ਗੁਰਦੁਆਰਾ ਛੇਹਰਟਾ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਛੇਹਰਟਾ ਸਾਹਿਬ , ਭਾਰਤ, ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ। ਇਹ ਸਥਾਨ ਦੋ ਸਿੱਖ ਗੁਰੂਆਂ ਦੀ ਚਰਨ ਛੂਹ ਪ੍ਰਾਪਤ ਹੈ। ਇਸ ਜਗ੍ਹਾ ਉੱਪਰ ਬਾਬਾ ਬੁਢਾ ਜੀ ਆਇਆ ਕਰਦੇ ਸਨ।[1]

ਇਤਿਹਾਸ[ਸੋਧੋ]

ਇਹ ਸਥਾਨ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ। ਗੁਰੂ ਜੀ ਨੇ ਆਪਣੇ ਪੁੱਤਰ ਹਰਗੋਬਿੰਦ ਦੇ ਜਨਮ ਦੀ ਖੁਸ਼ੀ ਵਿੱਚ ਇੱਕ ਖੂਹ ਦੀ ਖੁਦਵਾਈ ਕਰਵਾਈ ਸੀ। ਉਨ੍ਹਾਂ ਨੇ ਇਸ ਖੂਹ ਉੱਪਰ ਛੇ ਹਰਟਾਂ ਭਾਵ ਛੇ ਮ੍ਹਾਲਾਂ ਲਗਵਾਈਆਂ ਸਨ। ਇਹ ਖੂਹ ਇਸ ਇਲਾਕੇ ਦੇ ਲੋਕਾਂ ਲਈ ਪੀਣ ਦੇ ਪਾਣੀ ਦਾ ਸਾਧਨ ਸੀ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਜੋ ਸੰਗਤਾਂ ਇਸ ਸਥਾਨ ਉੱਪਰ ਸ਼ਰਧਾਂ ਨਾਲ 12 ਪੰਚਮੀਆਂ ਇਸ਼ਨਾਨ ਕਰਨਗੀਆਂ। ਉਨ੍ਹਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਹੋਵੇਗੀ। ਹੁਣ ਵੀ ਇਸ ਸਥਾਨ ਉੱਪਰ ਹਰ ਮਹੀਨੇ ਪੰਚਮੀ ਮਨਾਈ ਜਾਂਦੀ ਹੈ ਅਤੇ ਬਸੰਤ ਪੰਚਮੀ ਉੱਪਰ ਭਾਰੀ ਇੱਕਠ ਹੁੰਦਾ ਹੈ।[2]

ਹਵਾਲੇ[ਸੋਧੋ]

  1. "KTV Gurbani".
  2. "Darshan TV".