ਗੁਰਦੁਆਰਾ ਗੁਰੂ ਕੀ ਵਡਾਲੀ
ਗੁਰਦੁਆਰਾ ਗੁਰੂ ਕੀ ਵਡਾਲੀ ਸਾਹਿਬ , ਭਾਰਤ,ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ।ਇਹ ਸਥਾਨ ਅਮ੍ਰਿਤਸਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ |[1] ਇਹ ਸਥਾਨ ਨੂੰ ਦੋ ਸਿੱਖ ਗੁਰੂਆਂ ਸ਼੍ਰੀ ਗੁਰੂ ਅਰਜੁਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ |
ਇਤਿਹਾਸ
[ਸੋਧੋ]ਗੁਰਦੁਆਰਾ ਸ਼੍ਰੀ ਗੁਰੂ ਕੀ ਵਡਾਲੀ ਸ਼੍ਰੀ ਗੁਰੂ ਅਰਜੁਨ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਥਾਨ ਸੀ। ਗੁਰੂ ਅਰਜੁਨ ਸਾਹਿਬ ਜੀ 1594 ਤੋਂ 1597 ਦੇ ਦੌਰਾਨ ਲਗਭਗ ਤਿੰਨ ਸਾਲ ਇੱਥੇ ਰਹੇ।[2] ਗੁਰਦੁਆਰਾ ਸ਼੍ਰੀ ਗੁਰੂ ਕੀ ਵਡਾਲੀ ਨੂੰ ਗੁਰਦੁਆਰਾ ਸ਼੍ਰੀ ਜਨਮ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 12 ਜੂਨ 1595 ਨੂੰ ਇਸੇ ਸਥਾਨ ਤੇ ਹੋਇਆ ਸੀ। ਇਹ ਜਨਮ ਅਸਥਾਨ ਅੱਜ ਭੋਰਾ ਸਾਹਿਬ ਦੇ ਰੂਪ ਵਿੱਚ ਸਥਿਤ ਹੈ | ਗੁਰੂ ਸਾਹਿਬ ਦੇ ਜਨਮ ਦੀ ਸਾਰੀ ਸੰਗਤ ਨੇ ਬੜੀਆਂ ਖੁਸ਼ੀਆਂ ਮਨਾਈਆਂ ਪਰ ਜਦੋਂ ਇਸ ਗੱਲ ਦਾ ਪਤਾ ਗੁਰੂ ਸਾਹਿਬ ਦੇ ਭਰਾ ਪਿਰਥੀ ਚੰਦ ਤੇ ਉਸ ਦੀ ਘਰਵਾਲੀ ਕਰਮੋ ਨੂੰ ਪਤਾ ਲਗਾ ਤਾਂ ਓਹ ਬੜੇ ਦੁਖੀ ਹੋਏ |[3] ਕਰਮੋ ਨੇ ਇੱਕ ਦਾਈ ਨੂੰ ਮਾਇਆ ਦਾ ਲਾਲਚ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਖ਼ਤਮ ਕਰਨ ਵਾਸਤੇ ਤਿਆਰ ਕਰ ਲਿਆ |ਇਹ ਦਾਈ ਗੁਰੂ ਕੀ ਵਡਾਲੀ ਆਈ ਤੇ ਮਾਤਾ ਜੀ ਨੂੰ ਮਿਲੀ ਬਾਲਕ ਹਰਗੋਬਿੰਦ ਜੀ ਨੂੰ ਗੋਦ ਵਿੱਚ ਲੈ ਕੇ ਪਿਆਰ ਕਰਨ ਲੱਗੀ ਤਾਂ ਮਾਤਾ ਜੀ ਨੇ ਕਿਹਾ ਕੇ ਇੱਕ ਦੋ ਦਿਨ ਤੋਂ ਬੱਚੇ ਦੀ ਸਿਹਤ ਠੀਕ ਨਹੀਂ ਭਾਵ ਇਹ ਦੁੱਧ ਨਹੀਂ ਪੀ ਰਿਹਾ , ਬਣਾਈ ਹੋਈ ਵਿਉਂਤ ਅਨੁਸਾਰ ਦਾਈ ਨੇ ਕਿਹਾ ਕੇ ਮੈਂ ਆਪਣਾ ਦੁੱਧ ਦਿੰਦੀ ਹਾਂ ਜਰੂਰ ਲੈ ਲਏਗਾ ਜਿਓ ਹੀ ਕੋਈ ਜਿਹਰਲਾ ਪਦਾਰਥ ਲਗਾ ਗੁਰੂ ਹਰਗੋਬਿੰਦ ਜੀ ਨੂੰ ਚਾਗਾਉਣ ਲੱਗੀ ਤਾਂ ਜਮੀਨ ਤੇ ਡਿੱਗ ਗਈ| ਕੁਝ ਦੇਰ ਮਗਰੋਂ ਜਦੋਂ ਹੋਸ਼ ਆਈ ਤਾਂ ਪਛਤਾਵੇ ਦੀ ਮਾਰੀ ਨੇ ਪਿਰਥੀ ਚੰਦ ਤੇ ਉਸ ਦੀ ਘਰਵਾਲੀ ਕਰਮੋ ਦਾ ਸਾਰਾ ਬਿਰਤਾਂਤ ਗੁਰੂ ਸਾਹਿਬ ਨੂੰ ਦੱਸਿਆ|[4]ਦੂਸਰੀ ਵਾਰ ਗੁਰੂ ਹਰਗੋਬਿੰਦ ਜੀ ਨੂੰ ਖਤਮ ਕਰਨ ਲਈ ਇੱਕ ਖਿਡਾਵਾ ਜੋ ਕਿ ਇੱਕ ਬ੍ਰਾਹਮਣ ਸੀ ਨੂੰ ੫੦੦ ਮੋਹਰਾਂ ਤੇ ਕੁਝ ਬਸਤਰ ਦੇ ਕੇ ਭਰਮਾ ਲਿਆ ਕੇ ਬਾਲਕ ਨੂੰ ਦਹੀਂ ਵਿੱਚ ਕੁਛ ਪਾਕੇ ਖਿਲਾ ਦੇ ਤਾਂ ਤੈਨੂੰ ਮੁੰਹ ਮੰਗਿਆ ਹੋਰ ਵੀ ਇਨਾਮ ਦਿੱਤਾ ਜਾਵੇਗਾ ਪਰ ਗੁਰੂ ਜੀ ਉਹ ਦਹੀਂ ਖਾ ਨਹੀਂ ਰਿਹੇ ਸਨ ਤੇ ਜਬਰਦਸਤੀ ਕਰਨ ਤੇ ਬਾਲਕ ਹਰਗੋਬਿੰਦ ਜੀ ਨੇ ਜੋਰਦਾਰ ਚੀਕ ਮਾਰ ਦਿੱਤੀ ਜਦੋਂ ਮਾਤਾ ਜੀ ਪਾਸ ਆਏ ਤਾਂ ਪੁਛਿਆ ਤੇ ਗੁਰੂ ਅਰਜੁਨ ਦੇਵ ਜੀ ਨੇ ਆ ਕੇ ਪੁਛਤਾਛ ਕੀਤੀ ਤਾਂ ਸਾਰੀ ਗੱਲ ਸਮਝਣ ਨੂੰ ਦੇਰ ਨਹੀਂ ਲੱਗੀ ਕਿ ਇਹ ਸਾਰਾ ਕੰਮ ਪਿਰਥੀ ਚੰਦ ਦਾ ਹੀ ਹੈ,ਸਤਿਗੁਰੁ ਨੇ ਹੁਕਮ ਦਿੱਤਾ ਤੇ ਇਹ ਦਹੀ ਪਾਸ ਖੜੇ ਕੁੱਤੇ ਨੂੰ ਖਾਣ ਲਈ ਕਿਹਾ ਜਦੋ ਉਸ ਕੁੱਤੇ ਨੇ ਓਹ ਖਾਦੀ ਤਾਂ ਓਹ ਮਰ ਗਿਆ ਤੇ ਮਰਨ ਜਨਮ ਦੇ ਚੱਕਰ ਤੋਂ ਮੁੱਕਤ ਹੋ ਗਿਆ,ਇਹਨੇ ਨੂੰ ਉਸ ਪਾਪੀ ਬ੍ਰਾਹਮਣ ਦੇ ਪੇਟ ਵਿੱਚ ਬਹੁਤ ਤੇਜ਼ ਦਰਦ ਹੋਇਆ ਤੇ ਉਹ ਵੀ ਤੜਫ਼-ਤੜਫ਼ ਕੇ ਮਰ ਗਿਆ|ਉਥੇ ਹੀ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ-"ਭੈਰਉ ਮਹਲਾ ੫ ||ਲੇਪ ਨ ਲਾਗੋ ਤਿਲ ਕਾ ਮੂਲਿ ||ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ||੧ ||ਹਰਿ ਜਨ ਰਾਖੇ ਪਾਰਬ੍ਰ੍ਹਿਮ ਆਪਿ ||ਪਾਪੀ ਮੂਆ ਗੁਰ ਪਰਤਾਪਿ||੧||ਰਹਾਉ ||"
ਪਿਰਥੀ ਚੰਦ ਹਰਰੋਜ਼ ਇਸ ਗੱਲ ਵਿੱਚ ਹੀ ਲੱਗਾ ਰਹਿੰਦਾ ਕਿ ਕਿਵੇਂ ਗੁਰੂ ਹਰਗੋਬਿੰਦ ਜੀ ਨੂੰ ਖਤਮ ਕੀਤਾ ਜਾਵੇਂ,ਇੱਕ ਵਾਰ ਗੁਰੂ ਹਰਗੋਬਿੰਦ ਜੀ ਖੇਡ ਰਹੇ ਸਨ ਪਿਰਥੀ ਚੰਦ ਦੇ ਭੇਜੇ ਇੱਕ ਸਪੇਰੇ ਨੇ ਗੁਰੂ ਸਾਹਿਬ ਪਾਸ ਇੱਕ ਸੱਪ ਛੱਡ ਦਿੱਤਾ ਕੇ ਜਦੋ ਇਹ ਸੱਪ ਗੁਰੂ ਸਾਹਿਬ ਨੂੰ ਕੱਟੇਗਾ ਤਾਂ ਗੁਰੂ ਸਾਹਿਬ ਦੀ ਮੌਤ ਹੋ ਜਾਵੇਗੀ|ਪਰ ਜਦੋਂ ਉਹ ਸੱਪ ਗੁਰੂ ਸਾਹਿਬ ਕੋਲ ਆਇਆ ਤਾਂ ਗੁਰੂ ਹਰਗੋਬਿੰਦ ਜੀ ਨੇ ਉਸ ਸੱਪ ਨੂੰ ਸਿਰੀ ਤੋਂ ਪਕੜ ਕੇ ਜਮੀਨ ਤੇ ਰਗੜ-ਰਗੜ ਕੇ ਖਤਮ ਕਰ ਦਿੱਤਾ|ਇਹ ਸਾਰਾ ਦ੍ਰਿਸ਼ ਜਦੋ ਮਾਤਾ ਜੀ ਨੇ ਦੇਖਿਆ ਤਾਂ ਉਹ ਬੜੇ ਹੈਰਾਨ ਹੋਏ ਅਤੇ ਇਸ ਬਾਰੇ ਗੁਰੂ ਅਰਜੁਨ ਦੇਵ ਜੀ ਨੂੰ ਦੱਸਿਆ,ਭਾਵੇਂ ਪਿਰਥੀ ਚੰਦ ਭਾਵੇਂ ਗੁਰੂ ਸਾਹਿਬ ਦਾ ਭਰਾ ਸੀ ਪਰ ਗੁਰੂ ਜੀ ਨਾਲ ਬਹੁਤ ਈਰਖਾ ਕਰਦਾ ਸੀ ਅਤੇ ਗੁਰੂ ਸਾਹਿਬ ਦੇ ਬਹੁਤ ਵਾਰ ਬਖਸ਼ਣ ਤੇ ਵੀ ਗੁਰੂ ਜੀ ਨਾਲ ਈਰਖਾ ਕਰਨਾ ਜਾਰੀ ਰਖਿਆ |[5]
ਜਦੋਂ ਗੁਰੂ ਅਰਜੁਨ ਦੇਵ ਜੀ ਗੁਰੂ ਕੀ ਵਡਾਲੀ ਵਿਖੇ ਰਹਿੰਦੇ ਸਨ ਤਾਂ ਉਨ੍ਹਾਂ ਨੇ ਸਿੱਖ ਸੰਗਤ ਨੂੰ ਸਿੱਖਿਅਤ ਕੀਤਾ,ਜਿਨ੍ਹਾਂ ਵਿੱਚੋਂ ਕੁਝ ਗੁਰੂ ਕੀ ਵਡਾਲੀ ਵਿੱਚ ਵੱਸ ਗਏ ਸਨ|ਗੁਰੂ ਸਾਹਿਬ ਨੇ ਕਈ ਸਿੰਚਾਈ ਪ੍ਰੋਜੈਕਟ ਇਸ ਸਥਾਨ ਤੇ ਚਲਾਏ ਸਨ ਕਿਉਂਕਿ ਇਥੇ ਸਥਾਨਕ ਪਾਣੀ ਦੀ ਘਾਟ ਬਹੁਤ ਸੀ।[6]