ਸਮੱਗਰੀ 'ਤੇ ਜਾਓ

ਗੁਆਦਿਕਸ ਦਾ ਗਿਰਜਾਘਰ

ਗੁਣਕ: 37°18′04″N 3°08′11″W / 37.3012°N 3.1363°W / 37.3012; -3.1363
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਆਦਿਕਸ ਵੱਡਾ ਗਿਰਜਾਘਰ
Cathedral of the।ncarnation, Guadix
Façade
37°18′04″N 3°08′11″W / 37.3012°N 3.1363°W / 37.3012; -3.1363
ਸਥਿਤੀਗੁਆਦਿਕਸ
ਦੇਸ਼ਸਪੇਨ
ਸੰਪਰਦਾਇਰੋਮਨ ਕੈਥੋਲਿਕ
Architecture
Statusਗਿਰਜਾਘਰ
Architect(s)ਦਿਏਗੋ ਦੇ ਸਿਲੋਏ, ਫ੍ਰਾਂਸਿਸਕੋ ਰੋਲਾਂਡੋ , ਫ੍ਰਾਂਸਿਸਕੋ ਅਨਤੇਰੋ, Blas Antonio Delgado, Vicente Acero, Gaspar Cayón de la Vega, Fernández Pachote ਅਤੇ Domingo Thomas
Styleਬਰੋਕ
Groundbreaking16ਵੀਂ ਸਦੀ
Completed18ਵੀਂ ਸਦੀ
Administration
ArchdioceseGuadix-Baza

ਗੁਆਦਿਕਸ ਵੱਡਾ ਗਿਰਜਾਘਰ ਜਾਂ ਗੁਆਦਿਕਸ ਗਿਰਜਾਘਰ (ਸਪੇਨੀ ਭਾਸ਼ਾ: Catedral de la Encarnación de Guadix) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਗਰਾਨਾਦਾ ਦੇ ਸੂਬੇ ਦੇ ਸ਼ਹਿਰ ਗੁਆਦਿਕਸ ਵਿੱਚ ਸਥਿਤ ਹੈ। ਇਸ ਦੀ ਉਸਾਰੀ 16ਵੀਂ ਸਦੇ ਵਿੱਚ ਸ਼ੁਰੂ ਹੋਈ ਅਤੇ 18ਵੀਂ ਸਦੀ ਵਿੱਚ ਇਸ ਦੀ ਉਸਾਰੀ ਪੂਰੀ ਹੋਈ। ਇਹ ਬਾਰੋਕ ਸ਼ੈਲੀ ਵਿੱਚ ਬਣੀ ਹੋਈ ਹੈ।

ਇਤਿਹਾਸ

[ਸੋਧੋ]
Cathedral from the air

ਗੁਆਦਿਕਸ ਨੂੰ ਬਿਸ਼ਪ ਦੀ ਸਭ ਤੋਂ ਪੁਰਾਣੀ ਗੱਦੀ ਮੰਨਿਆ ਜਾਂਦਾ ਹੈ। ਇੱਕ ਪਰੰਪਰਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਅਕੀ ਦੇ ਤਾਰਕੁਸ ਦੁਆਰਾ ਪਹਿਲੀ ਸਦੀ ਵਿੱਚ ਇਸ ਦੀ ਨੀਹ ਰੱਖੀ ਗਈ। ਇਹ ਗਿਰਜਾਘਰ ਪੂਰਵ ਹਿਸਪਾਨੋ-ਵਿਸਿਗੋਥਿਕ ਗਿਰਜਾਘਰ ਦੀ ਥਾਂ ਤੇ ਸਥਿਤ ਹੈ। ਮੁਸਲਿਮ ਸਮੇਂ ਦੇ ਦੌਰਾਨ ਇਸਨੂੰ ਇੱਕ ਮਸਜਿਦ ਬਣਾ ਦਿੱਤਾ ਗਿਆ।

ਰਿਕੋਨਕੁਇਸਤਾ ਦੌਰਾਨ ਗੁਆਦਿਕਸ ਨੂੰ ਇਸਾਈ ਫੌਜਾਂ ਨੇ 1489ਵਿੱਚ ਆਪਣੇ ਅਧੀਨ ਕਰ ਲਿਆ ਅਤੇ ਹਿਸਪਾਨਸੀਆ-ਵਿਸਿਗੋਥਿਕ ਗਿਰਜੇ ਨੂੰ ਦੁਬਾਰਾ ਬਿਸ਼ਪ ਅਧੀਨ ਕੀਤਾ ਗਿਆ। ਇਸਨੂੰ ਸੈਂਟ ਮੇਰੀ ਦਾ ਗਿਰਜਾਘਾਰ (Iglesia de Santa María de la Encarnación) ਦਾ ਨਾਂ ਦਿੱਤਾ ਗਿਆ। ਇਸਨੂੰ ਪੋਪ ਇਨੋਸੇਂਟ ਅਠਵਾਂ ਦੇ ਅਧੀਨ ਗਿਰਜਾ ਬਣਾਇਆ ਗਿਆ ਸੀ। ਬਾਅਦ ਵਿੱਚ ਇਸਨੂੰ ਗੋਥਿਕ ਸ਼ੈਲੀ ਵਿੱਚ ਪੁਨਰਨਿਰਮਾਣ ਕੀਤਾ ਗਿਆ। ਦਿਏਗੋ ਦੇ ਸਿਲੋਏ ਨੂੰ 1549 ਵਿੱਚ ਇਸ ਦੀ ਰੂਪ-ਰੇਖਾ ਬਣਾਉਣਾ ਦਾਕੰਮ ਸੌੰਪਿਆ ਗਿਆ। ਇਸ ਦੀ ਰੂਪ ਰੇਖਾ ਗਰਾਨਾਦਾ ਅਤੇ ਮਲਾਗਾ ਦੇ ਗਿਰਜਾਘਰਾਂ ਤੋਂ ਪ੍ਰਭਾਵਿਤ ਸੀ।

ਨਿਰਮਾਣ

[ਸੋਧੋ]
Facade of the cathedral.

ਦਿਏਗੋ ਦੇ ਸਿਲੋਏ ਤੋਂ ਇਲਾਵਾ ਫ੍ਰਾਂਸਿਸਕੋ ਰੋਲਾਂਡੋ, ਫ੍ਰਾਂਸਿਸਕੋ ਅਨਤੇਰੋ ਨੇ ਵੀ ਇਸ ਦੇ ਨਿਰਮਾਣ ਵਿੱਚ ਖ਼ਾਸ ਯੋਗਦਾਨ ਪਾਇਆ। ਸਿਲੋਏ ਨੇ ਇਸ ਦਾ ਮੁੱਖ ਪੂਜਾ-ਸਥਾਨ (ਚੈਪਲ) ਪੁਨਾਰਜਾਗਰਣ ਸ਼ੈਲੀ ਵਿੱਚ ਬਣਾਇਆ।

ਹਵਾਲੇ

[ਸੋਧੋ]