ਗੀਤਿਕਾ ਛੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੀਤਿਕਾ ਛੰਦ ਮਾਤ੍ਰਿਕ ਵੀ ਹੈ ਅਤੇ ਵਰਣਿਕ ਵੀ।ਇਸ ਦੇ ਮਾਤ੍ਰਿਕ ਰੂਪ ਵਿਚ ਚਾਰ ਚਰਣ  ਹੁੰਦੇ ਹਨ ਤੇ ਹਰ ਚਰਣ ਵਿਚ 26 ਮਾਤ੍ਰਾਵਾਂ ਹੁੰਦੀਆਂ ਹਨ।ਪਹਿਲਾ ਵਿਸ਼੍ਰਾਮ 14 ਅਤੇ ਦੂਜਾ 12 ਤੇ ਹੁੰਦਾ ਹੈ ਅਤੇ ਅੰਤ ਵਿਚ ਲਘੂ ਗੁਰੂ ਆਉਂਦੇ ਹਨ।

ਇਸ ਛੰਦ ਦਾ ਇੱਕ ਦੂਜਾ ਰੂਪ ਵੀ ਹੈ ਜਿਸ ਦੇ ਹਰ ਚਰਣ ਵਿਚ 26 ਦੀ ਥਾਂ ਤੇ 25 ਮਾਤ੍ਰਾਵਾਂ ਹੁੰਦੀਆਂ ਹਨ ਅਤੇ ਵਿਸ਼੍ਰਾਮ 14 ਤੇ 11 ਉੱਤੇ ਹੈ ਅਤੇ ਅੰਤ ਵਿਚ ਲਘੂ ਗੁਰੂ ਆਉਂਦੇ ਹਨ।

ਵਰਣਿਕ ਗੀਤਿਕਾ ਛੰਦ ਵਿਚ ਚਾਰ ਚਰਣ ਹੁੰਦੇ ਹਨ ਅਤੇ ਹਰ ਚਰਣ ਵਿਚ ਸਗਣ,ਜਗਣ,ਜਗਣ,ਜਗਣ,ਭਗਣ,ਰਗਣ,ਸਗਣ ਅਤੇ ਲਘੁ,ਗੁਰੂ ਆਉਂਦੇ ਹਨ।[1]

  1. ਸਾਹਿੱਤ ਕੋਸ਼ ਪਾਰਿਭਾਸ਼ਿਕ ਸ਼ਬਦਾਵਲੀ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ।. p. 384.