ਸਮੱਗਰੀ 'ਤੇ ਜਾਓ

ਚੌਗਾਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੌਗਾਵਾਂ
ਚੌਗਾਵਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਬਲਾਕਚੌਗਾਵਾਂ
ਖੇਤਰ
 • ਕੁੱਲ738 km2 (285 sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਚੌਗਾਵਾਂ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਚੌਗਾਵਾਂ ਦਾ ਇੱਕ ਪਿੰਡ ਹੈ। ਚੌਗਾਵਾਂ ਤੋਂ ਅੰਮ੍ਰਿਤਸਰ, ਅਜਨਾਲਾ, ਰਾਣੀਆਂ ਬਾਰਡਰ ਅਤੇ ਭਿੰਡੀ ਸੈਦਾਂ ਨੂੰ ਬੱਸ ਸੇਵਾ ਹੈ।[1][2]

ਨਾਂਅ ਉਤਪਤੀ

[ਸੋਧੋ]

ਚੌਗਾਵਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਕਦੇ ਲੋਪੋਕੇ, ਭੁੱਲਰ, ਕੋਹਾਲੀ ਤੇ ਕੋਹਾਲਾ ਵਿੱਚ ਘਿਰਿਆ ਚੌਕ (ਚੌਰਾਹਾ) ਚੌਗਾਵਾਂ ਕਰਕੇ ਸੱਦਿਆ ਜਾਣ ਲੱਗਿਆ।[3]

ਪਿਛੋਕੜ

[ਸੋਧੋ]

ਚੌਗਾਵਾਂ ਪਿੰਡ ਇੱਕ ਬਲਾਕ ਦਾ ਮੁੱਖ ਦਫਤਰ ਹੈ ਜਿਸ ਅਧੀਨ 113 ਪਿੰਡ ਆਉਂਦੇ ਹਨ ਅਤੇ ਇਸਦੀ ਪਾਕਿਸਤਾਨ ਦੀ ਸਰਹੱਦ ਤੋਂ ਦੂਰੀ ਸਿਰਫ ੨੦ ਕਿਲੋਮੀਟਰ ਹੈ। ਇਸਦੀ ਵੱਸੋਂ 148134 ਹੈ ਜਿਸ ਵਿੱਚੋਂ ਕਰੀਬ 27 ਪ੍ਰਤੀਸ਼ਤ ਵੱਸੋਂ ਅਨੁਸੂਚਤ ਜਾਤਾਂ ਅਤੇ ਨਿਮਨ ਵਰਗਾਂ ਨਾਲ ਸੰਬੰਧ ਰਖਦੀ ਹੈ।ਜਿਆਦਾ ਵੱਸੋਂ ਖੇਤੀ ਦਾ ਕੰਮ ਕਰਦੀ ਹੈ ਅਤੇ ਇਥੇ ਕੋਈ ਉਦਯੋਗ ਆਦਿ ਨਹੀਂ ਹੈ।

ਸਥਾਪਨਾ

[ਸੋਧੋ]

ਗੁਰੂ ਨਾਨਕ ਕੰਨਿਆ ਕਾਲਜ ਦੇ ਸੰਸਥਾਪਕ ਅੱਛਰ ਸਿੰਘ ਅਨੁਸਾਰ ਦੋ ਭਰਾ ਤਾਰੂ ਤੇ ਧਰਮੂ ਆਪਣੇ ਮਾਲ-ਡੰਗਰ ਸਮੇਤ ਅਟਾਰੀ ਵੱਲੋਂ ਇਧਰ ਆਏ। ਉਨ੍ਹਾਂ ਵਿੱਚ ਸ਼ਰਤ ਲੱਗ ਗਈ ਕਿ ਜਿਹੜਾ ਸਾਹਮਣੇ ਵਾਲੇ ਥੇਹ ’ਤੇ ਆਪਣਾ ਗੱਡੂਾ ਲੈ ਜਾਊ, ਥੇਹ ਉਸ ਦਾ ਹੋ ਜਾਵੇਗਾ। ਦੋਵਾਂ ਭਰਾਵਾਂ ਵਿੱਚੋਂ ਜਿਹੜਾ ਜਿੱਤਿਆ, ਉਸ ਨੇ ਥੇਹ ’ਤੇ ਅਤੇ ਦੂਜੇ ਨੇ ਕੋਹ ਕੁ ਅੱਗੇ ਜਾ ਕੇ ਛੱਪੜਾਂ ਵਿੱਚ ਘਿਰੀ ਝਿੜੀ ’ਤੇ ਮੋੜ੍ਹੀ ਗੱਡੀ ਦਿੱਤੀ। ਇੱਕ ਨੇ ਚੌਗਾਵਾਂ ਅਤੇ ਦੂਜੇ ਭਰਾ ਨੇ ਕੋਹਾਲਾ ਪਿੰਡ ਵਸਾਇਆ। ਹੌਲੀ ਹੌਲੀ ਆਸ ਪਾਸ ਦੇ ਪਿੰਡਾਂ ਭੁੱਲਰ, ਸੌੜੀਆਂ, ਭੀਲੋਵਾਲ, ਸਾਰੰਗੜਾਂ, ਕੋਹਾਲੀ ਆਦਿ ਦੇ ਲੋਕ ਇੱਥੇ ਵਸ ਗਏ। ਹੁਣ ਚੌਗਾਵਾਂ ਬਲਾਕ ਹੈੱਡਕੁਆਰਟਰ ਹੈ।[ਹਵਾਲਾ ਲੋੜੀਂਦਾ]

ਆਮ ਜਾਣਕਾਰੀ

[ਸੋਧੋ]

ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਇਲਾਵਾ ਬਲਾਕ ਐਲੀਮੈਂਟਰੀ ਐਜੂਕੇਸ਼ਨ ਅਫ਼ਸਰ ਦਾ ਦਫ਼ਤਰ, ਬੀਡੀਪੀਓ ਦਫ਼ਤਰ, ਸੀਡੀਪੀਓ ਦਫ਼ਤਰ, ਪਾਵਰਕੌਮ ਦਫ਼ਤਰ, ਪਨਸਪ ਦਫ਼ਤਰ ਆਦਿ ਤੋਂ ਇਲਾਵਾ ਬੈਂਕ ਸ਼ਾਖ਼ਾਵਾਂ, ਡਾਕਘਰ, ਸਾਂਝ ਕੇਂਦਰ, ਸੇਵਾ ਕੇਂਦਰ, ਜਲ ਘਰ, ਕਮਿਊਨਿਟੀ ਹਾਲ, ਆਂਗਣਵਾੜੀ ਕੇਂਦਰ, ਡਿਸਪੈਂਸਰੀ ਤੇ ਪਸ਼ੂ ਹਸਪਤਾਲ ਆਦਿ ਦੀ ਸਹੂਲਤ ਹੈ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]