ਗੀਤਾਂਜਲੀ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੀਤਾਂਜਲੀ ਰਾਓ
ਜਨਮ1972
ਮੁੰਬਈ
ਰਾਸ਼ਟਰੀਅਤਾਭਾਰਤੀ
ਪੇਸ਼ਾਫ਼ਿਲਮ ਨਿਰਦੇਸ਼ਕ, ਐਨੀਮੇਟਰ
ਪ੍ਰਸਿੱਧੀ Printed Rainbow
True Love Story

ਗੀਤਾਂਜਲੀ ਰਾਓ (ਜਨਮ 1972) ਇੱਕ ਭਾਰਤੀ ਥੀਏਟਰ ਕਲਾਕਾਰ, ਐਨੀਮੇਟਰ ਅਤੇ ਫ਼ਿਲਮ ਮੇਕਰ ਹੈ। ਗੀਤਾਂਜਲੀ ਨੇ ਸਰ ਜੇ ਜੇ ਇੰਸਟੀਚਿਊਟ ਆਫ਼ ਅਪਲਾਈਡ ਆਰਟ, ਮੁੰਬਈ ਤੋਂ 1994 ਵਿੱਚ ਇੱਕ ਐਨੀਮੇਟਡ ਕਲਾਕਾਰ ਦੇ ਤੌਰ 'ਤੇ ਗ੍ਰੈਜੂਏਸ਼ਨ ਕੀਤੀ। ਉਸ ਦੀਆਂ ਦੋ ਐਨੀਮੇਟਡ ਛੋਟੀਆਂ ਫ਼ਿਲਮਾਂ, ਔਰੇਂਜ ਅਤੇ ਪ੍ਰਿੰਟਡ ਰੇਨਬੋ ਨੇ 28 ਅਵਾਰਡ ਜਿੱਤੇ ਹਨ। ਉਸ ਦੀ ਪਹਿਲੀ ਐਨੀਮੇਸ਼ਨ ਛੋਟੀ ਫ਼ਿਲਮ, ਪ੍ਰਿੰਟਡ ਰੇਨਬੋ (2006) ਨੇ 2006 ਵਿੱਚ ਕੈਨਸ ਦੇ ਆਲੋਚਕ ਹਫਤਾ ਭਾਗ ਵਿਖੇ ਕੋਡਾਕ ਛੋਟੀ ਫ਼ਿਲਮ ਐਵਾਰਡ, ਸਮਾਲ ਗੋਲਡਨ ਰੇਲ ਅਤੇ ਨੌਜਵਾਨ ਆਲੋਚਕ ਅਵਾਰਡ ਜਿੱਤਿਆ। 2006 ਦੇ ਮੁੰਬਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਸਭ ਤੋਂ ਵਧੀਆ ਐਨੀਮੇਸ਼ਨ ਫ਼ਿਲਮ ਲਈ ਕੋਂਚ ਅਵਾਰਡ ਵੀ ਜਿੱਤਿਆ ਸੀ।[1][2]

ਹਵਾਲੇ[ਸੋਧੋ]

  1. "Cannes Winners -Cannes Animations on FILMS short". filmsshort.com. Retrieved 2014-08-21. 
  2. "People: Matchbox journeys". The Hindu. September 10, 2006. Retrieved 2014-08-21.