਲਾਈ ਦਮਿਤਰੇਵ ਓਰੇਨਬਰਗਸਕੀ (ਨਿਜੀ ਸੰਗ੍ਰਹਿ)

ਚੋਣਵੇਂ ਨਾਟਕ[ਸੋਧੋ]

ਹਵਾਲੇ[ਸੋਧੋ]