ਹੁਮਾ ਕੁਰੈਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੁਮਾ ਕੁਰੈਸ਼ੀ
Huma Qureshi at 58th Filmfare Awards.jpg
ਕੁਰੈਸ਼ੀ ਆਪਣੀ ਫਿਲਮ ਦੀ ਪ੍ਰੋਮੋਸਨ ਲਈ ਡੀ-ਡੇ 2013
ਜਨਮਹੁਮਾ ਸਲੀਮ ਕੁਰੈਸ਼ੀ
(1986-07-28) 28 ਜੁਲਾਈ 1986 (ਉਮਰ 35)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਪੇਸ਼ਾ
  • ਅਦਾਕਾਰਾ *ਮਾਡਲl
ਸਰਗਰਮੀ ਦੇ ਸਾਲ2012–ਹੁਣ ਤੱਕ
ਸੰਬੰਧੀਸਕੀਬ ਸਲੀਮ (ਭਰਾ)

ਹੁਮਾ ਸਲੀਮ ਕੁਰੈਸ਼ੀ (ਉਚਾਰਨ [ɦuːmaː saˈlemː qureʃiː]; ਜਨਮ 28 ਜੁਲਾਈ 1986) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ, ਜਿਸਨੂੰ ਤਿੰਨ ਫਿਲਮਫੇਅਰ ਪੁਰਸਕਾਰ ਦੀ ਨਾਮਜ਼ਦਗੀ ਹਾਸਿਲ ਹੋਈ।[1]

ਕੁਰੈਸ਼ੀ ਨੇ ਇਤਿਹਾਸ ਆਨਰਜ਼ ਵਿੱਚ ਬੈਚਲਰ ਡਿਗਰੀ ਦਿੱਲੀ ਯੂਨੀਵਰਸਿਟੀ  ਤੋਂ ਪ੍ਰਾਪਤ ਕੀਤਾ। ਉਸਨੇ ਥੀਏਟਰ ਅਦਾਕਾਰ ਅਤੇ ਮਾਡਲ ਦੇ ਤੌਰ ਉੱਤੇ ਵੀ ਕੰਮ ਕੀਤਾ। ਰੰਗ ਮੰਚ ਉੱਤੇ ਕੰਮ ਕਰਨ ਤੋਂ ਬਾਅਦ ਉਹ ਮੁੰਬਈ  ਚਲੀ ਗਈ ਜਿਥੇ ਉਸਨੇ ਹਿੰਦੁਸਤਾਨ ਯੂਨੀਲੀਵਰ ਟੈਲੀਵੀਯਨ ਕਮਰਸ਼ੀਅਲ ਨਾਲ ਦੋ ਸਾਲ ਦੇ ਕੰਮ-ਕਾਜ ਦੇ ਦਸਤਾਵੇਜ਼ ਉੱਤੇ ਹਸਤਾਖਰ ਕੀਤੇ। ਸੈਮਸੰਗ ਮੋਬਾਈਲ ਦੀ ਵਪਾਰਕ ਫਿਲਮ ਵਿੱਚ ਉਸਦੀ ਅਦਾਕਾਰੀ ਨੂੰ ਪਸੰਦ ਕਰਕੇ ਅਨੁਰਾਗ ਕਸ਼ਿਅਪ ਨੇ ਉਸਨੂੰ ਆਪਣੀ ਕੰਪਨੀ ਲਈ ਉਸਨੂੰ ਤਿੰਨ ਫਿਲਮਾਂ ਵਿੱਚ ਅਦਾਕਾਰੀ ਲਈ ਦਸਤਾਵੇਜ਼ ਉੱਤੇ ਹਸਤਾਖਰ ਕਰਵਾਏ।

ਕੁਰੈਸ਼ੀ ਨੇ ਆਪਣੇ ਫਿਲਮ ਦੌਰ ਦੀ ਸ਼ੁਰੂਆਤ ਦੋ-ਹਿੱਸਾ ਅਪਰਾਧ ਡਰਾਮਾ ਗੈਂਗ ਆਫ ਵਾਸੇਪੁਰ (2012) ਵਿੱਚ ਆਪਣੀ ਸਹਿ-ਭੂਮਿਕਾ ਨਾਲ ਕੀਤੀ।  ਇਸ ਵਿੱਚ ਉਸਦੀ ਅਦਾਕਾਰੀ ਨਾਲ ਉਸਨੂੰ ਉਸ ਦੇ ਪ੍ਰਦਰਸ਼ਨ ਵਿੱਚ ਫਿਲਮ ਦੀ ਕਮਾਈ ਹੈ, ਉਸ ਨੂੰ ਕਈ ਨਾਮਜ਼ਦਗੀ ਵੀ ਸ਼ਾਮਲ ਹੈ, ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾਂ ਅਤੇ ਵਧੀਆ ਸਹਾਇਕ ਅਭਿਨੇਤਰੀ ਸਨਮਾਨ ਲਈ ਨਾਮਜ਼ਦ ਕੀਤਾ ਗਿਆ। ਇਸੇ ਵਰ੍ਹੇ ਉਸਨੂੰ ਮੁੱਖ ਭੂਮਿਕਾ ਵਾਲੀ ਰੋਮਾਂਟਿਕ ਫਿਲਮ ਲਵ ਸ਼ਵ ਤੇ ਚਿਕਨ ਖੁਰਾਨਾ  ਅਤੇ ਬਾਅਦ ਵਿੱਚ ਏਕ ਥੀ ਡਾਇਨ  ਵਿੱਚ ਅਦਾਕਾਰੀ ਦਾ ਮੌਕਾ ਮਿਲਿਆ। ਉਸ ਦੇ ਵਧੀਆ ਪ੍ਰਦਰਸ਼ਨ ਕਾਰਨ ਉਸਨੂੰ ਸ਼ਾਰਟਸ (2013), ਕਾਮੇਡੀ ਫਿਲਮ ਡੇਢ ਇਸ਼ਕਿਆ (2014), ਡਰਾਮਾ ਫਿਲਮ ਬਾਦਲਪੁਰ (2015) ਅਤੇ ਮਰਾਠੀ ਡਰਾਮਾ ਹਾਈਵੇ (2015) ਅਤੇ ਫਿਲਮ ਏਕਸ:  ਪਾਸਟ ਇਜ ਪ੍ਰੇਜੰਟ (2015) ਵਿੱਚ ਅਦਾਕਾਰੀ ਦਾ ਮੌਕਾ ਮਿਲਿਆ।

ਮੁੱਢਲਾ ਜੀਵਨ ਅਤੇ ਮਾਡਲਿੰਗ ਕੈਰੀਅਰ[ਸੋਧੋ]

ਕੁਰੈਸ਼ੀ ਦਾ ਜਨਮ 28 ਜੁਲਾਈ 1986[2][3] ਇੱਕ ਮੁਸਲਿਮ ਪਰਿਵਾਰ ਵਿੱਚ ਨਵੀਂ ਦਿੱਲੀ, ਭਾਰਤ ਵਿਖੇ ਹੋਇਆ।[4] ਉਨ੍ਹਾਂ ਦੇ ਪਿਤਾ ਸਲੀਮ ਕੁਰੈਸ਼ੀ ਦੇ ਕਈ ਸ਼ਹਿਰਾ ਵਿੱਚ ਰੇਸਤਰਾਂ ਹਨ।[5] ਉਸਦੀ ਮਾਤਾ ਅਮੀਨਾ ਕੁਰੈਸ਼ੀ (ਇੱਕ ਕਸ਼ਮੀਰੀ ਔਰਤ) ਗ੍ਰਹਣੀ ਹੈ।[6][7] ਉਸਦੇ ਤਿੰਨ ਭਰਾਂ ਹਨ ਜਿਨ੍ਹਾਂ ਵਿਚੋਂ ਸਕੀਬ ਸਲੀਮ[8] ਫਿਲਮੀ ਅਦਾਕਾਰ ਹੈ। ਕੁਰੈਸ਼ੀ ਨੇ ਆਪਣੀ ਪੜ੍ਹਾਈ ਗਗਰੀ ਕਾਲਜ—ਦਿੱਲੀ ਯੂਨੀਵਰਸਿਟੀ[9][10] ਤੋਂ ਕੀਤੀ ਕੁਰੈਸ਼ੀ ਨੇ ਉਸ ਤੋਂ ਬਾਅਦ ਅਦਾਕਾਰੀ ਸ਼ੁਰੂ ਕਰ ਦਿੱਤੀ ਅਤੇ ਉਹ ਕਈ ਏੱਨ.ਜੀ.ਊ. ਨਾਲ ਵੀ ਕੰਮ ਕਰਦੀ ਹੈ।

ਫਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟਸ
2012 ਗੈਂਗ ਆਫ ਵਾਸੇਪੁਰ  – ਪਹਿਲਾਂ-ਹਿੱਸਾ ਮੋਹਸਿਨਾ
ਗੈਂਗ ਆਫ ਵਾਸੇਪੁਰ – ਦੁੱਜਾ-ਹਿੱਸਾ
2012 ਤ੍ਰਿਸ਼ਨਾ

ਖੁਦ ਗਾਣੇ ਵਿੱਚ ਮਹਿਮਾਨ ਭੂਮਿਕਾ
2012 ਲਵ ਸ਼ਵ ਤੇ ਚਿਕਨ ਖੁਰਾਨਾ ਹਰਮਨ
2012 ਉਪਨਿਸ਼ਦ ਗੰਗਾ

ਪੰਡਾਲੀਕਜ਼ ਦੀ ਪਤਨੀ ਨਾਤੀ ਹੁੱਸੈਨੀ ਟੈਲੀਵਿਜਨ ਲੜੀ
2013 ਏਕ ਥੀ ਡਾਇਨ

ਤਾਮਰਾ
2013 ਸ਼ਾਰਟਸ

ਸੁਜਾਤਾ ਸੁਜਾਤਾ ਦੇ ਕੁਝ ਹਿੱਸੇ ਵਿੱਚ
2013 ਡੀ-ਡੇ ਜ਼ੋਆ ਰਹਿਮਾਨ
2014 ਡੇਢ-ਇਸ਼ਕੀਆ

ਮੁਨੀਆਂ
2015 ਬਦਲਾਪੁਰ

ਝਿਮਲੀ
2015 ਹਾਈਵੇ

ਮਹਾਲਕਸ਼ਮੀ
2015 ਏਕਸ: ਪਾਸਟ ਇਜ ਪ੍ਰੇਜੇਂਟ ਵੀਣਾ ਕਨੋਟ ਵਿੱਚ
2016 ਵਾਈਟ  ਰੋਸ਼ਨੀ ਮੈਨਨ
ਮਲਿਆਲਮ ਫਿਲਮ
2016 ਤੁਮਹੇ ਦਿਲਲਗੀ  Music video
2017 ਜੋੱਲੀ ਏੱਲ.ਏੱਲ.ਬੀ. ਪੁਸ਼ਪਾ ਪਾਂਡੇ
2016 ਵਾਈਸਰਾਏ ਹਾਉਸ  Films that have not yet been releasedFilms that have not yet been released ਆਲੀਆ ਫਿਲਮੀ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]