ਗੁਰਦੁਆਰਾ ਹਾਜੀ ਰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰੂ ਗੋਬਿੰਦ ਸਿੰਘ ਜੀ ਗੁਰੂ ਕਾਸ਼ੀ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਸ ਅਸਥਾਨ ਤੇ 1706 ਵਿੱਚ ਪਧਾਰੇ ਅਤੇ ਮੁਸਲਮਾਨ ਫ਼ਕੀਰ ਹਾਜੀ ਰਤਨ (ਰਤਨ ਹਾਜੀ ਅਸਲ ਨਾਂ) ਦੇ ਮਕਬਰੇ ਵਿਖੇ ਠਹਿਰੇ। ਮਕਬਰੇ ਦੇ ਰਖਵਾਲਿਆਂ ਨੇ ਗੁਰੂ ਨੂੰ ਇਸ ਬਹਾਨੇ ਨਾਲ ਇਥੇ ਸੌਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਹ ਜਗ੍ਹਾ ਭੂਤਾਂ ਵਾਲੀ ਸੀ। ਕਿਉਂਕਿ ਸਿਖ ਮਕਬਰੇ ਨਹੀਂ ਉਸਾਰਦੇ ਅਤੇ ਗੁਰੂ ਜੀ ਹੋਰ ਸਿੱਖਾਂ ਵਾਂਗ ਗੁਰੂ ਭੂਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ, ਇਸ ਲਈ ਉਹਨਾਂ ਨੇ ਉਥੇ ਰਾਤ ਨੂੰ ਲੋਕਾਂ ਨੂੰ ਇਹ ਦਿਖਾਉਣ ਲਈ ਬਿਤਾਈ ਕਿ ਅਜਿਹੇ ਅੰਧਵਿਸ਼ਵਾਸਾਂ ਦਾ ਕੋਈ ਆਧਾਰ ਨਹੀਂ ਸੀ।[1]

ਗੁਰੂ ਜੀ ਦੇ ਆਉਣ ਦੀ ਯਾਦ ਵਿੱਚ ਇਥੇ ਆਲੀਸ਼ਾਨ ਗੁਰਦੁਆਰਾ ਹੈ, ਜਿਸ ਦੀ ਵਰਤਮਾਨ ਇਮਾਰਤ 1996 ਵਿੱਚ ਬਣੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਸੁੰਦਰ ਸਰੋਵਰ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਥ ਹੈ।

ਹਵਾਲੇ[ਸੋਧੋ]