ਗਾਮਾ ਕਿਰਨ
ਗਾਮਾ ਕਿਰਨਾਹਟ (ਗਾਮਾ ਕਿਰਨਾਂ ਵੀ ਕਹਿੰਦੇ ਹਨ) ਇੱਕ ਪ੍ਰਕਾਰ ਦੇ ਬਿਜਲਈ ਚੁੰਬਕੀ ਵਿਕਿਰਨ ਜਾਂ ਫੋਟਾਨ ਹਨ, ਜੋ ਉਚ-ਆਵਰਤੀ ਉਪ-ਅਣੂਵਿਕ ਕਣਾਂ ਦੇ ਆਪਸੀ ਟਕਰਾਓ ਨਾਲ ਨਿਕਲਦੀਆਂ ਹਨ, ਜਿਵੇਂ ਇਲੈਕਟਰਾਨ-ਪਾਜੀਟਰਾਨ ਵਿਨਾਸ਼, ਜਾਂ ਰੇਡੀਉਧਰਮੀ ਵਿਨਾਸ਼ (radioactive decay)। ਇਨ੍ਹਾਂ ਨੂੰ ਬਿਜਲਈ ਚੁੰਬਕੀ ਵਿਕਿਰਨ, ਜਿਨ੍ਹਾਂ ਦਾ ਸਭ ਤੋਂ ਜਿਆਦਾ ਉਰਜਾ ਪੱਧਰ ਅਤੇ ਸਭ ਤੋਂ ਜਿਆਦਾ ਆਵਰਤੀ, ਅਤੇ ਹੇਠਲਾ ਤਰੰਗ ਲੰਬਾਈ ਹੋਵੇ, ਅਤੇ ਬਿਜਲਈ ਚੁੰਬਕੀ ਵਰਣਕਰਮ ਦੇ ਅੰਦਰ ਹੋਣ, ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਯਾਨੀ ਕਿ ਉੱਚਤਮ ਊਰਜਾ ਦੇ ਫੋਟਾਨ। ਆਪਣੇ ਉੱਚੇ ਊਰਜਾ ਪੱਧਰ ਦੇ ਕਾਰਨ, ਜੈਵਿਕ ਕੋਸ਼ਿਕਾ ਦੁਆਰਾ ਸੋਖ ਲਏ ਜਾਣ ਉੱਤੇ ਅਤਿਅੰਤ ਨੁਕਸਾਨ ਪਹੁੰਚਾ ਸਕਦੀਆਂ ਹਨ।
ਖੋਜੀ
[ਸੋਧੋ]ਫਰਾਂਸ ਦੇ ਭੌਤਿਕ ਵਿਗਿਆਨੀ ਪਾਲ ਵਿਲਿਰਡ ਨੇ ਇਨ੍ਹਾਂ ਕਿਰਨਾਂ ਦਾ 1900 ਵਿੱਚ ਪਤਾ ਲਗਾਇਆ| ਪ੍ਰਮਾਣੂ ਕਿਰਿਆ ਜਾਂ ਵਿਸਫੋਟ ਹੋਣ ਨਾਲ ਇਹ ਕਿਰਨਾਂ ਪੈਦਾ ਹੁੰਦੀਆਂ ਹਨ| ਇਨ੍ਹਾਂ ਵਿੱਚ ਊਰਜਾ ਬਹੁਤ ਤੇਜ਼ ਹੁੰਦੀ ਹੈ| ਜੇਕਰ ਇਹ ਮਨੁੱਖੀ ਸਰੀਰ ਵਿਚੋਂ ਲੰਘ ਜਾਣ ਤਾਂ ਮਨੁੱਖੀ ਸੈੱਲਾਂ ਦਾ ਬਹੁਤ ਘਾਣ ਹੁੰਦਾ ਹੈ|
ਰੋਸ਼ਨੀ ਦੀ ਤੁਲਨਾ[1] | |||||||
ਨਾਮ | ਤਰੰਗ ਲੰਬਾਈ | ਆਵਿਰਤੀ(Hz) | ਫੋਟੋਨ ਐਨਰਜੀ (eV) | ||||
---|---|---|---|---|---|---|---|
ਗਾਮਾ ਕਿਰਨ | 0.01 nm ਤੋਂ ਘੱਟ | 30 EHz ਤੋਂ ਜ਼ਿਆਦਾ | 124 keV – 300+ GeV | ||||
ਐਕਸ ਕਿਰਨ | 0.01 nm – 10 nm | 30 EHz – 30 PHz | 124 eV – 124 keV | ||||
ਅਲਟਰਾਵਾਈਲਟ ਕਿਰਨਾਂ | 10 nm – 380 nm | 30 PHz – 790 THz | 3.3 eV – 124 eV | ||||
ਦ੍ਰਿਸ਼ ਪ੍ਰਕਾਸ਼ | 380 nm–700 nm | 790 THz – 430 THz | 1.7 eV – 3.3 eV | ||||
ਇਨਫਰਾਰੈੱਡ ਕਿਰਨਾਂ | 700 nm – 1 mm | 430 THz – 300 GHz | 1.24 meV – 1.7 eV | ||||
ਮਾਈਕਰੋਵੇਵ ਕਿਰਨਾਂ | 1 ਮਿਮੀ – 1 ਮੀਟਰ | 300 GHz – 300 MHz | 1.24 µeV – 1.24 meV | ||||
ਰੇਡੀਓ ਕਿਰਨਾਂ | 1 ਮਿਮੀ – 100,000 ਕਿਲੋਮੀਟਰ | 300 GHz – 3 Hz | 12.4 feV – 1.24 meV |
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).