ਅਕਾਲੀ ਲਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁਰਦੁਆਰਾ ਸੁਧਾਰ ਲਹਿਰ ਤੋਂ ਰੀਡਿਰੈਕਟ)

ਅਕਾਲੀ ਲਹਿਰ ਜਾਂ ਗੁਰਦੁਆਰਾ ਸੁਧਾਰ ਲਹਿਰ ਅਕਾਲੀ ਲਹਿਰ ਸਾਮਰਾਜ ਵਿਰੁੱਧ ਇੱਕ ਵੱਡਾ ਲੋਕ ਉਭਾਰ ਸੀ।[1] ਇਹ 1920ਵਿਆਂ ਦੇ ਪਹਿਲੇ ਅੱਧ ਦੌਰਾਨ ਅੰਗਰੇਜ਼-ਪ੍ਰਸਤ ਮਹੰਤਾਂ ਤੋਂ ਗੁਰਦੁਆਰੇ ਸੁਤੰਤਰ ਕਰਾਉਣ ਲਈ ਚੱਲੀ ਲਹਿਰ ਸੀ ਜਿਸਦੇ ਨਤੀਜੇ ਵਜੋਂ 1925 ਵਿੱਚ ਗੁਰਦੁਆਰਾ ਕਨੂੰਨ ਪਾਸ ਹੋਇਆ ਅਤੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸੌਂਪ ਦਿੱਤਾ ਗਿਆ। ਇਸ ਲਹਿਰ ਨੇ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨੂੰ ਵੀ ਵੱਡਾ ਹੁਲਾਰਾ ਦਿੱਤਾ। ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਮਹਾਤਮਾ ਗਾਂਧੀ ਨੇ ‘‘ਆਜ਼ਾਦੀ ਦੀ ਅੱਧੀ ਜਿੱਤ’’ ਕਿਹਾ ਸੀ। ਅਨੇਕ ਕੌਮੀ ਆਗੂਆਂ ਨੇ ਦੇਸ਼ ਦੀ ਅਜ਼ਾਦੀ ਲਈ ਇਸ ਦੀ ਅਹਿਮੀਅਤ ਨੂੰ ਨੋਟ ਕੀਤਾ ਸੀ।[2]

ਹਵਾਲੇ[ਸੋਧੋ]

  1. "ਤੇਜਾ ਸਿੰਘ ਸਮੁੰਦਰੀ". Retrieved February 07, 2013. {{cite web}}: Check date values in: |accessdate= (help)[permanent dead link]
  2. "Sikhs in the Freedom Struggle". Retrieved February 07, 2013. {{cite web}}: Check date values in: |accessdate= (help)