ਗੁਰਮੁੱਖ ਸਿੰਘ ਸਹਿਗਲ
ਦਿੱਖ
ਗੁਰਮੁੱਖ ਸਿੰਘ ਸਹਿਗਲ | |
---|---|
ਜਨਮ | ਗੁਰਮੁੱਖ ਸਿੰਘ ਸਹਿਗਲ 15 ਮਈ 1940 ਲੰਡੀਕੋਤਲ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) |
ਮੌਤ | 10 ਅਪ੍ਰੈਲ 2021 | (ਉਮਰ 80)
ਕਿੱਤਾ | ਸੰਗੀਤਕਾਰ, ਨਾਵਲਕਾਰ, ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਗਲਪ, |
ਗੁਰਮੁੱਖ ਸਿੰਘ ਸਹਿਗਲ ( 15 ਮਈ 1940 - 10 ਅਪਰੈਲ 2021) ਪੰਜਾਬੀ ਦੇ ਚੌਥੀ ਪੀੜੀ ਦੇ ਨਾਵਲਕਾਰਾਂ ਵਿੱਚੋਂ ਇੱਕ ਸੀ।
ਜੀਵਨ
[ਸੋਧੋ]ਗੁਰਮੁਖ ਸਿੰਘ ਸਹਿਗਲ ਦਾ ਜਨਮ 15 ਮਈ 1940 ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕੇ ਲੰਡੀਕੋਤਲ, ਜਿਸ ਨੂੰ ਲੁਆੜਗੀ ਕਿਹਾ ਜਾਂਦਾ ਹੈ, ਵਿਖੇ ਹੋਇਆ ਸੀ। ਲੁਆੜਗੀ ਪਠਾਣਾ ਦੇ ਇੱਕ ਪਿੰਡ ਕਰਕੇ ਮਸ਼ਹੂਰ ਹੈ। ਪਸ਼ਤੋ ਵਿੱਚ ਲੁਆੜਗੀ ਦਾ ਮਤਲਬ ਉਹ ਸਥਾਨ ਹੈ ਜੋ ਪਹਾੜੀ ਟਿੱਬਿਆਂ ਤੇ ਵਸਿਆ ਹੋਵੇ। ਸਹਿਗਲ ਦੇ ਪਿਤਾ ਦਾ ਨਾਮ ਮਾਣਕ ਸਿੰਘ ਸੀ, ਜੋ ਕਿ ਲੁਆੜਗੀ ਦੇ ਇੱਕ ਮੰਨੇ-ਪ੍ਰਮੰਨੇ ਚੰਗੇ ਰਸੂਖ ਵਾਲੇ ਵਿਆਕਤੀ ਸਨ। ਉਸ ਦੀ ਮਾਤਾ ਦਾ ਨਾਮ ਸੀਤਾ ਸੀ। [1]
ਸਿੱਖਿਆ
[ਸੋਧੋ]ਮੁਢਲ਼ੀ ਸਿੱਖਿਆ ਪਿਸ਼ਾਵਰ ਦੇ ਖਾਲਸਾ ਹਾਈ ਸਕੂਲ ਤੋਂ ਉਰਦੂ ਤੋਂ ਸੁਰੂ ਕੀਤੀ.੧੯੪੭ ਵਿੱਚ ਉਹ ਪਿਸ਼ਾਵਰ ਤੋਂ ਅਫਗਾਨਿਸਤਾਨ ਚਲੇ ਗਏ ਅਤੇ ਫੇਰ ੧੯੪੯ ਵਿੱਚ ਪੰਜਾਬ ਆ ਗਏ ਅਤੇ ਮੈਟਿ੍ਕ ਪਟਿਆਲੇ ਦੇ ਸਿਟੀ ਹਾਈ ਸਕੂਲ ਵਿੱਚੋ ਕੀਤੀ। ਮੈਟਿ੍ਰਕ ਤੋ ਬਾਅਦ ਮਹਿੰਦਰਾ ਕਾਲਜ ਤੋ ਬੀ.ਏ ਕੀਤੀ, ਫਿਰ ਪੰਜਾਬੀ ਐਮ.ਏ ਕੀਤੀ। [2]
ਰਚਨਾਵਾਂ
[ਸੋਧੋ]ਨਾਵਲ
- ਨਦੀਓ ਵਿਛੜੇ ਨੀਰ-1987
- ਲਆੜਗੀ-1991
- ਸਰਗਮ-1994
- ਹਿਜਰਤ- 2002
ਅਨੁਵਾਦਿਤ ਰਚਨਾਵਾਂ
- ਭਾਰਤੀ ਰੰਗਮੰਚ
- ਸਿਵਾਜੀ
- ਮਨ ਦੀਆ ਬਸਤੀਆਂ
ਵਾਰਤਕ
- ਸੰਸਾਰ ਦੇ ਪ੍ਰਸਿੱਧ ਸੰਗੀਤਕਾਰ-1979
- ਸਫਰਨਾਮਾ-2003[3]