ਗੂਰੂ ਨਾਨਕ ਦੀ ਦੂਜੀ ਉਦਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੱਖਣ ਦਿਸ਼ਾ ਵੱਲ[ਸੋਧੋ]

ਸਫਰ ਦਾ ਰਾਹ[1][ਸੋਧੋ]

ਪੁਰੀ ਤੋਂ ਸ਼ੁਰੂ ਹੋ ਕੇ ਕੱਟਕ ਗੰਜਾਮ ਦੇ ਰਸਤੇ ਗੰਟੂਰ -ਕਾਂਜੀਪੁਰਮ(ਵਿਜੇਨਗਰ ਰਾਜ ਦੀ ਰਾਜਧਾਨੀ)- ਤ੍ਰਿਵਨਾਮਲਾਏ (ਅੱਜ-ਕੱਲ੍ਹ ਦੱਖਣੀ ਅਰਾਕਾਟ) -ਨਾਗਪਟਨਮ-ਤ੍ਰਿਨਕੋਮਲੀ-ਬੇਟੀਕੁਲਾ (ਮਟੀਆਕੁਲਮ)।ਤ੍ਰਿਨਕੋਮਲੀ ਬੇਟੀਕੁਲਾ ਮਟੀਆਕੁਲਮ ਸ੍ਰੀ ਲੰਕਾ ਵਿੱਚ ਹਨ।ਗੁਰੂ ਨਾਨਕ ਸਾਹਿਬ ਦਾ ਲੰਕਾ ਫੇਰੀ ਦਾ ਇਤਿਹਾਸ “ ਹਕੀਕਤ ਰਾਹਮੁਕਾਮ ਰਾਜੇ ਸ਼ਿਵਨਾਭ ਕੀ” ਲਿਖਤ ਵਿੱਚ ਦਰਜ ਹੈ।ਇਹ ਲਿਖਤ ਕਈ ਗੁਰੂ ਗਰੰਥ ਸਾਹਿਬ ਦੇ ਹੱਥ ਲਿਖਤ ਸਰੂਪਾਂ ਵਿੱਚ ਮਿਲਦੀ ਹੈ। ਕੁੱਝ ਮੌਜੂਦਾ ਖੋਜ ਪੱਤਰ ਤੇ ਵਲਾਇਤ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਇਤਿਆਦ ਸਰੋਤਾਂ ਵਿੱਚ ਇਸ ਦੇ ਸੰਕੇਤ ਹਨ।ਮਟੀਆਕੁਲਮ ਤੋਂ ਕੁਰੁਕਲਮੰਡਪ ਤੇ ਫਿਰ ਅੱਗੇ ਹੋਰ ਦੱਖਣ ਵੱਲ ਕਤਰਗਾਮਾ-ਬੱਡੁਲਾਨਗਰ-ਨੂਰਅਹਿਲੀਆ ਜਾਂ ਸੀਤਾ ਅਹਿਲੀਆ (ਇੱਥੇ ਸੀਤਾ ਜੀ ਦਾ ਕੈਦ ਰਹਿਣ ਦਾ ਇਤਿਹਾਸ ਹੈ)-ਸੀਤਾਵਾਕਾ (ਅੱਜ-ਕੱਲ੍ਹ ਅਵਿਸਵੇਲਾ) ਕੋਟੀ ਰਾਜ ਦਾ।ਉਸ ਵੇਲੇ ਦੇ ਕੋਟੀ ਦੇ ਰਾਜਾ ਧਰਮਾਪਰਕਰਮਾਬਾਹੂ ਨਾਲ ਗੁਰੂ ਸਾਹਿਬ ਦੇ ਸੰਵਾਦ ਦੀ ਲਿਖਿਤ ਅਨਿਰਾਧਪੁਰਾ ਦੇ ਅਜਾਇਬ ਘਰ ਵਿੱਚ ਮਿਲੇ ਦਾ ਸੰਕੇਤ ਹੈ।ਕੋਟੀ-ਅਨਿਰਾਧਪੁਰਾ- ਮੇਨਰ ਬੰਦਰਗਾਹ (ਅੱਜ-ਕੱਲ੍ਹ ਤਾਲੀਮਿਨਾਰ)-ਸੇਤਬੰਧ (ਅੱਜ-ਕੱਲ੍ਹ ਧਨਸਕੋਡੀ ਬੰਦਰਗਾਹ) -ਰਮੇਸ਼ਵਰਮ (ਨਾਨਕ ਉਦਾਸੀ ਮੱਠ ਇਥੇ ਸਥਿਤ ਹੈ)-ਪਾਲਮ ਕੋਟਾਇਮ ਨਗਰ (ਤਿਲਗੰਜੀ ਗੁਰਦਵਾਰਾ ਇੱਥੇ ਹੈ)-ਅਨਾਮਲਾਏ ਪਰਬਤ-ਨੀਲਗਿਰੀ ਪਰਬਤ- ਬਿਦਰ- ਨਾਂਦੇੜ ਨਗਰ (ਮਾਲਟੇਕਰੀ ਗੁਰਦਵਾਰਾ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਹੈ)- ਦੇਵਗਿਰੀ (ਦੌਲਤਾਬਾਦ ਜ਼ਿਲ੍ਹਾ ਔਰੰਗਾਬਾਦ)- ਬੜੋਚ (ਨਰਬਦਾ ਦਾ ਡੈਲਟਾ) (ਨਾਨਕਬਾੜੀ ਇਤਿਹਾਸਕ ਗੁਰਦਵਾਰਾ ਬੜੋਚ ਸਟੇਸ਼ਨ ਕੋਲ ਹੈ।)- ਪ੍ਰਭਾਸ ਪਤਨ (ਅੱਜ-ਕੱਲ੍ਹ ਵਾਰਾਵਿਲੀ  ਬੰਦਰਗਾਹ, ਸੋਮਨਾਥ ਮੰਦਰ ਇੱਥੇ ਹੈ)।- ਗਿਰਨਾਰ ਪਰਬਤ (ਜੂਨਾਗੜ ਦਾ ਇਲਾਕਾ,ਦਿਸ ਨੂੰ ਸੋਰਠ ਦੇਸ਼ ਜਾਂ ਸੌਰਾਸ਼ਟਰ ਕਿਹਾ ਜਾਂਦਾ ਹੈ)- ਅਹਿਮਦਾਬਾਦ-ਉਜੈਨ- ਚਿਤੌੜਗੜ੍ਹ- ਅਜਮੇਰ (ਪੁਸ਼ਕਰ ਝੀਲ ਕੋਲ)-ਅੰਬੇਰ- ਮਥਰਾ- ਰਿਵਾੜੀ- ਹਿਸਾਰ-ਸਰਸਾ (ਚਿੱਲਾ ਬਾਬਾ ਨਾਨਕ ਇਥੇ ਯਾਦ ਚਿੰਨ੍ਹ ਹੈ।)-ਪਾਕਪਟਨ (ਗੁਰੂ ਸਾਹਿਬ ਬਾਬਾ ਫਰੀਦ ਗੱਦੀ ਨਸ਼ੀਨ ਸ਼ੇਖ ਇਬਰਾਹੀਮ ਨੂੰ ਮਿਲਣ ਅਨੇਕ ਵਾਰ ਪਾਕਪਟਨ ਗਏ)-ਦੀਪਾਲਪੁਰ ਪੁਨੀਆ ਤੇ ਅੰਤ ਤਲਵੰਡੀ ਉਦਾਸੀ ਦੀ ਸਮਾਪਤੀ।

ਹਵਾਲੇ[ਸੋਧੋ]

  1. ਸਿੰਘ, ਫੌਜਾ; ਸਿੰਘ, ਕਿਰਪਾਲ (1976). ਐਟਲਸ- ਗੁਰੂ ਨਾਨਾਕ ਦੇਵ ਜੀ ਦੇ ਸਫਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ.