ਗੁਆਦਿਕਸ ਦਾ ਗਿਰਜਾਘਰ
ਗੁਆਦਿਕਸ ਵੱਡਾ ਗਿਰਜਾਘਰ | |
---|---|
Cathedral of the।ncarnation, Guadix | |
37°18′04″N 3°08′11″W / 37.3012°N 3.1363°W | |
ਸਥਿਤੀ | ਗੁਆਦਿਕਸ |
ਦੇਸ਼ | ਸਪੇਨ |
ਸੰਪਰਦਾਇ | ਰੋਮਨ ਕੈਥੋਲਿਕ |
Architecture | |
Status | ਗਿਰਜਾਘਰ |
Architect(s) | ਦਿਏਗੋ ਦੇ ਸਿਲੋਏ, ਫ੍ਰਾਂਸਿਸਕੋ ਰੋਲਾਂਡੋ , ਫ੍ਰਾਂਸਿਸਕੋ ਅਨਤੇਰੋ, Blas Antonio Delgado, Vicente Acero, Gaspar Cayón de la Vega, Fernández Pachote ਅਤੇ Domingo Thomas |
Style | ਬਰੋਕ |
Groundbreaking | 16ਵੀਂ ਸਦੀ |
Completed | 18ਵੀਂ ਸਦੀ |
Administration | |
Archdiocese | Guadix-Baza |
ਗੁਆਦਿਕਸ ਵੱਡਾ ਗਿਰਜਾਘਰ ਜਾਂ ਗੁਆਦਿਕਸ ਗਿਰਜਾਘਰ (ਸਪੇਨੀ ਭਾਸ਼ਾ: Catedral de la Encarnación de Guadix) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਗਰਾਨਾਦਾ ਦੇ ਸੂਬੇ ਦੇ ਸ਼ਹਿਰ ਗੁਆਦਿਕਸ ਵਿੱਚ ਸਥਿਤ ਹੈ। ਇਸ ਦੀ ਉਸਾਰੀ 16ਵੀਂ ਸਦੇ ਵਿੱਚ ਸ਼ੁਰੂ ਹੋਈ ਅਤੇ 18ਵੀਂ ਸਦੀ ਵਿੱਚ ਇਸ ਦੀ ਉਸਾਰੀ ਪੂਰੀ ਹੋਈ। ਇਹ ਬਾਰੋਕ ਸ਼ੈਲੀ ਵਿੱਚ ਬਣੀ ਹੋਈ ਹੈ।
ਇਤਿਹਾਸ
[ਸੋਧੋ]ਗੁਆਦਿਕਸ ਨੂੰ ਬਿਸ਼ਪ ਦੀ ਸਭ ਤੋਂ ਪੁਰਾਣੀ ਗੱਦੀ ਮੰਨਿਆ ਜਾਂਦਾ ਹੈ। ਇੱਕ ਪਰੰਪਰਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਅਕੀ ਦੇ ਤਾਰਕੁਸ ਦੁਆਰਾ ਪਹਿਲੀ ਸਦੀ ਵਿੱਚ ਇਸ ਦੀ ਨੀਹ ਰੱਖੀ ਗਈ। ਇਹ ਗਿਰਜਾਘਰ ਪੂਰਵ ਹਿਸਪਾਨੋ-ਵਿਸਿਗੋਥਿਕ ਗਿਰਜਾਘਰ ਦੀ ਥਾਂ ਤੇ ਸਥਿਤ ਹੈ। ਮੁਸਲਿਮ ਸਮੇਂ ਦੇ ਦੌਰਾਨ ਇਸਨੂੰ ਇੱਕ ਮਸਜਿਦ ਬਣਾ ਦਿੱਤਾ ਗਿਆ।
ਰਿਕੋਨਕੁਇਸਤਾ ਦੌਰਾਨ ਗੁਆਦਿਕਸ ਨੂੰ ਇਸਾਈ ਫੌਜਾਂ ਨੇ 1489ਵਿੱਚ ਆਪਣੇ ਅਧੀਨ ਕਰ ਲਿਆ ਅਤੇ ਹਿਸਪਾਨਸੀਆ-ਵਿਸਿਗੋਥਿਕ ਗਿਰਜੇ ਨੂੰ ਦੁਬਾਰਾ ਬਿਸ਼ਪ ਅਧੀਨ ਕੀਤਾ ਗਿਆ। ਇਸਨੂੰ ਸੈਂਟ ਮੇਰੀ ਦਾ ਗਿਰਜਾਘਾਰ (Iglesia de Santa María de la Encarnación) ਦਾ ਨਾਂ ਦਿੱਤਾ ਗਿਆ। ਇਸਨੂੰ ਪੋਪ ਇਨੋਸੇਂਟ ਅਠਵਾਂ ਦੇ ਅਧੀਨ ਗਿਰਜਾ ਬਣਾਇਆ ਗਿਆ ਸੀ। ਬਾਅਦ ਵਿੱਚ ਇਸਨੂੰ ਗੋਥਿਕ ਸ਼ੈਲੀ ਵਿੱਚ ਪੁਨਰਨਿਰਮਾਣ ਕੀਤਾ ਗਿਆ। ਦਿਏਗੋ ਦੇ ਸਿਲੋਏ ਨੂੰ 1549 ਵਿੱਚ ਇਸ ਦੀ ਰੂਪ-ਰੇਖਾ ਬਣਾਉਣਾ ਦਾਕੰਮ ਸੌੰਪਿਆ ਗਿਆ। ਇਸ ਦੀ ਰੂਪ ਰੇਖਾ ਗਰਾਨਾਦਾ ਅਤੇ ਮਲਾਗਾ ਦੇ ਗਿਰਜਾਘਰਾਂ ਤੋਂ ਪ੍ਰਭਾਵਿਤ ਸੀ।
ਨਿਰਮਾਣ
[ਸੋਧੋ]ਦਿਏਗੋ ਦੇ ਸਿਲੋਏ ਤੋਂ ਇਲਾਵਾ ਫ੍ਰਾਂਸਿਸਕੋ ਰੋਲਾਂਡੋ, ਫ੍ਰਾਂਸਿਸਕੋ ਅਨਤੇਰੋ ਨੇ ਵੀ ਇਸ ਦੇ ਨਿਰਮਾਣ ਵਿੱਚ ਖ਼ਾਸ ਯੋਗਦਾਨ ਪਾਇਆ। ਸਿਲੋਏ ਨੇ ਇਸ ਦਾ ਮੁੱਖ ਪੂਜਾ-ਸਥਾਨ (ਚੈਪਲ) ਪੁਨਾਰਜਾਗਰਣ ਸ਼ੈਲੀ ਵਿੱਚ ਬਣਾਇਆ।