ਗੁਲਵੰਤ ਫ਼ਾਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਲਵੰਤ ਫਾਰਿਗ (ਜਨਮ 15 ਜਨਵਰੀ 1932) ਇੱਕ ਪੰਜਾਬੀ ਕਵੀ ਹੈ। ਗੁਲਵੰਤ ਫਾਰਿਗ ਨੇ ਬਹੁਤ ਸਾਰੀਆਂ ਅੰਗਰੇਜ਼ੀ ਰਚਨਾਵਾਂ ਦਾ ਪੰਜਾਬੀ ਅਨੁਵਾਦ ਕੀਤਾ ਹੈ। ਲੇਖਕ ਨੇ ਜਿਆਦਾਤਰ ਕਾਵਿ-ਰੂਪ ਵਿੱਚ ਹੀ ਰਚਨਾ ਕੀਤੀ ਹੈ। ਉਹਨਾਂ ਦੀ ਇੱਕ ਗਲਪ ਰਚਨਾ ਵੀ ਮਿਲਦੀ ਹੈ।

ਜੀਵਨ[ਸੋਧੋ]

ਗੁਲਵੰਤ ਫਾਰਿਗ ਦਾ ਜਨਮ 15 ਜਨਵਰੀ 1932 ਨੂੰ ਪਿੰਡ ਬਾਹਲਾ ,ਡਾਕਖਾਨਾ ਗੜਦੀਵਾਲਾ ,ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਲੇਖਕ ਦੇ ਪਿਤਾ ਦਾ ਨਾਂ ਮਾਸਟਰ ਤਾਰਾ ਸਿੰਘ ਹੈ। ਵਿਦਿਆ ਦੇ ਖੇਤਰ ਵਿੱਚ ਲੇਖਕ ਨੇ ਐਮ.ਏ. (ਪੰਜਾਬੀ,ਅੰਗਰੇਜ਼ੀ), ਬੀ.ਏ.ਆਨਰਜ (ਪੰਜਾਬੀ) ਕੀਤੀ ਹੈ।

ਕਿੱਤਾ[ਸੋਧੋ]

ਗੁਲਵੰਤ ਫਾਰਿਗ ਇੱਕ ਅਧਿਆਪਕ ਸਨ । ਉਹਨਾਂ ਨੇ ਪਹਿਲਾਂ ਸਕੂਲ ਅਤੇ ਫਿਰ ਸਰਕਾਰੀ ਕਾਲਜ ਸੰਗਰੂਰ ਵਿੱਚ ਪੜ੍ਹਾਇਆ (1954 ਤੋਂ 1961 ਤੱਕ)। ਪੰਜਾਬ ਸਰਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਕੇਂਦਰੀ ਸਰਕਾਰ ਦੇ ਜ਼ਰਾਇਤ ਮੰਤਰਾਲੇ ਅਤੇ ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸੰਪਾਦਨ ਕਾਰਜ (1961 ਤੋਂ 1990 ਤੱਕ), ਪਰਿਵਾਰ ਭਲਾਈ ਵਿਭਾਗ, ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਸੰਪਾਦਕ ਵਜੋਂ ਸੇਵਾ-ਮੁਕਤ ਹੋਏ।

ਰਚਨਾਵਾਂ[ਸੋਧੋ]

 1. ਚਾਂਦੀ ਦਾ ਪੁਲ (ਕਹਾਣੀ)

ਕਾਵਿ-ਰਚਨਾ[ਸੋਧੋ]

 1. ਪੱਤਝੜ ( ਗੁਰਬਖਸ਼ ਬਾਹਲਵੀ ਨਾਲ ਸਾਂਝੀ-1961)
 2. ਇੱਕ ਧੁੰਦ ਸੁਨਹਿਰੀ (1962)
 3. ਨੀਲਾਕਸ਼ੀ (1965)
 4. ਚੁੱਪ ਦੇ ਬੋਲ (1986)
 5. ਸੁਆਹ ਦੀ ਢੇਰੀ (1988)
 6. ਮਿੱਟੀ ਦਾ ਪਰਛਾਵਾਂ (1989)
 7. ਇਕਲਵੰਝੜੇ
 8. ਅਲਵਿਦਾ ਤੋਂ ਬਾਅਦ (ਵਾਰਤਕ ਰਚਨਾ- 1999)

ਅਨੁਵਾਦਿਤ ਰਚਨਾਵਾਂ[ਸੋਧੋ]

 1. ਸਬਜੀਆਂ
 2. ਸ਼ਿੰਗਾਰ ਰੁੱਖ (ਡਾ.ਮਹਿੰਦਰ ਸਿੰਘ ਰੰਧਾਵਾ)
 3. ਬਗੀਚੇ ਦੇ ਫੁੱਲ <ref>ਪੁਸਤਕ - ਅਲਵਿਦਾ ਤੋਂ ਬਾਅਦ,ਲੇਖਕ- ਗੁਲਵੰਤ ਫਾਰਿਗ,ਪ੍ਰਕਾਸ਼ਕ-ਵੈਲਵਿਸ਼ ਪਬਲਿਸ਼ਰਜ , ਦਿੱਲੀ ,ਪੰਨਾ ਨੰ.-6,ਸੰਨ - 1999</ ref>

ਹਵਾਲੇ[ਸੋਧੋ]