ਗਾਜਰ
colspan=2 style="text-align: centerਗਾਜਰ | |
---|---|
![]() | |
ਪੁੱਟ ਕੇ ਧੋ ਕੇ ਚਿਣੀਆਂ ਗਾਜਰਾਂ | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Plantae |
(unranked): | Angiosperms |
(unranked): | Eudicots |
(unranked): | Asterids |
ਤਬਕਾ: | Apiales |
ਪਰਿਵਾਰ: | Apiaceae |
ਜਿਣਸ: | Daucus |
ਪ੍ਰਜਾਤੀ: | D. carota |
ਦੁਨਾਵਾਂ ਨਾਮ | |
Daucus carota subsp. sativus (Hoffm.) Schübl. & G. Martens |
ਗਾਜਰ (Eng: Carrot) ਇੱਕ ਸਬਜ਼ੀ ਦਾ ਨਾਂਅ ਹੈ। ਇਹ ਜ਼ਮੀਨ ਦੇ ਥੱਲੇ ਹੋਣ ਵਾਲੀ ਪੌਦੇ ਦੀ ਜੜ੍ਹ ਹੁੰਦੀ ਹੈ। ਰੰਗ ਪੱਖੋਂ ਇਹ ਲਾਲ, ਪੀਲੀ, ਭੂਰੀ, ਨਰੰਗੀ, ਕਾਲੀ ਅਤੇ ਚਿੱਟੀ ਹੁੰਦੀ ਹੈ। ਗਾਜਰ ਵਿੱਚ ਕੈਰੋਟੀਨ ਨਾਂਅ ਦਾ ਇੱਕ ਤੱਤ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਲੋਹ ਨਾਂਅ ਦਾ ਖਣਿਜ, ਲਵਣ ਦੇ ਨਾਲ ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਓਡੀਨ, ਸੋਡੀਅਮ, ਕੈਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਮਿੱਟੀ ਵਿੱਚ ਮਿਲਦੇ 16 ਲਵਣਾਂ ਵਿੱਚੋਂ ਗਾਜਰ ਵਿੱਚ 12 ਲਵਣ ਹੁੰਦੇ ਹਨ।[1] ਇਸ ਦੇ ਇਲਾਵਾ ਗਾਜਰ ਦੇ ਰਸ ਵਿੱਚ ਵਿਟਾਮਿਨ ‘ਏ’, ਬੀ’, ‘ਸੀ’, ‘ਡੀ’, ਈ’, ‘ਜੀ’, ਆਦਿ ਮਿਲਦੇ ਹਨ।
ਗਾਜਰ ਭੋਜਨ ਵਿੱਚ ਕਈ ਤਰੀਕਿਆਂ ਨਾਲ ਵਰਤੀ ਜਾਂਦੀ ਹੈ। ਜਿਵੇਂ ਕਿ:-ਗਾਜਰ ਦੀ ਸਬਜੀ ਬਣ ਸਕਦੀ ਹੈ ਗਜਰੇਲਾ ਬਣ ਸਕਦਾ ਹੈ ਆਚਾਰ ਬਣ ਸਕਦਾ ਹੈ ਹਲਵਾ ਬਣ ਸਕਦਾ ਹੈ ਜੂਸ ਬਣ ਸਕਦਾ ਹੈ ਗਾਜਰ ਦੇ ਕੋਫਤੇ ਅਤੇ ਪਰਾਓਠੇ ਵੀ ਬਣ ਸਕਦੇ ਹਨ ਸਲਾਦ ਵਿੱਚ ਵੀ ਵਰਤੀ ਜਾ ਸਕਦੀ ਹੈ।
ਗਾਜਰ ਦੇ ਫਾਇਦੇ[ਸੋਧੋ]
1) ਕਹਿੰਦੇ ਗਾਜਰ ਦਾ ਜੂਸ ਪੀਣ ਨਾਲ ਗੈਸ ਠੀਕ ਹੁੰਦੀ ਹੈ।
2) ਪੀਲੀਏ ਦੇ ਪੀੜਤ ਲੋਕਾਂ ਲਈ ਗਾਜਰ ਦਾ ਜੂਸ ਤੇ ਸੂਪ ਬਹੁਤ ਵਧੀਆ ਮੰਨਿਆ ਗਿਆ ਹੈ
3) ਚਮੜੀ ਦੀ ਖੁਸ਼ਕੀ ਜੋ ਕਿ ਵਿਟਾਮਨ ਏ ਦੀ ਕਮੀ ਕਾਰਨ ਦੱਸੀ ਗਈ ਹੈ ਗਾਜਰ ਖਾਣ ਨਾਲ ਠੀਕ ਹੋ ਸਕਦੀ ਹੈ ਗਾਜਰ ਸਰਦੀਆਂ ਦਾ ਤੋਹਫਾ ਹੈ।
4) ਦਿਲ ਦੀ ਧੜਕਣ ਵਧਣ ਤੇ ਖੂਨ ਗਾੜਾ ਹੋਣ ਦੀ ਹਾਲਤ ਵਿੱਚ ਗਾਜਰ ਦਾ ਜੂਸ ਪੀਣਾ ਠੀਕ ਮੰਨਿਆਂ ਗਿਆ ਹੈ।
5) ਤਿੱਲੀ ਵਧਣ ਤੇ ਗਾਜਰ ਦਾ ਆਚਾਰ ਬਣਾ ਕੇ ਖਾਣ ਨਾਲ ਤਿੱਲੀ ਘਟ ਸਕਦੀ ਹੈ।
6) ਗਾਜਰ ਦਾ ਰਸ ਪੀਣ ਨਾਲ ਟਾਸਲ ਠੀਕ ਹੋ ਸਕਦੇ ਹਨ।
7) ਗਾਜਰ ਅੱਖਾਂ ਲਈ ਰਾਮਬਾਣ ਦਾ ਕੰਮ ਕਰ ਸਕਦੀ ਹੈ।
ਪੰਜਾਬ ਵਿੱਚ ਉਗਾਈਆਂ ਜਾਨ ਵਾਲੀਆਂ ਉੱਨਤ ਕਿਸਮਾਂ[2][ਸੋਧੋ]
- ਪੰਜਾਬ ਕੈਰਟ ਰੈੱਡ (2014)
- ਪੰਜਾਬ ਬਲੈਕ ਬਿਊਟੀ (2013)
- ਪੀ. ਸੀ. - 34 (2005)