ਗੁਰੂ ਨਾਨਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰ ਨਾਨਕ
19ਵੀਂ ਸਦੀ ਵਿੱਚ ਛਾਪੀ ਗੁਰਦੁਆਰਾ ਬਾਬਾ ਅਟੱਲ ਦੀ ਦਵਾਰ ਉੱਤੇ ਗੁਰ ਨਾਨਕ ਦੀ ਖ਼ਿਆਲੀ ਪੇਂਟਿੰਗ
19ਵੀਂ ਸਦੀ ਵਿੱਚ ਛਾਪੀ ਗੁਰਦੁਆਰਾ ਬਾਬਾ ਅਟੱਲ ਦੀ ਦਵਾਰ ਉੱਤੇ ਗੁਰ ਨਾਨਕ ਦੀ ਖ਼ਿਆਲੀ ਪੇਂਟਿੰਗ
ਹੋਰ ਨਾਂਅਬਾਬਾ ਨਾਨਕ, ਗੁਰੂ ਨਾਨਕ ਦੇਵ, ਨਾਨਕ ਪੀਰ, ਨਾਨਕ ਚਾਰੀਆ, ਨਾਨਕ ਲਾਮਾ, ਨਾਨਕ ਕਦਾਮਦਰ, ਨਾਨਕ ਰਿਸ਼ੀ, ਨਾਨਕ ਵਲੀ
ਜ਼ਾਤੀ
ਜਨਮ
ਨਾਨਕ

1469
ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ)
ਮਰਗ22 ਸਤੰਬਰ 1539(1539-09-22) (ਉਮਰ 69)
ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ, ਪਾਕਿਸਤਾਨ
ਧਰਮਸਿੱਖੀ
ਸਪਾਉਸਮਾਤਾ ਸੁਲਖਣੀ
ਨਿਆਣੇਸ਼੍ਰੀ ਚੰਦ ਅਤੇ ਲਖਮੀ ਦਾਸ
ਮਾਪੇ
ਹੋਰ ਨਾਂਅਬਾਬਾ ਨਾਨਕ, ਗੁਰੂ ਨਾਨਕ ਦੇਵ, ਨਾਨਕ ਪੀਰ, ਨਾਨਕ ਚਾਰੀਆ, ਨਾਨਕ ਲਾਮਾ, ਨਾਨਕ ਕਦਾਮਦਰ, ਨਾਨਕ ਰਿਸ਼ੀ, ਨਾਨਕ ਵਲੀ
ਦੇ ਬਾਨੀਸਿੱਖੀ
ਸਿੱਖ ਕਾਰਜ
ਵਾਰਸਗੁਰ ਅੰਗਦ

ਗੁਰ ਨਾਨਕ ਸਾਹਿਬ (1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਸਨ। ਇਹਨਾਂ ਦਾ ਜਨਮ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮਤਾਬਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।[1]

ਗੁਰ ਨਾਨਕ ਸਾਹਿਬ ਨੇ ਦੂਰ ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸਚਾਈ ਦੀ ਹਕ਼ੀਕਤ ਹੈ।[2] ਬਰਾਬਰਤਾ, ਬਰਾਦਰਾਨਾ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਕ, ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ।[3][4]

ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਕੁਝ ਮੁੱਖ ਹਨ। ਇਹ ਸਿੱਖ ਮਜ਼੍ਹਬੀ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸੀ।[5]

ਟੱਬਰ ਅਤੇ ਸ਼ੁਰੂਆਤੀ ਜ਼ਿੰਦਗੀ[ਸੋਧੋ]

ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਗੁਰਦੁਆਰਾ ਜਨਮ ਅਸਥਾਨ, ਯਾਦਗਾਰੀ ਜਗ੍ਹਾ ਜਿਸਨੂੰ ਗੁਰ ਨਾਨਕ ਦਾ ਜਨਮ ਇਸਤਾਨ ਮੰਨਿਆ ਜਾਂਦਾ।

ਗੁਰ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ[6] ਨੂੰ ਲਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ), ਵਿਖੇ ਹੋਇਆ।[7][8] ਇਹਨਾਂ ਦੇ ਮਾਪੇ, ਕਲਿਆਣ ਚੰਦ ਦਾਸ ਬੇਦੀ, ਮਕਬੂਲ ਨਾਮ ਮਹਿਤਾ ਕਾਲੂ ਅਤੇ ਤ੍ਰਿਪਤਾ ਸਨ।[9] ਪਿਓ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ।[10] ਦੋਵੇਂ ਮਾਪੇ ਹਿੰਦੂ ਖੱਤਰੀ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸੀ।[11][12]

ਉਹਨਾਂ ਦੀ ਇੱਕ ਭੈਣ, ਬੇਬੇ ਨਾਨਕੀ, ਉਹਨਾਂ ਤੋਂ ਪੰਜ ਸਾਲ ਵੱਡੀ ਸੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ਼ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਹੌਰ ਦੇ ਗਵਰਨਰ, ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ। ਨਾਨਕ ਦਾ ਆਪਣੀ ਭੈਣ ਨਾਲ਼ ਲਾਡ ਹੋਣ ਕਾਰਨ ਉਹ ਵੀ ਮਗ਼ਰ ਸੁਲਤਾਨਪੁਰ ਆਪਣੇ ਭੈਣ ਅਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ, ਦੌਲਤ ਖ਼ਾਨ ਅਧੀਨ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ। ਪੁਰਾਤਨ ਜਨਮ ਸਾਖੀਆਂ ਮਤਾਬਕ ਇਹ ਅਰਸਾ ਗੁਰ ਨਾਨਕ ਲਈ ਇੱਕ ਖ਼ੁਦ ਤੱਰਕੀ ਵਾਲ਼ਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿੱਚ ਹੁਕਮਰਾਨੀ ਢਾਂਚੇ ਬਾਰੇ ਕੁਝ ਹਵਾਲੇ ਇਥੋਂ ਦੇ ਹੋ ਸਕਦੇ ਹਨ।[13]

ਸਿੱਖ ਰਿਵਾਜ਼ਾਂ ਮਤਾਬਕ, ਗੁਰ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ।[14] ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖਿੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ। ਕਿਹਾ ਜਾਂਦਾ ਕਿ ਪੰਜ ਸਾਲ ਦੀ ਉਮਰ ਵਿੱਚ, ਨਾਨਕ ਨੇ ਇਲਾਹੀ ਮਜ਼ਮੂਨਾਂ ਵਿੱਚ ਦਿਲਚਸਪੀ ਵਖਾਈ। ਸੱਤ ਸਾਲ ਦੀ ਉਮਰੇ, ਉਸ ਵਕ਼ਤ ਦੇ ਰਿਵਾਜ਼ ਮਤਾਬਕ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਿੰਡ ਦੇ ਸਕੂਲ ਵਿਚ ਦਾਖ਼ਲ ਕਰਵਾਇਆ।[7] ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ ਟੀਚਰ ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ, ਓ ਅਤੇ ਅੰਕਾਰ ਦੇ ਸਿਮਬਲ ਨੂੰ ਜੋੜ, ਰੱਬ ਇੱਕ ਹੈ ਦਾ ਦਾਅਵਾ ਕੀਤਾ।[15] ਹੋਰ ਬਚਪਨੀ ਖ਼ਾਤਿਆਂ ਦੀਆਂ ਘਟਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ, ਜਿਵੇਂ ਕਿ ਇੱਕ ਰਾਏ ਬੁਲਾਰ ਵਲੋਂ ਚਸ਼ਮਦੀਦ ਗਵਾਹੀ, ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀਂ ਧੁੱਪ ਤੋਂ, ਇੱਕ ਖ਼ਾਤੇ ਮਤਾਬਕ, ਦਰਖ਼ਤ ਦੀ ਛਾਂ,[16] ਜਾਂ, ਦੂਜੇ ਵਿੱਚ, ਜ਼ਹਿਰੀਲੇ ਕੋਬਰਾ ਵਲੋਂ ਛਾਂ ਕੀਤੀ ਗਈ।[17]

24 ਸਤੰਬਰ 1487 ਨੂੰ ਨਾਨਕ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਇਸ ਜੋੜੇ ਦੇ ਦੋ ਪੁੱਤ ਸਨ, ਸ੍ਰੀ ਚੰਦ (8 ਸਤੰਬਰ 1494 - 13 ਜਨਵਰੀ 1629)[18] ਅਤੇ ਲਖਮੀ ਚੰਦ (12 ਫਰਵਰੀ 1497 - 9 ਅਪ੍ਰੈਲ 1555)।

ਜੀਵਨੀ[ਸੋਧੋ]

ਗੁਰ ਨਾਨਕ ਹਿੰਦੂ ਰਿਸ਼ੀਆਂ ਦੇ ਨਾਲ਼ ਗੱਲ ਕਰਦਿਆਂ ਦੀ ਖ਼ਿਆਲੀ ਪੇਂਟਿੰਗ

ਨਾਨਕ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲੀ ਜੀਵਨੀ ਦਾ ਖ਼ਿਤਾਬ ਜਨਮਸਾਖੀਆਂ ਨੂੰ ਹਾਸਲ ਹੈ। ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਦੇ ਕਾਤਬ ਨੇ ਆਪਣੀਆਂ ਵਾਰਾਂ ਵਿੱਚ ਵੀ ਨਾਨਕ ਦੀ ਜ਼ਿੰਦਗੀ ਬਾਰੇ ਲਿਖਿਆ ਸੀ। ਹਾਲਾਂਕਿ ਇਹਨਾਂ ਨੂੰ ਨਾਨਕ ਦੇ ਵੇਲੇ ਤੋਂ ਕੁਝ ਅਰਸਾ ਬਾਅਦ ਕੰਪਾਇਲ ਕਰਕੇ ਤਿਆਰ ਕੀਤਾ ਗਿਆ, ਪਰ ਉਹ ਜਨਮਸਾਖੀਆਂ ਨਾਲੋਂ ਘੱਟ ਖ਼ੁਲਾਸਾ ਸਹਿਤ ਸਨ। ਜਨਮਸਾਖੀਆਂ ਦੁਆਰਾ ਨਾਨਕ ਦੇ ਜਨਮ ਦੇ ਹਲਾਤ ਨੂੰ ਛੋਟਿਆਂ ਵਾਕਿਆਂ ਨਾਲ਼ ਬਿਆਨ ਕੀਤਾ ਗਿਆ।

ਗਿਆਨ-ਰਤਨਵਾਲੀ ਨੂੰ ਭਾਈ ਮਨੀ ਸਿੰਘ ਨੇ ਗੁਰ ਨਾਨਕ ਬਾਬਤ ਪਿਛਲੇ ਪਖੰਡੀ ਖ਼ਾਤਿਆਂ ਨੂੰ ਸਹੀ ਕਰਨ ਦੇ ਇਰਾਦੇ ਨਾਲ਼ ਲਿਖਿਆ। ਭਾਈ ਮਨੀ ਸਿੰਘ ਗੁਰ ਗੋਬਿੰਦ ਸਿੰਘ ਦਾ ਇੱਕ ਮੁਰੀਦ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਸਹੀ ਖ਼ਾਤਾ ਲਿਖਣ ਲਈ ਅਰਜ਼ ਕੀਤਾ ਸੀ।

ਇੱਕ ਮਸ਼ਹੂਰ ਜਨਮਸਾਖੀ ਨੂੰ ਗੁਰੂ ਸਾਹਿਬ ਦੇ ਕਰੀਬੀ ਰਫ਼ੀਕ, ਭਾਈ ਬਾਲਾ ਵਲੋਂ ਲਿਖੇ ਹੋਣ ਦਾ ਇਲਜ਼ਾਮ ਹੈ। ਹਾਲਾਂਕਿ, ਲਿਖਣ ਦੇ ਤਰੀਕ਼ੇ ਅਤੇ ਵਰਤੀ ਭਾਸ਼ਾ ਕਰਕੇ, ਮੈਕਸ ਆਰਥਰ ਮੈਕਾਲਿਫ਼ ਵਰਗੇ ਸਕੌਲਰਾਂ ਨੇ ਇਹ ਦਾਅਵਾ ਕੀਤਾ ਕਿ ਇਸਨੂੰ ਉਹਨਾ ਦੇ ਮਰਗ ਤੋਂ ਬਾਅਦ ਵਿੱਚ ਕਲਮਬੰਦ ਕੀਤਾ ਗਿਆ।[7] ਸਕੌਲਰਾਂ ਮਤਾਬਕ, ਇਸ ਦਾਅਵੇ ਉੱਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਕਿ ਲੇਖਕ ਗੁਰ ਨਾਨਕ ਦੇ ਕਰੀਬੀ ਰਫ਼ੀਕ ਸਨ ਅਤੇ ਉਹਨਾਂ ਦੇ ਨਾਲ਼ ਹਮਸਫ਼ਰੀ ਸਨ।

ਸਿੱਖੀ[ਸੋਧੋ]

ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖੀ ਦਾ ਆਗ਼ਾਜ਼ ਕੀਤਾ।[19][20] ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਜਿਸ ਵਿੱਚ ਸ਼ਾਮਲ ਹਨ ਰੱਬ ਦੇ ਨਾਮ ਉੱਤੇ ਨਿਸ਼ਚਾ ਅਤੇ ਬੰਦਗੀ, ਸਾਰੀ ਇਨਸਾਨੀਅਤ ਵਿੱਚ ਇਤਫ਼ਾਕ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਾਰਿਆਂ ਦੇ ਲਾਹੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ, ਅਤੇ ਇਮਾਨਦਾਰ ਵਤੀਰਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ।[21][22][23]

ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਵਿੱਚ ਸੁਪ੍ਰੀਮ ਇਖਤਿਆਰ ਦਾ ਦਰਜਾ ਹਾਸਲ ਹੈ ਅਤੇ ਸਿੱਖਾਂ ਦੇ ਗਿਆਰਵੇਂ ਅਤੇ ਆਖ਼ਰੀ ਗੁਰੂ ਹਨ। ਇਸ ਗ੍ਰੰਥ ਵਿੱਚ ਗੁਰ ਨਾਨਕ ਸਾਹਿਬ ਦੇ ਕੁੱਲ 974 ਸ਼ਬਦ ਹਨ।[24]

ਸਿੱਖਿਆਵਾਂ[ਸੋਧੋ]

ਨਾਨਕ ਦੀ ਸਿਖਿਆ ਸਿੱਖ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚੋਂ, ਗੁਰਮੁਖੀ ਵਿੱਚ ਦਰਜ ਸ਼ਬਦਾਂ ਦੇ ਇਕੱਤਰ ਤੋਂ ਮਿੱਲ ਸਕਦੀਆਂ ਹਨ।

ਗੁਰ ਨਾਨਕ ਦੇ ਸਿੱਖਿਆਵਾਂ ਦੀਆਂ ਦੋ ਮੁਕਾਬਲੇਬਾਜ਼ ਥਿਊਰੀਆਂ ਹਨ।[25] ਇਕ, ਕੋਲ ਅਤੇ ਸੰਭੀ ਦੇ ਮਤਾਬਕ, ਜਨਮਸਾਖੀਆਂ ਉੱਤੇ ਮਬਨੀ ਹੈ,[26] ਅਤੇ ਜਿਸਦਾ ਕਹਿਣਾ ਹੈ ਕਿ ਨਾਨਕ ਦੀਆਂ ਸਿੱਖਿਆਵਾਂ ਅਤੇ ਸਿੱਖੀ ਰੱਬ ਵਲੋਂ ਇਜ਼ਹਾਰ ਹੋਏ, ਅਤੇ ਨਾਂਹ ਹੀ ਇਹ ਸਮਾਜਕ ਮੁਜ਼ਾਹਰਾ ਲਹਿਰ ਹੈ ਅਤੇ ਨਾਂਹ ਹੀ 15ਵੀਂ ਸਦੀ ਵਿਚ ਹਿੰਦੂ ਅਤੇ ਇਸਲਾਮ ਨੂੰ ਆਪਸ ਵਿੱਚ ਸੁਲਝਾਉਣ ਦਾ ਕੋਈ ਯਤਨ।[27] ਦੂਜਾ ਦਰਸਾਉਂਦਾ, ਨਾਨਕ ਇੱਕ ਗੁਰੂ ਸੀ। ਸਿੰਘੇ ਮਤਾਬਕ, "ਸਿੱਖੀ ਅਵਤਾਰਾਂ ਦੀ ਥਿਉਰੀ ਜਾਂ ਪੈਗੰਬਰੀ ਦੇ ਕਨਸੈਪਟ ਦੀ ਸਿਫ਼ਾਰਸ਼ ਨਹੀਂ ਕਰਦਾ। ਪਰ ਇਸ ਵਿੱਚ ਗੁਰੂ ਦਾ ਕਨਸੈਪਟ ਖ਼ਾਸ ਹੈ। ਉਹ ਰੱਬ ਦਾ ਅਵਤਾਰ ਨਹੀਂ, ਨਾਂਹ ਹੀ ਕੋਈ ਪੈਗੰਬਰ। ਉਹ ਇੱਕ ਰੁਸ਼ਨਾਈ ਰੂਹ ਹੈ।"[28]

ਨਾਨਕ ਨੇ ਜਨਮਸਾਖੀਆਂ ਆਪ ਨਹੀਂ ਕਲਮਬੰਦ ਕੀਤੀਆਂ, ਇਹਨਾਂ ਨੂੰ ਉਹਨਾਂ ਦੇ ਮੁਰੀਦਾਂ ਨੇ ਬਾਅਦ ਵਿੱਚ ਇਤਿਹਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਕ਼ਿਸੇ ਅਤੇ ਕਲਪ ਅਫ਼ਸਾਨਿਆ ਨਾਲ਼ ਲਿਖਿਆ।[29] ਸਿੱਖੀ ਵਿੱਚ ਗੁਰ ਨਾਨਕ ਦੀਆਂ ਸਿੱਖਿਆਵਾਂ ਨਾਲ਼ ਸਾਰੇ ਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂਹ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਹਨ, ਜੋ ਬੰਦਗੀ ਰਾਹੀਂ ਇਲਾਹੀ ਇਲਮ ਨੂੰ ਜ਼ਾਹਰ ਕਰਦੇ ਹਨ। ਸਿੱਖੀ ਵਿੱਚ ਗ਼ੈਰ-ਸਿੱਖ ਭਗਤਾਂ ਦੇ ਵਾਕ ਸ਼ਾਮਲ ਹਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹਿਲਾਂ ਜੀਕੇ ਰੁਖ਼ਸਤ ਹੋ ਗਏ, ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਗ੍ਰੰਥਾਂ ਵਿੱਚ ਦਰਜ ਹਨ।[30] ਗੁਰੂ ਗ੍ਰੰਥ ਸਾਹਿਬ ਅਤੇ ਸਾਬਕਾ ਸਿੱਖ ਗੁਰੂ ਦੁਬਾਰਾ ਆਖਦੇ ਰਹੇ, ਮੰਡੇਰ ਬਿਆਨ ਕਰਦਾ ਹੈ, ਕਿ ਸਿੱਖੀ, "ਰੱਬ ਦੀ ਅਵਾਜ਼ ਸਨਣ ਲਈ ਨਹੀਂ, ਇਹ ਆਪਣੇ ਇਨਸਾਨੀ ਮਨ ਨੂੰ ਤਬਦੀਲ ਕਰਨ ਲਈ ਹੈ, ਅਤੇ ਜਿਸ ਰਾਹੀਂ ਕੋਈ ਵੀ ਸਿੱਧਾ ਤਜਰਬਾ ਅਤੇ ਰੂਹਾਨੀ ਮੁਕੰਮਲਤਾ ਕਿਸੇ ਵਕ਼ਤ ਹਾਸਲ ਕਰ ਸਕਦਾ ਹੈ"।[25] ਗੁਰ ਨਾਨਕ ਤਾਕੀਦ ਕਰਦੇ ਰਹੇ ਕਿ ਸਾਰੇ ਇਨਸਾਨਾਂ ਕੋਲ਼ ਬਗ਼ੈਰ ਰਸਮ ਅਤੇ ਪੁਜਾਰੀ ਤੋਂ ਰੱਬ ਤੱਕ ਦੀ ਸਿੱਧੀ ਰਾਹਦਾਰੀ ਹੈ।[31]

ਵਾਰਸ[ਸੋਧੋ]

ਗੁਰ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਵਾਰਸ ਐਲਾਨਿਆ ਅਤੇ ਉਹਨਾਂ ਦਾ ਨਾਮ ਤਬਦੀਲ ਕਰ ਗੁਰ ਅੰਗਦ ਕਰ ਦਿੱਤਾ। ਭਾਈ ਲਹਿਣੇ ਨੂੰ ਵਾਰਸ ਐਲਾਨਣ ਤੋਂ ਕੁਜ ਅਰਸੇ ਬਾਅਦ, ਗੁਰ ਨਾਨਕ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ।[32]

ਹਵਾਲੇ[ਸੋਧੋ]

  1. ਹਰਬੰਸ ਸਿੰਘ. "Encyclopaedia of Sikhism". ਸ੍ਰੀ ਗੁਰੂ ਨਾਨਕ ਦੇਵ. ਪੰਜਾਬੀ ਯੂਨੀਵਰਸਟੀ ਪਟਿਆਲ਼ਾ. Retrieved 30 November 2012. 
  2. Hayer, Tara (1988). Economic History of Sikhs: Sikh।mpact Volume 1. Surrey, Canada: Indo-Canadian Publishers. p. 14. 
  3. ਖੁਰਾਣਾ, ਮੀਨਾ (1991). The।ndian Subcontinent in Literature for Children and Young Adults: An Annotated Bibliography of English-language Books. Greenwood Publishing Group. p. 214. ISBN 9780313254895. 
  4. ਪ੍ਰਸੂਨ, ਸ਼ਿਰਕਾਂਤ (2007). Knowing Guru Nanak. ਪੁਸਤਕ ਮਹਲ. ISBN 9788122309805. 
  5. "ਭਾਈ ਗੁਰਦਾਸ ਵਾਰਾਂ". Search Gurbani. Retrieved 1 December 2012. 
  6. ਮੈਕਾਲਿਫ਼, ਮੈਕਸ ਆਰਥਰ (2004) [1909]. The Sikh Religion —।ts Gurus, Sacred Writings and Authors. ਭਾਰਤ: Low Price Publications. p. 1. ISBN 81-86142-31-2. The third day of the light-half of the month of Baisakh (April–May) in the year AD 1469, but, some historians believe that the Guru was born on 15 April 1469 A.D. . Generally thought to be the third day of Baisakh (or Vaisakh) of Vikram Samvat 1526.
  7. 7.0 7.1 7.2 ਮੈਕਾਲਿਫ਼, ਮੈਕਸ ਆਰਥਰ (2004) [1909]. The Sikh Religion —।ts Gurus, Sacred Writings and Authors. India: Low Price Publications. ISBN 81-86142-31-2. 
  8. ਸਿੰਘ, ਖ਼ੁਸ਼ਵੰਤ (2006). The।llustrated History of the Sikhs. ਭਾਰਤ: Oxford University Press. pp. 12–13. ISBN 0-19-567747-1.  Also, according to the Purātan Janamsākhī (the birth stories of Guru Nanak).
  9. "Guru Nanak Sahib, Guru Nanak Ji, First Sikh Guru, First Guru Of Sikhs, Sahib Shri Guru Nanak Ji,।ndia". Sgpc.net. Retrieved 9 August 2009. 
  10. "The Bhatti's of Guru Nanak's Order". Nankana.com. Retrieved 9 August 2009. 
  11. ਸਿੰਘਾ, ਹ. ਸ. (2000). The Encyclopedia of Sikhism. ਹੇਮਕੁੰਟ ਪ੍ਰੈਸ. p. 125. ISBN 978-81-7010-301-1. 
  12. ਮਕਲੌਡ, ਵ. ਹ. (2009). The A to Z of Sikhism. Scarecrow Press. p. 86. ISBN 978-0-8108-6828-1. 
  13. ਕੋਲ, ਵਿਲੀਅਮ ਓਵਨ; ਸੰਭੀ, ਪਿਆਰਾ ਸਿੰਘ (1978). The Sikhs: Their Religious Beliefs and Practices. ਲੰਡਨ: Routledge & Kegan Paul. 9. ISBN 0-7100-8842-6. 
  14. "The founder of Sikhism". BBC. Retrieved 3 September 2019. 
  15. ਕਨਿੰਗਹਮ, ਜੋਸਫ ਡੇਵੀ (1853). A History Of The Sikhs. ਲੰਡਨ: ਜੌਣ ਮਰੀ. pp. 37–38. 
  16. ਸਿੰਘ, ਗੁਰਨੇਕ. "ਰਾਏ ਬੁਲਾਰ". Encyclopaedia of Sikhism. ਪੰਜਾਬੀ ਯੂਨੀਵਰਸਟੀ ਪਟਿਆਲ਼ਾ. Retrieved 18 August 2015. 
  17. ਸਿੰਘ, ਕਰਤਾਰ (1984). Life Story Of Guru Nanak. New Delhi: ਹੇਮਕੁੰਟ ਪ੍ਰੈਸ. p. 18. ISBN 978-8170101628. 
  18. ਸਿੰਘ, ਗੁਰਨੇਕ. "ਸ੍ਰੀ ਚੰਦ". Encyclopaedia of Sikhism. ਪੰਜਾਬੀ ਯੂਨੀਵਰਸਟੀ ਪਟਿਆਲ਼ਾ. Retrieved 18 August 2015. 
  19. ਕੋਲ, ਵਿਲੀਅਮ ਓਵਨ; ਸੰਭੀ, ਪਿਆਰਾ ਸਿੰਘ (1978). The Sikhs: Their Religious Beliefs and Practices. London: Routledge & Kegan Paul. pp. 9–10. ISBN 0-7100-8842-6. 
  20. ਲੋਈਜ਼ ਮੋਰੀਨੋ; ਕੇਸਰ ਕੋਲੀਨੋ (2010). Diversity and Unity in Federal Countries. McGill Queen University Press. p. 207. ISBN 978-0-7735-9087-8. 
  21. ਸੇਵਾ ਸਿੰਘ ਕਲਸੀ. Sikhism. Chelsea House, Philadelphia. pp. 41–50. 
  22. ਕੋਲ, ਵਿਲੀਅਮ ਓਵਨ; ਸੰਭੀ, ਪਿਆਰਾ ਸਿੰਘ (1995). The Sikhs: Their Religious Beliefs and Practices. Sussex Academic Press. p. 200. 
  23. Teece, Geoff (2004). Sikhism:Religion in focus. Black Rabbit Books. p. 4. ISBN 978-1-58340-469-0. 
  24. ਕ੍ਰਿਸਟਫਰ ਸ਼ੈਕਲ; ਅਰਵਿੰਦ ਮੰਡੇਰ (2013). Teachings of the Sikh Gurus: Selections from the Sikh Scriptures. Routledge. pp. xviii–xix. ISBN 978-1-136-45108-9. 
  25. 25.0 25.1 ਅਰਵਿੰਦਪਾਲ ਸਿੰਘ ਮੰਡੇਰ (2013), Sikhism: A Guide for the Perplexed, Bloomsbury Academic, ISBN 978-1441102317, pages 131-134
  26. ਵਿਲੀਅਮ ਓਵਨ ਕੋਲ ਅਤੇ ਪਿਆਰਾ ਸਿੰਘ ਸੰਭੀ (1995), The Sikhs: Their Religious Beliefs and Practices, Sussex Academic Press, ISBN 978-1898723134, pages 9-12
  27. ਵਿਲੀਅਮ ਓਵਨ ਕੋਲ; ਪਿਆਰਾ ਸਿੰਘ ਸੰਭੀ (1997). A Popular Dictionary of Sikhism: Sikh Religion and Philosophy). Taylor & Francis. p. 71. ISBN 0203986091. 
  28. ਹ.ਸ. ਸਿੰਘਾ (2009), The Encyclopedia of Sikhism, Hemkunt Press, ISBN 978-8170103011, page 104
  29. Nikky-Guninder Kaur Singh (2011), Sikhism: An।ntroduction,।B Tauris, ISBN 978-1848853218, pages 2-8
  30. ਵਿਲੀਅਮ ਓਵਨ ਕੋਲ ਅਤੇ ਪਿਆਰਾ ਸਿੰਘ ਸੰਭੀ (1995), The Sikhs: Their Religious Beliefs and Practices, Sussex Academic Press, ISBN 978-1898723134, pages 52-53, 46, 95-96, 159
  31. "Guru Nanak: A brief overview of the life of Guru Nanak, the founder of the Sikh religion.". 
  32. "The Sikhism Home Page: Guru Nanak". Sikhs.org. Retrieved 9 August 2009.