ਗੁਰਦੁਆਰਾ ਚੁਬਾਰਾ ਸਾਹਿਬ
ਗੁਰਦੁਆਰਾ ਚੁਬਾਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰ ਗੋਇੰਦਵਾਲ ਸਾਹਿਬ ਵਿਖੇ ਸਥਿਤ ਇੱਕ ਇਤਿਹਾਸਕ ਗੁਰੂ ਘਰ ਹੈ। ਇਹ ਗੁਰੂ ਘਰ ਗੁਰੂ ਅਮਰਦਾਸ ਜੀ ਦਾ ਨਿਵਾਸ ਅਸਥਾਨ ਸੀ।[1]
ਇਤਿਹਾਸ
[ਸੋਧੋ]ਚੌਬਾਰਾ ਸਾਹਿਬ ਬਿਆਸ ਦਰਿਆ ਦੇ ਕੰਢੇ ਉੱਪਰ ਵਸੇ ਨਗਰ ਗੋਇੰਦਵਾਲ ਵਿੱਚ ਸਥਿਤ ਹੈ।[2] ਇਸ ਜਗ੍ਹਾ ਉੱਪਰ ਹੀ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਇਥੇ ਹੀ ਹੋਇਆ। ਇੱਥੇ ਰਹਿੰਦਿਆ ਹੀ ਗੁਰੂ ਅਮਰਦਾਸ ਜੀ ਨੇ 22 ਪਰਚਾਰਕਾਂ ਜਿਨ੍ਹਾਂ ਨੂੰ 22 ਮੰਜੀਆਂ ਕਿਹਾ ਜਾਂਦਾ ਹੈ ਉਨ੍ਹਾਂ ਦੀ ਸਥਾਪਨਾ ਇੱਥੇ ਹੀ ਕੀਤੀ। ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਇੱਥੇ ਹੀ ਜੋਤੀ ਜੋਤ ਸਮਾਏ।[3] ਇਸ ਸਥਾਨ ਤੋਂ ਹੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਸਮੇਂ ਬਾਬਾ ਮੋਹਨ ਤੋਂ ਪੋਥੀਆਂ ਪ੍ਰਾਪਤ ਕੀਤੀਆਂ ਸਨ। ਇਹ ਇਤਿਹਾਸਕ ਧਰੋਹਰ ਗੁਰੂ ਅਮਰਦਾਸ ਸਾਹਿਬ ਦਾ ਘਰ ਸੀ ਜਿਥੇ ਗੁਰੂ ਅਰਜਨ ਸਾਹਿਬ ਦਾ ਜਨਮ ਹੋਇਆ। ਇਥੇ ਹੀ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ। ਇਸ ਜਗ੍ਹਾ ਉੱਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਪੁਰਾਣਾ ਖੂਹ ਹੈ ਅਤੇ ਬੀਬੀ ਭਾਨੀ ਜੀ ਦੁਆਰਾ ਵਰਤੇ ਗਏ ਚੁਲ੍ਹੇ ਵੀ ਇਸ ਜਗ੍ਹਾ ਦੀ ਖੁਦਾਈ ਵਿੱਚੋਂ ਮਿਲੇ ਹਨ।[4]