ਐਕਸ ਕਿਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਕਸ ਕਿਰਨ (ਜਾਂ ਐਕਸ ਰੇ) ਇੱਕ ਪ੍ਰਕਾਰ ਦੀ ਬਿਜਲ-ਚੁੰਬਕੀ ਵਿਕਿਰਨ ਹੈ, ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈ.ਮੀ. ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ () 3ਕੇ ਲਈ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖ਼ਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰੋਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸ ਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਂਅ ਉੱਤੇ ਆਧਾਰਿਤ ਹੈ। ਰੋਂਟਜਨ ਈਕਵੇਲੇਂਟ ਮੈਨ (Röntgen equivalent man / REM) ਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।[1][2]

ਲਾਭ[ਸੋਧੋ]

ਐਕਸ-ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ।

ਉਤਪਾਦਨ[ਸੋਧੋ]

ਐਕਸ ਕਿਰਨਾਂ ਬਿਜਲਈ ਤੌਰ ਤੇ ਨਿਰਪੱਖ ਹੁੰਦੀਆਂ ਹਨ ਅਤੇ ਇਲੈੱਕਟ੍ਰਿਕ ਜਾਂ ਚੁੰਬਕੀ ਖੇਤਰ ਦੁਆਰਾ ਪ੍ਰਭਾਵਿਤ ਨਹੀਂ ਹੁੰਦੀਆਂ। ਇਹ ਬਹੁਤ ਪ੍ਰਭਾਵਸ਼ਾਲੀ ਅਤੇ ਅਦਿੱਖ ਹੁੰਦੀਆਂ ਹਨ। ਉਹ ਲੱਕੜ, ਮਾਸ, ਇਬੋਨਾਈਟ ਆਦਿ ਵਿਚੋਂ ਲੰਘ ਸਕਦੀਆਂ ਹਨ, ਪਰ ਇਹ ਮਨੁੱਖੀ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ। ਜਦੋਂ ਇੱਕ ਤੇਜ਼ ਰਫਤਾਰ ਇਲੈਕਟ੍ਰੌਨ ਕਿਸੇ ਐਟਮ ਤੇ ਸਟਰਾਇਕ ਕਰਦਾ ਹੈ(ਟਕਰੇਗਾ), ਤਾਂ ਉਹ ਉਸ ਦੇ ਨਿਊਕਲੀਅਸ ਕਾਰਨ ਇੱਕ ਆਕਰਸ਼ਕ ਸ਼ਕਤੀ ਦਾ ਅਨੁਭਵ ਕਰਦਾ ਹੈ। ਇਸ ਘਟਨਾ ਦੇ ਬਾਅਦ ਉਹ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕ ਜਾਵੇਗਾ। ਜਿੰਨੀ ਜਿਆਦਾ ਟੱਕਰ ਹੋਵੇਗੀ, ਉਨ੍ਹਾਂ ਜਿਆਦਾ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕੇਗਾ। ਇਸ ਟੱਕਰ ਦੇ ਕਾਰਨ, ਇਲੈਕਟ੍ਰੌਨ ਆਪਣੀ ਕੁਝ ਗਤੀਆਤਮਕ ਊਰਜਾ ਗੁਆ ਬੈਠਦਾ ਹੈ, ਜੋ ਐਕਸਰੇ ਫੋਟੋਨ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਅਤੇ ਹੁਣ ਐਕਸ ਕਿਰਨਾਂ ਦਾ ਉਤਪਾਦਨ ਇਸ ਸਿਧਾਂਤ 'ਤੇ ਅਧਾਰਤ ਹੈ, ਕਿ ਜਦੋਂ ਵੀ ਇੱਕ ਤੇਜ਼ ਰਫਤਾਰ ਇਲੈਕਟ੍ਰਾਨ ਹੋਰ ਤੇਜ਼ ਹੁੰਦਾ ਹੈ ਜਾਂ ਡੀ-ਐਕਸਰਲੇਟ ਹੋ ਜਾਂਦਾ ਹੈ, ਤਦ ਇਹ ਜ਼ਿਆਦਾਤਰ ਐਕਸ ਕਿਰਨਾਂ ਦੇ ਰੂਪ ਵਿੱਚ ਇਲੈਕਟ੍ਰੋਮੈਗਨੈਟਿਕ ਊਰਜਾ(ਬਿਜਲਚੁੰਬਕੀ ਊਰਜਾ) ਨੂੰ ਫੈਲਾਉਂਦਾ ਹੈ।

ਖੋਜੀ[ਸੋਧੋ]

ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ ਵਿਲਹਮ ਰੋਂਟਜਨ ਨੇ 1895 ਵਿੱਚ ਲੱਭਿਆ।

ਵਿਲਹਮ ਰੋਂਟਜਨ
ਰੋਸ਼ਨੀ ਦੀ ਤੁਲਨਾ[3]
ਨਾਮ ਤਰੰਗ ਲੰਬਾਈ ਆਵਿਰਤੀ(Hz) ਫੋਟੋਨ ਊਰਜਾ (eV)
ਗਾਮਾ ਕਿਰਨ 0.01 nm ਤੋਂ ਘੱਟ 30 EHz ਤੋਂ ਜ਼ਿਆਦਾ 124 keV – 300+ GeV
ਐਕਸ ਕਿਰਨ 0.01 nm – 10 nm 30 EHz – 30 PHz 124 eV  – 124 keV
ਅਲਟਰਾਵਾਈਲਟ ਕਿਰਨਾਂ 10 nm – 380 nm 30 PHz – 790 THz 3.3 eV – 124 eV
ਦ੍ਰਿਸ਼ ਪ੍ਰਕਾਸ਼ 380 nm–700 nm 790 THz – 430 THz 1.7 eV – 3.3 eV
ਇਨਫਰਾਰੈੱਡ ਕਿਰਨਾਂ 700 nm – 1 mm 430 THz – 300 GHz 1.24 meV – 1.7 eV
ਮਾਈਕਰੋਵੇਵ ਕਿਰਨਾਂ 1 ਮਿਮੀ – 1 ਮੀਟਰ 300 GHz – 300 MHz 1.24 µeV – 1.24 meV
ਰੇਡੀਓ ਕਿਰਨਾਂ 1 ਮਿਮੀ – 100,000 ਕਿਲੋਮੀਟਰ 300 GHz – 3 Hz 12.4 feV – 1.24 meV

ਹਵਾਲੇ[ਸੋਧੋ]

  1. "X-Rays". NASA. Archived from the original on ਨਵੰਬਰ 22, 2012. Retrieved November 7, 2012. {{cite web}}: Unknown parameter |dead-url= ignored (help)
  2. "X-ray". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
  3. Haynes, William M., ed. (2011). CRC Handbook of Chemistry and Physics (92nd ed. ed.). CRC Press. p. 10.233. ISBN 1439855110. {{cite book}}: |edition= has extra text (help)