ਗੁਰਦੁਆਰਾ ਤੱਲ੍ਹਣ ਸਾਹਿਬ
ਗੁਰਦੁਆਰਾ ਤੱਲ੍ਹਣ ਸਾਹਿਬ, ਬਾਬਾ ਨਿਹਾਲ ਸਿੰਘ ਸ਼ਹੀਦ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਤੱਲ੍ਹਣ ਵਿਚ ਸਥਿਤ ਹੈ।
ਬਾਬਾ ਜੀ ਦਾ ਜੀਵਨ
[ਸੋਧੋ]ਬਾਬਾ ਨਿਹਾਲ ਸਿੰਘ ਜੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਦਕੋਹਾ ਵਿਚ ੧੮੦੩ ਈ ਨੂੰ ਹੋਇਆ। ਬਾਬਾ ਜੀ ਤਿੰਨ ਭਰਾ ਸਨ ਅਤੇ ਸਭ ਤੋਂ ਛੋਟੇ ਸੀ। ਬਾਬਾ ਜੀ ਆਪਣੇ ਪਿਤਾ ਨਾਲ ਤਰਖਾਣ ਦੇ ਕੰਮ ਵਿਚ ਹੱਥ ਵਟਾਉਂਦੇ ਸਨ। ਬਚਪਨ ਤੋਂ ਹੀ ਇਨ੍ਹਾਂ ਦਾ ਮਨ ਰੱਬ ਦੀ ਭਗਤੀ ਵਿਚ ਲੱਗਾ ਹੋਇਆ ਸੀ। ਜਦੋਂ ਮਾਤਾ ਪਿਤਾ ਨੇ ਆਪ ਦਾ ਵਿਆਹ ਕਰਨ ਦੀ ਸੋਚੀ ਤਾਂਇਹ ਘਰ ਛੱਡ ਕੇ ਹਰਿਮੰਦਿਰ ਸਾਹਿਬ ਅਮ੍ਰਿਤਸਰ ਚਲੇ ਗਏ। ਉੱਥੇ ਇਨ੍ਹਾਂ ਦੀ ਮੁਲਾਕਾਤ ਨਾਗਾ ਸਾਧੂਆਂ ਨਾਲ ਹੋਈ। ਬਾਬਾ ਜੀ ਜਾਤ-ਪਾਤ ਅਤੇ ਦੁਨਿਆਵੀ ਕਰਮ ਕਾਂਡਾਂ ਤੋਂ ਦੂਰ ਸਨ। ਕਿਹਾ ਜਾਂਦਾ ਹੈ ਬਾਬਾ ਨਿਹਾਲ ਸਿੰਘ ਜੀ ਨੂੰ ਆਪਣੀ ਮੌਤ ਬਾਰੇ ਪਹਿਲਾਂ ਹੀ ਚਲ ਗਿਆ ਸੀ। ਉਨ੍ਹਾਂ ਨੇ ਆਪਣੀ ਮਾਤਾ ਨੂੰ ਇਸ ਬਾਰੇ ਕਿਹਾ ਹੈ ਮੈਂ ਜਿੱਥੋਂ ਆਇਆਂ ਉੱਥੇ ਚਲੇ ਜਾਣਾ ਹੈ, ਪਰ ਮਾਂ ਇਸ ਗੱਲ ਨੂੰ ਨਾ ਸਮਝ ਸਕੀ।[1] ਫਿਰ ਇੱਕ ਦਿਨ ਦੋਮੋਦਰਪੁਰ ਪਿੰਡ ਦੇ ਲੋਕ ਖੂਹ ਲਗਵਾ ਰਹੇ ਸਨ। ਇਹ ਖੂਹ ਕਿਸੇ ਤੋਂ ਵੀ ਠੀਕ ਨਹੀਂ ਬਣਿਆ। ਫਿਰ ਬਾਬਾ ਜੀ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਜਲਦ ਹੀ ਨੁਕਸ ਲੱਭ ਕੇ ਖੂਹ ਨੂੰ ਚਲਦਾ ਕੀਤਾ ਅਤੇ ਉੱਥੇ ਮੌਜੂਦ ਲੋਕਾਂ ਨੂੰ ਇਕੱਠੇ ਕਰ ਬਾਬਾ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਜਿੱਥੋਂ ਆਇਆ ਹਾਂ ਉੱਥੇ ਚਲੇ ਜਾਣਾ ਹੈ। ਮੇਰਾ ਅੰਤਿਮ ਸੰਸਕਾਰ ਪਿੰਡ ਤੱਲ੍ਹਣ ਦੇ ਪੁਰਬ ਵੱਲ ਦਮੋਦਰਪੁਰ ਪਿੰਡ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਕੀਤਾ ਜਾਵੇ।[2]
ਇਤਿਹਾਸ
[ਸੋਧੋ]੧੮੮੮ ਈ ਨੂੰ ਬਾਬਾ ਜੀ ੮੫ ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਸੰਗਤਾਂ ਨੇ ਬਾਬਾ ਜੀ ਦਾ ਸੰਸਕਾਰ ਉਸ ਜਗ੍ਹਾ ਉੱਪਰ ਹੀ ਕੀਤਾ। ਬਾਬਾ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ ਜੀ ਹਰ ਐਤਵਾਰ ਇਸ ਜਗ੍ਹਾ ਉੱਪਰ ਚਾਰ ਇੱਟਾਂ ਰੱਖ ਕੇ ਜੋਤ ਜਗਾਉਂਦੇ ਸਨ। ਇਸ ਜਗ੍ਹਾ ਨਾਲ ਕਰਾਮਾਤ ਜੁੜੀ ਹੋਈ ਹੈ ਕਿ ਬਾਬਾ ਜੀ ਦੀ ਮਾਤਾ ਦੁਆਰਾ ਜਲਾਈ ਗਈ ਜੋਤ ਝੱਖੜ ਹਨੇਰੀ ਆਉਣ ਤੇ ਵੀ ਨਹੀਂ ਬੁਝਦੀ ਸੀ ਸਗੋਂ ਹੋਰ ਤੇਜ ਹੋ ਜਾਂਦੀ।[3] ਇਸ ਨਾਲ ਪਿੰਡ ਦੇ ਲੋਕ ਇਸ ਘਟਨਾ ਨਾਲ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਮਨ ਵਿਚ ਸ਼ਰਧਾ ਜਾਗ ਪਈ। ਕਿਹਾ ਜਾਂਦਾ ਹੈ ਕਿ ਫਿਰ ਇੱਕ ਔਰਤ ਨੇ ਇਸ ਜਗ੍ਹਾ ਉੱਪਰ ਸੁਖਣਾ ਸੁੱਖੀ ਅਤੇ ਬਾਬਾ ਜੀ ਦੀ ਸਮਾਧ ਦੀ ਜਗ੍ਹਾ ਤੇ ਚਾਰਦੀਵਾਰੀ ਕਰਵਾਉਣ ਲਈ ਕਿਹਾ। ਸੁੱਖ ਪੂਰੀ ਹੋਣ ਤੋਂ ਬਾਅਦ ਉਹ ਮਾਤਾ ਆਪਣੇ ਕਹੇ ਸ਼ਬਦ ਪੂਰੇ ਕਰਨੇ ਭੁੱਲ ਗਈ। ਫਿਰ ਬਾਬਾ ਜੀ ਉਸ ਦੇ ਪਤੀ ਦੇ ਸੁਪਨੇ ਵਿਚ ਆਏ ਅਤੇ ਸਮਾਧ ਤੇ ਚਾਰਦੀਵਾਰੀ ਕਰਵਾਉਣ ਲਈ ਯਾਦ ਕਰਵਾਇਆ। ਹੋਲੀ ਹੋਲੀ ਇਹ ਜਗ੍ਹਾ ਸ਼ਹੀਦਾਂ ਦੀ ਜਗ੍ਹਾ ਦੇ ਨਾਮ ਨਾਲ ਪ੍ਰਸਿੱਧ ਹੋਈ। ਅੱਜ ਹੀ ਇਸ ਜਗ੍ਹਾ ਉੱਪਰ ਬਾਬਾ ਜੀ ਦੁਆਰਾ ਤਿਆਰ ਕਰਵਾਇਆ ਗਿਆ ਖੂਹ ਵੀ ਮੌਜੂਦ ਹੈ। ੧੦੦ ਸਾਲ ਬਾਅਦ ਇਸ ਜਗ੍ਹਾ ਦੀ ਦੁਬਾਰਾ ਉਸਾਰੀ ਕਰਵਾਈ ਗਈ ਹੈ।[4] ਅਜਕਲ ਇਸ ਜਗ੍ਹਾ ਉੱਪਰ ਜੂਨ ਦੇ ਜੇਠੇ ਐਤਵਾਰ ਨੂੰ ਭਾਰੀ ਮੇਲਾ ਲਗਦਾ ਹੈ।