ਸਮੱਗਰੀ 'ਤੇ ਜਾਓ

ਗੁਰਦੁਆਰਾ ਗੁਰੂ ਸਿੰਘ ਸਭਾ ਕੇਦਲੀ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਗੁਰੂ ਸਿੰਘ ਸਭਾ, ਕੇਦਲੀ ਕਲਾਂ, ਪੂਰਬੀ ਭਾਰਤ ਦੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਹੈ।

ਇਤਿਹਾਸ

[ਸੋਧੋ]

ਗੁਰੂ ਨਾਨਕ ਦੇਵ ਜੀ ਜਦ ਆਪਣੀ ਪਹਿਲੀ ਉਦਾਸੀ 'ਤੇ ਸਨ ਤਾਂ ਉਨ੍ਹਾਂ ਨੇ ਭਾਰਤ ਦੇ ਪੂਰਬ ਵੱਲ ਯਾਤਰਾ ਕੀਤੀ ਅਤੇ ਬਿਹਾਰ ਤੋਂ ਲੰਘੇ। ਉਹ ਕੇਦਲੀ ਚੱਟੀ (ਕਲਾਂ) ਦੇ ਕੰਢੇ 'ਤੇ ਆ ਕੇ ਰੁਕੇ ਅਤੇ ਸਥਾਨਕ ਲੋਕਾਂ ਨੂੰ ਸਿੱਖ ਧਰਮ ਬਾਰੇ ਸਿਖਾਇਆ ਜਿਸ ਕਾਰਨ ਬਹੁਤ ਸਾਰੇ ਸਥਾਨਕ ਲੋਕ ਉਨ੍ਹਾਂ ਦੇ ਪੇਰੋਕਾਰ ਬਣੇ।

ਇਸ ਸਥਾਨ ਦਾ ਗੁਰੂ ਤੇਗ ਬਹਾਦਰ ਜੀ ਨੇ ਵੀ ਵਾਰਾਣਸੀ ਤੋਂ ਗਯਾ ਅਤੇ ਪਟਨਾ ਦੀ ਯਾਤਰਾ ਦੌਰਾਨ ਦੌਰਾ ਕੀਤਾ। ਗੁਰਦੁਆਰੇ ਵਿੱਚ 200 ਸਾਲ ਪੁਰਾਣਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਵੀ ਹੈ।[1]

ਇੱਥੇ ਕੁਝ ਕੁ ਨਾਨਕਪੰਥੀ ਹਿੰਦੂ ਰਹਿੰਦੇ ਸਨ ਪਰ ਬਾਅਦ ਵਿੱਚ, ਪੂਰਬੀ ਉੱਤਰ ਪ੍ਰਦੇਸ਼ ਤੋਂ ਕੁਝ ਧਰਮ ਪਰਿਵਰਤਿਤ ਅਗਰਹਰੀ ਸਿੱਖ ਲੱਕੜ ਦੇ ਕਾਰੋਬਾਰ ਲਈ ਇੱਥੇ ਆਉਂਦੇ ਸਨ ਅਤੇ ਅੰਤ ਵਿੱਚ ਗੁਰੂ ਜੀ ਦੀ ਉਦਾਸੀ ਯਾਤਰਾ ਨਾਲ ਸਬੰਧਤ ਸਥਾਨ ਨੂੰ ਜਾਣ ਕੇ ਇੱਥੇ ਆ ਕੇ ਵੱਸ ਗਏ ਸਨ। ਉਨ੍ਹਾਂ ਨੇ ਹੰਟਰਗੰਜ ਦੇ ਡੁਮਾਰੀ ਇਲਾਕੇ ਵਿੱਚ ਇੱਕ ਗੁਰਦੁਆਰਾ ਵੀ ਬਣਾਇਆ ਸੀ।[2]

ਹਵਾਲੇ

[ਸੋਧੋ]
  1. "gurdwara-gaz/2020/February/February-English" (PDF).
  2. "10.1080/17448727.2018.1485381?journalCode=rsfo20".