ਸਮੱਗਰੀ 'ਤੇ ਜਾਓ

ਗੁਰਦੁਆਰਾ ਕਰਮਸਰ ਰਾੜਾ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦੁਆਰਾ ਕਰਮਸਰ ਰਾੜਾ ਸਾਹਿਬ

ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜਾਂ ਗੁਰਦੁਆਰਾ ਰਾੜਾ ਸਾਹਿਬ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾੜਾ ਸਾਹਿਬ 'ਵਿੱਚ ਸਥਿਤ ਹੈ। ਰਾੜਾ ਸਾਹਿਬ, ਪੰਜਾਬ, ਭਾਰਤ ਵਿੱਚ ਲੁਧਿਆਣਾ ਸ਼ਹਿਰ ਦੇ ਨੇੜੇ ਇੱਕ ਪਿੰਡ ਹੈ। ਇਹ ਪਿੰਡ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਜੀ ਦੇ ਦੌਰੇ ਕਾਰਨ ਦੇ ਸਧਾਰਨ ਰਾੜਾ ਤੋਂ ਬਦਲ ਕੇ ਰਾੜਾ ਸਾਹਿਬ ਕਰਦਿੱਤਾ ਗਿਆ ਸੀ।

ਰਾੜਾ ਸਾਹਿਬ, ਲੁਧਿਆਣਾ ਦੇ ਦੱਖਣ-ਪੂਰਬ ਵੱਲ 22 ਕਿਲੋਮੀਟਰ, ਅਹਿਮਦਗੜ ਦੇ ਉੱਤਰ-ਪੂਰਬ ਵੱਲ 14 ਕਿਲੋਮੀਟਰ ਅਤੇ ਖੰਨਾ ਦੇ ਉੱਤਰ-ਪੱਛਮ ਵੱਲ 22 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਚਾਵਾ-ਪਾਇਲ-ਅਹਿਮਦਗੜ ਸੜਕ ਤੇ ਪੈਂਦਾ ਹੈ ਅਤੇ ਸਰਹਿੰਦ ਨਹਿਰ ਦੀ ਬਠਿੰਡਾ ਸ਼ਾਖਾ ਦੇ ਕੰਢੇ ਤੇ ਸਥਿਤ ਹੈ।

ਇਹ ਪਿੰਡ ਦੇ ਸੰਤ ਈਸ਼ਰ ਸਿੰਘ ਜੀ ਅਤੇ ਸੰਤ ਕਿਸ਼ਨ ਸਿੰਘ ਜੀ ਦੇ ਸਮਰਪਣ ਦੇ ਕਾਰਨ ਹਾਲ ਹੀ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ। ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਬੇਨਤੀ ਤੇ, ਉਹ ਪਿੰਡ ਰਾੜਾ ਸਾਹਿਬ ਵਿੱਚ ਠਹਿਰੇ ਸਨ ਅਤੇ ਇਸ ਵਿਰਾਨ ਜਗ੍ਹਾ ਤੇ ਆਪਣਾ ਨਿਵਾਸ ਕੀਤਾ ਸੀ। ਬਾਅਦ ਨੂੰ ਇਸ ਪਿੰਡ ਦੇ ਨੇੜੇ ਗੁਰਦੁਆਰਾ ਕਰਮਸਰ ਦੇ ਤੌਰ 'ਤੇ ਜਾਣਿਆ ਜਾਂਦਾ, ਇੱਕ ਵੱਡਾ ਗੁਰਦੁਆਰਾ ਕੰਪਲੈਕਸ ਬਣਾ ਦਿੱਤਾ ਗਿਆ।[1]

ਹਵਾਲੇ

[ਸੋਧੋ]