ਗੁਰਦੁਆਰਾ ਗਉ ਘਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਪਹਿਲਾ ਬਾੜਾ, ਜਿਸ ਨੂੰ ਆਮ ਤੌਰ 'ਤੇ ਗੁਰਦੁਆਰਾ ਘਈ ਘਾਟ ਵਜੋਂ ਜਾਣਿਆ ਜਾਂਦਾ ਹੈ। ਗੁਰਦੁਆਰਾ ਪਹਿਲਾ ਬਾੜਾ ਬਿਹਾਰ, ਪਟਨਾ ਦੇ ਆਲਮਗੰਜ ਖੇਤਰ ਵਿੱਚ ਘਈਘਾਟ ਵਿਖੇ ਸਥਿਤ ਇੱਕ ਇਤਿਹਾਸਕ ਸਿੱਖ ਸਥਾਨ ਹੈ। ਇਹ ਗੁਰੂ ਘਰ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ। ਗੁਰਦੁਆਰਾ "ਗੁਰੂ ਸਰਕਟ" ਦਾ ਹਿੱਸਾ ਹੈ। ਇਹ ਇੱਕ ਸੰਸਥਾ ਹੈ ਜੋ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨ ਲਈ ਮਹੱਤਵਪੂਰਨ ਸਿੱਖ ਧਾਰਮਿਕ ਸਥਾਨਾਂ ਨੂੰ ਆਪਸ ਵਿੱਚ ਜੋੜਦੀ ਹੈ।[1]

ਇਤਿਹਾਸ[ਸੋਧੋ]

ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਆਏ ਸਨ ਅਤੇ ਉਨ੍ਹਾਂ ਦੀ ਮੁਲਾਕਾਤ ਭਾਈ ਜੈਤਾਮਲ ਨਾਲ ਹੋਈ। ਗੁਰੂ ਘਰ ਇੱਕ ਘਰ ਦੀ ਇਮਾਰਤ ਵਿੱਚ ਹੈ। ਇਹ ਇੱਕ ਭਗਤ ਜੈਤਾਮਲ ਦਾ ਘਰ ਸੀ। ਜੈਤਮਾਲ ਇੱਕ ਧਾਰਮਿਕ ਵਿਅਕਤੀ ਸੀ ਜੋ ਮਿਠਾਈਆਂ ਦਾ ਵਪਾਰ ਕਰਦਾ ਸੀ। ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਅਤੇ ਬਾਅਦ ਵਿੱਚ ਉਸ ਨੇ ਆਪਣੇ ਘਰ ਨੂੰ ਧਰਮਸ਼ਾਲਾ ਵਿੱਚ ਬਦਲ ਦਿੱਤਾ। ਇਹ ਸਥਾਨ ਪਹਿਲਾਂ ਗੁਰੂ ਨਾਨਕ ਦੇਵ ਜੀ ਦੁਆਰਾ 1509 ਈ. ਵਿੱਚ ਅਤੇ ਬਾਅਦ ਵਿੱਚ 1666 ਈ. ਵਿੱਚ ਆਪਣੇ ਪਰਿਵਾਰ ਸਮੇਤ ਗੁਰੂ ਤੇਗ ਬਹਾਦਰ ਦੁਆਰਾ ਚਰਨ ਛੂਹ ਪ੍ਰਾਪਤ ਹੈ। ਮੰਨਿਆ ਜਾਂਦਾ ਹੈ, ਗੁਰੂ ਤੇਗ ਬਹਾਦਰ ਜੀ ਨੇ ਗੰਗਾ ਨਦੀ ਨੂੰ "ਗਾਈ" (ਗਊ) ਦੇ ਰੂਪ ਵਿੱਚ ਜੈਤਾਮਲ ਤੱਕ ਪਹੁੰਚਾਇਆ, ਜੋ ਬੁਢਾਪੇ ਕਾਰਨ ਨਦੀ ਦੇ ਕੰਢੇ ਨਹੀਂ ਜਾ ਸਕਦੀ ਸੀ। ਇਸ ਦੇ ਅਧਾਰ ਤੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਂ ‘ਗੁਰਦੁਆਰਾ 'ਗਾਉ ਘਾਟ’ ਪੈ ਗਿਆ। 1980 ਵਿੱਚ ਇਸ ਸਥਾਨ ਦੇ ਵਿਚਕਾਰ ਇੱਕ ਵਿਸ਼ਾਲ ਚੌਰਸ ਹਾਲ ਵਾਲੀ ਨਵੀਂ ਇਮਾਰਤ ਬਣਾਈ ਗਈ ਸੀ। ਇਹ ਅਸ਼ੋਕ ਰਾਜ ਮਾਰਗ 'ਤੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।[2] ਇਸ ਜਗ੍ਹਾ ਉੱਪਰ ਥੰਮ ਸਾਹਿਬ ਮੌਜੂਦ ਹੈ। ਗੁਰੂ ਤੇਗ ਬਹਾਦਰ ਜੀ ਨੇ ਵਰ ਦਿੱਤਾ ਸੀ ਕਿ ਜੋ ਵੀ ਸ਼ਰਧਾਲੂ ਇਨ੍ਹਾਂ ਥੰਮਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਅਰਦਾਸ ਕਰੇਗਾ ਉਸ ਦੀ ਮਨੋਕਾਮਨਾ ਜਰੁਰ ਪੂਰੀ ਹੋਵੇਗੀ। ਇਸ ਜਗ੍ਹਾ ਉੱਪਰ ਹੀ ਕਿੱਲਾ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਅਪਣਾ ਘੋੜਾ ਬੰਨਿਆ ਸੀ। ਇਸ ਦੇ ਨਾਲ ਹੀ ਇਸ ਗੁਰੂ ਘਰ ਵਿੱਚ ਤਾਕੀ ਸਾਹਿਬ ਅਤੇ ਮਾਤਾ ਗੁਜਰੀ ਜੀ ਦੀ ਚੱਕੀ ਵੀ ਮੌਜੂਦ ਹੈ।[3]

ਸਥਾਨ[ਸੋਧੋ]

ਗੁਰਦੁਆਰਾ ਪਹਿਲਾ ਬਾੜਾ ਪਟਨਾ ਦੇ ਆਲਮਗੰਜ ਖੇਤਰ ਵਿੱਚ ਘਈਘਾਟ ਵਿਖੇ ਸਥਿਤ ਇੱਕ ਇਤਿਹਾਸਕ ਸਿੱਖ ਅਸਥਾਨ ਹੈ। ਇਹ ਇਸ ਖੇਤਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ। 1980 ਵਿੱਚ ਪ੍ਰਕਾਸ਼ ਅਸਥਾਨ ਦੇ ਵਿਚਕਾਰ ਇੱਕ ਵਿਸ਼ਾਲ ਚੌਰਸ ਹਾਲ ਵਾਲੀ ਨਵੀਂ ਇਮਾਰਤ ਬਣਾਈ ਗਈ ਸੀ। ਇਹ ਅਸ਼ੋਕ ਰਾਜ ਮਾਰਗ 'ਤੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ 'ਤੇ ਹੈ।

  1. "History of GURUDWARA GAU GHAT".
  2. "History of GURUDWARA GAU GHAT".
  3. "History of GURUDWARA GAU GHAT".