ਗਿਰਗਿਟ (ਨਿੱਕੀ ਕਹਾਣੀ)
"ਗਿਰਗਿਟ" | |
---|---|
ਲੇਖਕ ਐਂਤਨ ਚੈਖਵ | |
ਮੂਲ ਸਿਰਲੇਖ | Хамелеон |
ਦੇਸ਼ | Russia |
ਭਾਸ਼ਾ | Russian |
ਪ੍ਰਕਾਸ਼ਨ | Oskolki |
ਪ੍ਰਕਾਸ਼ਨ ਮਿਤੀ | 8 ਸਤੰਬਰ 1884 |
"ਗਿਰਗਿਟ" (ਰੂਸੀ: Хамелеон) ਐਂਤਨ ਚੈਖਵ ਦੀ ਇੱਕ ਨਿੱਕੀ ਕਹਾਣੀ ਹੈ। ਇਹ ਮੂਲ ਤੌਰ 'ਤੇ ਓਸਕੋਲਕੀ ਮੈਗਜ਼ੀਨ ਦੇ 8 ਸਤੰਬਰ 1884 ਦੇ 36 ਨੰ. ਅੰਕ ਵਿੱਚ "ਇੱਕ ਛੋਟਾ ਜਿਹਾ ਸੀਨ" (Сценка), ਉੱਪ ਸਿਰਲੇਖ ਤਹਿਤ ਪ੍ਰਕਾਸ਼ਿਤ ਹੋਈ ਸੀ। ਇਸ ਤੇ ਏ. ਚੇਹੋਂਤੇ (А. Чехонте) ਦਸਤਖਤ ਕੀਤੇ ਸਨ। ਇਸ ਨੂੰ (ਬਿਨਾ ਟਾਇਟਲ) ਚੈਖਵ ਦੇ 1886 ਵਿੱਚ ਫੁਟਕਲ ਕਹਾਣੀਆਂ (Пёстрые рассказы) ਨਾਮ ਦੇ ਸੰਗ੍ਰਹਿ ਵਿੱਚ ਸ਼ਾਮਲ ਕੀਤਾ ਗਿਆ ਸੀ, ਜੋ ਸੇਂਟ ਪੀਟਰਸਬਰਗ ਤੋਂ ਪ੍ਰਕਾਸ਼ਿਤ ਹੋਇਆ ਸੀ ਅਤੇ ਇਸ ਕਿਤਾਬ ਦੇ 1891-1899 ਦੌਰਾਨ 2 ਤੋਂ 14 ਐਡੀਸ਼ਨਾਂ ਵਿੱਚ ਇਸ ਨੂੰ ਹੂਬਹੂ ਸ਼ਾਮਲ ਕੀਤਾ ਗਿਆ ਸੀ। ਫਿਰ ਇਸ ਨੂੰ ਚੈਖਵ ਨੇ ਆਪਣੀਆਂ ਸਮੁੱਚੀਆਂ ਲਿਖਤਾਂ ਦੀ ਦੂਜੀ ਜਿਲਦ ਵਿੱਚ ਸ਼ਾਮਲ ਕੀਤਾ ਸੀ।[1]
ਕਹਾਣੀ ਦੀ ਰੂਪਰੇਖਾ
[ਸੋਧੋ]ਇਕ ਸ਼ਰਾਬੀ ਖਰੀਊਕਿਨ ਨੇ ਆਪਣੀ ਉਂਗਲ ਨੂੰ ਇੱਕ ਛੋਟੇ ਜਿਹੇ ਕੁੱਤੇ ਕੋਲੋਂ (ਇਕ ਗਵਾਹ ਦੇ ਅਨੁਸਾਰ, ਉਸ ਵਲੋਂ ਬਲਦਾ ਸਿਗਰੇਟ ਸਟੱਬ ਲਗਾਉਣ ਤੋਂ ਬਾਅਦ) ਕਟਵਾ ਲਈ ਸੀ। ਪੁਲਸੀਆ ਓਚਿਊਮਲੋਵ ਦਾ ਇਸ ਮਾਮਲੇ ਅਤੇ ਕੁੱਤੇ ਦੇ ਭਵਿੱਖ ਦੀ ਹੋਣੀ ਪ੍ਰਤੀ ਰਵੱਈਆ ਮਿਲ ਰਹੀ ਜਾਣਕਾਰੀ ਦੇ ਆਧਾਰ ਤੇ ਗਿਰਗਿਟ ਵਾਂਗ ਰੰਗ ਬਦਲਦਾ ਹੈ ਕਿ ਦੋਸ਼ੀ ਦਾ ਮਾਲਕ ਕੌਣ ਹੈ।
ਹਵਾਲੇ
[ਸੋਧੋ]- ↑ Yezhova,।., Shub, E. Commentaries to Хамелеон. The Works by A.P. Chekhov in 12 volumes. Khudozhestvennaya Literatura. Moscow, 1960. Vol. 2, p. 572