ਗਾਰਗੀ ਕਾਲਜ
ਗਾਰਗੀ ਕਾਲਜ ਦਿੱਲੀ ਯੂਨੀਵਰਸਿਟੀ ਨਾਲ ਸੰਬੰਧਤ ਚੋਟੀ ਦੇ ਕਾਲਜਾਂ ਵਿੱਚੋਂ ਇੱਕ ਹੈ। ਇਹ ਸਾਲ 1967 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਕਲਾ ਅਤੇ ਸਮਾਜ-ਵਿਗਿਆਨ, ਵਣਜ, ਵਿਗਿਆਨ ਅਤੇ ਔਰਤਾਂ ਲਈ ਸਿੱਖਿਆ ਦੇ ਵਿਸ਼ਿਆਂ ਵਿੱਚ ਸਿੱਖਿਆ ਪ੍ਰਦਾਨ ਕਰਦਾ ਹੈ। [1] ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਗਾਰਗੀ ਕਾਲਜ ਨੂੰ ਸਟਾਰ ਕਾਲਜ ਦਾ ਦਰਜਾ ਦਿੱਤਾ ਗਿਆ ਹੈ। [2]
ਇਤਿਹਾਸ
[ਸੋਧੋ]ਗਾਰਗੀ ਕਾਲਜ ਦੀ ਸਥਾਪਨਾ ਸਾਲ 1967 ਵਿੱਚ ਹੋਈ ਸੀ।[ਹਵਾਲਾ ਲੋੜੀਂਦਾ]
ਗਾਰਗੀ ਕਾਲਜ ਦਾ ਨਾਮ ਗਾਰਗੀ ਵਾਚਕਣਵੀ ਨਾਮਕ ਇੱਕ ਗਿਆਨਵਾਨ ਔਰਤ ਦੇ ਨਾਮ ਉੱਤੇ ਰੱਖਿਆ ਗਿਆ ਸੀ, ਜੋ ਵੈਦਿਕ ਯੁੱਗ ਦੇ ਬ੍ਰਿਹਦਰਣਯਕ ਉਪਨਿਸ਼ਦ ਵਿੱਚ ਆਉਂਦੀ ਹੈ।[ਹਵਾਲਾ ਲੋੜੀਂਦਾ]
ਗਾਰਗੀ ਕਾਲਜ, ਦਿੱਲੀ ਦੇ ਦੋ ਕਾਲਜਾਂ ਵਿੱਚੋਂ ਇੱਕ ਹੈ ਜਿਸ ਨੂੰ ਸਾਲ 2004-2005 ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਪੋਟੈਂਸੀਅਲ ਫ਼ਾਰ ਐਕਸੇਲੈਂਸ ਕਾਲਜ ਗ੍ਰਾਂਟ ਦਾ ਸਨਮਾਨ ਮਿਲ਼ਿਆ।[ਹਵਾਲਾ ਲੋੜੀਂਦਾ] ਕਾਲਜ ਵਿੱਚ ਨੌਂ ਵਿਭਾਗ ਹਨ ਅਰਥਾਤ ਬੋਟਨੀ, ਕੈਮਿਸਟਰੀ, ਕਾਮਰਸ, ਐਲੀਮੈਂਟਰੀ ਐਜੂਕੇਸ਼ਨ, ਮਾਈਕਰੋਬਾਇਓਲੋਜੀ, ਭੌਤਿਕ ਵਿਗਿਆਨ, ਮਨੋਵਿਗਿਆਨ, ਜੀਵ ਵਿਗਿਆਨ ਅਤੇ ਮਹਿਲਾ ਵਿਕਾਸ ਕੇਂਦਰ।[ਹਵਾਲਾ ਲੋੜੀਂਦਾ]
ਜ਼ਿਕਰਯੋਗ ਸਾਬਕਾ ਵਿਦਿਆਰਥੀ
[ਸੋਧੋ]- ਅਲੰਕ੍ਰਿਤਾ ਸਹਾਏ - ਮਿਸ ਦਿਵਾ ਅਰਥ 2014 [3]
- ਹੁਮਾ ਕੁਰੈਸ਼ੀ - ਅਭਿਨੇਤਰੀ [4]
- ਸੋਨਲ ਚੌਹਾਨ - ਫੈਮਿਨਾ ਮਿਸ ਇੰਡੀਆ ਟੂਰਿਜ਼ਮ 2005, ਮਿਸ ਵਰਲਡ ਟੂਰਿਜ਼ਮ 2005, ਮਾਡਲ ਅਤੇ ਅਭਿਨੇਤਰੀ। [5]
- ਉਰਵਸ਼ੀ ਰੌਤੇਲਾ - ਮਿਸ ਦਿਵਾ 2015 ਅਤੇ ਅਭਿਨੇਤਰੀ
- ਸਾਨਿਆ ਮਲਹੋਤਰਾ - ਅਭਿਨੇਤਰੀ। [6]
ਹਵਾਲੇ
[ਸੋਧੋ]- ↑ "Gargi College | University Of Delhi". Retrieved 8 December 2019.
- ↑ "Gargi College | University Of Delhi". Archived from the original on 8 ਦਸੰਬਰ 2019. Retrieved 8 December 2019.
- ↑ "Alankrita Sahai - Beauty Pageants - Indiatimes". Femina Miss India. Archived from the original on 20 ਦਸੰਬਰ 2016. Retrieved 18 December 2016.
- ↑ "Manaswini Magazine Gargi" (PDF).
- ↑ "Femina girl crowned Miss Tourism - Times of India". The Times of India. 25 July 2005. Retrieved 28 September 2016.
- ↑ "Meet Aamir Khan's on-screen daughter". Deccan Chronicle. 24 April 2015. Retrieved 8 December 2019.