ਗੁੰਟਰ ਗਰਾਸ
ਗੁੰਟਰ ਗਰਾਸ | |
---|---|
![]() ਗੁੰਟਰ ਗਰਾਸ 2004 ਵਿੱਚ | |
ਜਨਮ | ਗੁੰਟਰ ਵਿਲਹੈਮ ਗਰਾਸ 16 ਅਕਤੂਬਰ 1927 ਡਾਨਜ਼ਿਗ-ਲਾਂਗਫੁਹਰ, ਡਾਨਜ਼ਿਗ ਫਰੀ ਸ਼ਹਿਰ |
ਮੌਤ | 13 ਅਪ੍ਰੈਲ 2015 ਲਿਊਬੈਕ, ਜਰਮਨੀ | (ਉਮਰ 87)
ਕਿੱਤਾ | ਨਾਵਲਕਾਰ, ਕਵੀ, ਨਾਟਕਕਾਰ, ਚਿਤਰਕਾਰ, ਗ੍ਰਾਫਿਕ ਕਲਾਕਾਰ, ਬੁੱਤਸਾਜ਼ |
ਰਾਸ਼ਟਰੀਅਤਾ | ਜਰਮਨ |
ਕਾਲ | 1956–ਹੁਣ |
ਸਾਹਿਤਕ ਲਹਿਰ | Vergangenheitsbewältigung |
ਪ੍ਰਮੁੱਖ ਕੰਮ | Die Blechtrommel Katz und Maus Hundejahre Im Krebsgang "Was gesagt werden muss" |
ਪ੍ਰਮੁੱਖ ਅਵਾਰਡ | 1965 ਦਾ ਗਿਉਰਗ ਬੁਚਨੇਰ ਪ੍ਰਾਈਜ਼, 1999 ਦਾ ਨੋਬਲ ਸਾਹਿਤ ਪੁਰਸਕਾਰ, 1999 ਦਾ 'ਪ੍ਰਿੰਸ ਆਫ਼ ਆਸਟਰੀਆ ਅਵਾਰਡਜ' |
ਦਸਤਖ਼ਤ | |
![]() |
ਗੁੰਟਰ ਗਰਾਸ (ਜਰਮਨ ਭਾਸ਼ਾ:Günter Grass,16 ਅਕਤੂਬਰ 1927 - 13 ਅਪਰੈਲ 2015) ਇੱਕ ਜਰਮਨ ਨਾਵਲਕਾਰ, ਕਵੀ, ਨਾਟਕਕਾਰ, ਚਿਤਰਕਾਰ, ਗ੍ਰਾਫਿਕ ਕਲਾਕਾਰ, ਬੁੱਤਸਾਜ਼ ਸੀ ਅਤੇ ਉਸਨੇ 1999 ਦਾ ਨੋਬਲ ਸਾਹਿਤ ਪੁਰਸਕਾਰ ਹਾਸਿਲ ਕੀਤਾ ਸੀ। ਉਸਨੂੰ ਜਰਮਨੀ ਦੇ ਸਭ ਤੋਂ ਮਸ਼ਹੂਰ ਜੀਵਤ ਲੇਖਕ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ।[1][2][3][4] ਉਨ੍ਹਾਂ ਦਾ ਮਹੱਤਵਪੂਰਣ ਨਾਵਲ, ਦ ਟਿਨ ਡਰਮ, 1959 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਬਾਅਦ ਵਿੱਚ ਇਸ ਕਿਤਾਬ ਉੱਤੇ ਬਣੀ ਫਿਲਮ ਨੂੰ ਆਸਕਰ ਇਨਾਮ ਮਿਲਿਆ ਸੀ।
ਮੁੱਢਲਾ ਜੀਵਨ
[ਸੋਧੋ]ਗੁੰਟਰ ਗਰਾਸ 16 ਅਕਤੂਬਰ 1927 ਨੂੰ - ਪਿਤਾ ਵਿਲਹੇਮ ਗਰਾਸ (1899-1979), ਇੱਕ ਪ੍ਰੋਟੈਸਟੈਂਟ ਜਰਮਨ, ਅਤੇ ਮਾਤਾ ਹੇਲੇਨ (Knoff) ਗਰਾਸ (1898-1954), ਕਸ਼ੂਬਿਯਾਈ ਪੋਲਸ਼ ਮੂਲ ਦੀ ਇੱਕ ਰੋਮਨ ਕੈਥੋਲਿਕ - ਦੇ ਪਰਿਵਾਰ ਵਿੱਚ ਪੈਦਾ ਹੋਇਆ।[5][6] ਉਸ ਦੇ ਮਾਤਾ-ਪਿਤਾ ਦੀ ਗਦਾਂਸਕ ਸ਼ਹਿਰ ਵਿੱਚ ਉਪਨਿਵੇਸ਼ੀ ਸਾਮਾਨ ਦੀ ਦੁਕਾਨ ਸੀ। ਗਾਹਕ ਗਰੀਬ ਸਨ, ਅਕਸਰ ਖਾਤੇ ਉੱਤੇ ਲਿਖਵਾ ਜਾਂਦੇ, ਮਕਾਨ ਛੋਟਾ ਸੀ, ਆਸਪਾਸ ਦਾ ਮਾਹੌਲ ਕੈਥੋਲਿਕ ਸੀ। ਗਰਾਸ ਦੀ ਜੀਵਨੀ ਲਿਖਣ ਵਾਲੇ ਮਿਸ਼ਾਏਲ ਯੁਰਗਸ ਕਹਿੰਦੇ ਹਨ, ਪਵਿਤਰ ਆਤਮਾ ਅਤੇ ਹਿਟਲਰ ਦੇ ਵਿੱਚ ਗੁਜ਼ਰਿਆ ਬਚਪਨ। ਗਰਾਸ ਨੇ 17 ਸਾਲ ਦੀ ਉਮਰ ਤੱਕ ਸੰਸਾਰ ਜੰਗ ਦਾ ਸੰਤਾਪ ਵੇਖਿਆ,1944 ਵਿੱਚ ਜਹਾਜ਼ ਰੋਧੀ ਟੈਂਕ ਦਸਤੇ ਦੇ ਸਹਾਇਕ ਦੇ ਰੂਪ ਵਿੱਚ ਅਤੇ ਬਾਅਦ ਵਿੱਚ ਬਦਨਾਮ ਨਾਜੀ ਸੰਗਠਨ ਐਸ ਐਸ ਦੇ ਮੈਂਬਰ ਵਜੋਂ। ਲੇਕਿਨ ਆਪਣੇ ਇਸ ਅਤੀਤ ਨੂੰ ਉਸ ਨੇ ਦਹਾਕਿਆਂ-ਬੱਧੀ ਛੁਪਾਈ ਰੱਖਿਆ, ਜਦੋਂ ਦੱਸਿਆ ਤਾਂ ਹੰਗਾਮਾ ਮੱਚ ਗਿਆ। ਉਸ ਸਮੇਂ ਤਾਂ ਲੜਾਈ ਦੇ ਦਿਨ ਕੱਟਣੇ ਸਨ।[7]
ਹਵਾਲੇ
[ਸੋਧੋ]- ↑
- ↑
- ↑
- ↑
- ↑ Garland, The Oxford Companion to German Literature, p. 302.
- ↑ "The Literary Encyclopedia", Günter Grass (b. 1927). Retrieved on 16 August 2006.
- ↑ पचासी के हुए गुंटर ग्रास
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |