ਗਿਆਨੀ ਸ਼ਿੰਗਾਰਾ ਸਿੰਘ ਆਜੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਿਆਨੀ ਸ਼ਿੰਗਾਰਾ ਸਿੰਘ ਆਜੜੀਪੰਜਾਬ ਦੇ ਇੱਕ ਪੰਜਾਬੀ ਭਾਸ਼ਾ ਲੇਖਕ ਅਤੇ ਅਧਿਆਪਕ ਸਨ।ਉਹ ਪੰਜਾਬ ਦੇ ਇੱਕ ਖਾਸ ਕਬੀਲੇ ਨਾਲ ਸਬੰਧਿਤ ਸਨ। ਉਹਨਾ ਦਾ ਜਨਮ 1 ਜੁਲਾਈ 1932 ਨੂੰ ਹੋਇਆ ਅਤੇ 7 ਅਪ੍ਰੈਲ 2017 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।ਉਹਨਾ ਨੇ ਕਾਫੀ ਬਾਲ ਸਾਹਿਤ ਲਿਖਿਆ। ਉਹਨਾ ਨੇ 1971 ਦੀ ਭਾਰਤ -ਪਾਕਿ ਜੰਗ ਬਾਰੇ ਵੀ ਕਾਫੀ ਬੈਂਤ ਲਿਖੇ।ਉਹ ਸਰਕਾਰੀ ਸਕੂਲ ਪ੍ਰੀਤਨਗਰ ਤੋਂ ਬਤੌਰ ਮੁੱਖ ਅਧਿਆਪਕ ਰਿਟਾਇਰ ਹੋਏ।[1]

ਜੀਵਨ[ਸੋਧੋ]

ਗਿਆਨੀ ਸ਼ਿੰਗਾਰਾ ਸਿੰਘ ਆਜੜੀ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਕਬੀਲਿਆਂ ਦੇ ਲੋਕਾਂ ਦੇ ਰਹਿਣ ਸਹਿਣ, ਸੱਭਿਆਚਾਰ, ਧਰਮ ਅਤੇ ਨਿਆਂ ਪ੍ਰਣਾਲੀ ਬਾਰੇ ਖੋਜ ਦੇ ਲੇਖੇ ਲਾਇਆ।ਉਹਨਾ ਦਾ ਜਨਮ 1932 'ਚ ਕਸਬਾ ਚੌਗਾਵਾਂ ਦੇ ਨੇੜੇ ਸਥਿਤ ਪਿੰਡ ਮਹਿਮਦਪੁਰਾ ਵਿੱਚ ਹੋਇਆ।ਖੋਜ ਤੋਂ ਇਲਾਵਾ ਉਹਨਾ ਨੇ ਉਨਾਂ ਨੇ ਕਈ ਕਵਿਤਾਵਾਂ ਵੀ ਲਿਖੀਆਂ |[2] ਉਹਨਾ ਦੀ ਹੇਠ ਲਿਖੀ ਇੱਕ ਕਵਿਤਾ ਬੇਹੱਦ ਮਕਬੂਲ ਹੋਈ :

ਕੰਮ ਬੜਾ ਨਾਜੁਕ ਏ
ਮਿੱਟੀ ਘੱਟੇ ਲੋਹੇ ਦਾ ਨਹੀਂ
ਕਿਨ ਰੁੱਸ ਪੈਣਾ ਏ ਤੇ ਕਿਨ ਮੰਨ ਪੈਣਾ ਏ

ਮਾਂਵਾਂ ਦੀਆਂ ਗੋਦੀਆਂ 'ਚੋਂ ਉਤਰ ਕੇ ਆਏ ਇਥੇ
ਇਹਨਾ ਦਰਿਆਵਾਂ ਖੌਰੇ ਕਿਧਰ ਕਿਧਰ ਵਹਿਣਾ ਏ

ਦੇਸ ਵਾਲੀ ਵਾਗਡੋਰ ਇਹਨਾ ਨੇ ਸੰਭਾਲਣੀ ਏ
ਕਿਸ ਕਿਸ ਗੱਦੀ ਉੱਤੇ ਕਿਨ ਕਿਨ ਬਹਿਣਾ ਏਂ

ਸੋਹਣੇ ਸੋਹਣੇ ਪਿਆਰੇ ਪਿਆਰੇ ਵਿਦਿਆ ਦੇ ਵਣਜਾਰੇ
ਰਾਹਾਂ ਦੀਆਂ ਰੌਣਕਾਂ ਨੇ,ਵਿਹੜਿਆਂ ਦਾ ਗਹਿਣਾ ਏ

ਡਾਰਾਂ ਬਣ ਬਣ ਆਏ ਡਾਰਾਂ ਬਣ ਉੱਡ ਜਾਣਾ
ਕਿਥੇ ਪਾਉਣੇ ਆਹਲਣੇ ਤੇ ਕਿਥੇ ਜਾ ਕੇ ਰਹਿਣਾ ਏਂ

ਮਾਵਾਂ ਦੇ ਇਹ ਲਾਲ,ਲਾਲ ਸਾਡੇ ਨੇ ਹਵਾਲੇ ਕੀਤੇ
ਲਾਲਾਂ ਨਾਲ ਖੇਡ ਦੇ ਹਾਂ ਹੋਰ ਕੀ ਲੈਣਾ ਏਂ।

ਹਵਾਲੇ[ਸੋਧੋ]