ਸਮੱਗਰੀ 'ਤੇ ਜਾਓ

ਗੁਆਚੇ ਅਰਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਆਚੇ ਅਰਥ ਨਿਰੰਜਣ ਤਸਨੀਮ ਦਾ ਲਿਖਿਆ ਸਾਹਿਤ ਅਕਾਦਮੀ ਜੇਤੂ ਇੱਕ ਪੰਜਾਬੀ ਨਾਵਲ ਹੈ। ਇਹ ਨਾਵਲ ‘ਜਦੋਂ ਸਵੇਰ ਹੋਈ’ ਨਾਵਲ ਦਾ ਹੀ ਸੀਕੁਐਲ ਹੈ।

ਨਾਵਲ ਸਤੰਬਰ 1985 ਦੇ ਪੰਜ ਦਿਨਾਂ ਤੱਕ ਸੀਮਿਤ ਹੈ ਪਰੰਤੂ ਨਾਵਲ ਵਿਚਲੇ ਕੇਂਦਰੀ ਪਾਤਰਾਂ ਨੇ ਚੇਤਨਾ ਰਾਹੀਂ ਪੰਜ ਦਿਨਾਂ ਦੇ ਛੋਟੇ ਸਮੇਂ ਨੂੰ ਸਮੁੱਚੀ ਵੀਹਵੀਂ ਸਦੀ ਤੱਕ ਦੇ ਵਕਫੇ ਵਿੱਚ ਵਾਪਰੀਆਂ ਸੰਪਰਦਾਇਕ ਸਿਆਸਤ ਦੀਆਂ ਅਨੇਕਾਂ ਸਥਿਤੀਆਂ ਤੱਕ ਫੈਲਾਇਆ ਹੈ। ਨਾਵਲ ਵਿੱਚ ਦੰਗਿਆਂ ਕਾਰਨ ਹੋਏ ਕਤਲੋਗਾਰਤ ਦਾ ਜ਼ਿਕਰ ਘੱਟ ਹੈ ਜਦਕਿ ਉਸ ਕਤਲੋਗਾਰਤ ਤੋਂ ਪੈਦਾ ਹੁੰਦੀਆਂ ਦਿੱਕਤਾਂ ਦਾ ਜ਼ਿਕਰ ਵੱਧ ਹੈ। ਨਾਵਲ ਵਿੱਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਹਿੰਦੂ ਸਿੱਖ ਦੋਸਤਾਂ ਤੇ ਆਂਢੀਆਂ-ਗੁਆਂਢੀਆਂ ਦੀ ਭਾਵੁਕ ਸਾਂਝ ਸੰਵੇਦਨਸ਼ੀਲ ਰੁੱਖ ਇਖ਼ਤਿਆਰ ਕਰ ਲੈਂਦੀ ਹੈ, ਜਿਸਦਾ ਸ਼ਿਕਾਰ ਨਾਵਲ ਦੇ ਮੁੱਖ ਪਾਤਰ ਪ੍ਰੋ. ਬਲਵੀਰ ਨੂੰ ਹੁੰਦਿਆਂ ਵਿਖਾਇਆ ਗਿਆ ਹੈ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 1999 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ।