ਸਮੱਗਰੀ 'ਤੇ ਜਾਓ

ਗੁਜਰੀ ਮਹਿਲ (ਹਿਸਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿਸਾਰ, ਹਰਿਆਣਾ ਵਿੱਚ ਸਥਿਤ ਗੁਜਰੀ ਮਹਿਲ ਨੂੰ ਫਿਰੋਜ਼ ਸ਼ਾਹ ਤੁਗਲਕ ਨੇ ਆਪਣੀ ਪਿਆਰੀ ਗੁਜਰੀ ਰਾਣੀ ਲਈ ਬਣਵਾਇਆ ਸੀ, ਜੋ ਕਿ ਹਿਸਾਰ ਦੀ ਰਹਿਣ ਵਾਲੀ ਸੀ, ਜਿਸ ਨਾਲ ਉਸ ਨੂੰ ਆਪਣੀ ਇੱਕ ਸ਼ਿਕਾਰ ਮੁਹਿੰਮ ਦੌਰਾਨ ਪਿਆਰ ਹੋ ਗਿਆ ਸੀ। ਇਹ ਮਹਿਲ ਤੁਗਲਕ ਆਰਕੀਟੈਕਚਰ ਦਾ ਹੈ। ਖੁੱਲ੍ਹੀਆਂ ਪੌੜੀਆਂ ਮਹਿਲ ਦੀ ਬਾਰਾਂਦਰੀ ਵੱਲ ਲੈ ਜਾਂਦੀਆਂ ਹਨ, ਜੋ ਉੱਚੇ ਥੜ੍ਹੇ 'ਤੇ ਖੜ੍ਹੀ ਹੈ ਅਤੇ ਜ਼ਮੀਨਦੋਜ਼ ਕਮਰੇ ਹਨ। ਬਾਰਾਂਦਰੀ ਇੱਕ ਵਰਗਾਕਾਰ ਢਾਂਚਾ ਹੈ ਜਿਸ ਦੇ ਹਰ ਪਾਸੇ ਤਿੰਨ ਵਿਕਸਤ ਡਾਟਾਂ ਹਨ। ਸਾਰੇ ਦਾਖ਼ਲੀ ਦਰਵਾਜ਼ਿਆਂ ਦੀਆਂ ਚੁਗਾਠਾਂ ਪੱਥਰ ਦੀਆਂ ਹਨ।