ਗੇਰਹਾਰਟ ਹੌਪਟਮਾਨ
ਗੇਰਹਾਰਟ ਹੌਪਟਮਾਨ | |
---|---|
ਜਨਮ | ਗੇਰਹਾਰਟ ਯੋਹਾਨ ਰਾਬਰਟ ਹੌਪਟਮਾਨ 15 ਨਵੰਬਰ 1862 ਓਬਰਸਲਾਜ਼ਬਰੂਨ, ਸਿਲੇਸ਼ੀਆ ਸੂਬਾ, ਜਰਮਨ ਕਨਫੈਡਰੇਸ਼ਨ ਵਿੱਚ ਪਰੂਸੀਆ ਬਾਦਸ਼ਾਹਤ (ਹੁਣ ਸਜ਼ੱਕਾ-ਜ਼ੈਡੋਜ, ਪੋਲੈਂਡ) |
ਮੌਤ | 6 ਜੂਨ 1946 ਐਗਨੀਜ਼ਕੋਵ, ਪੋਲੈਂਡ ਲੋਕ ਗਣਰਾਜ (ਹੁਣ ਜੇਲਨੀਆ ਗੋਰਾ ਦਾ ਜਗਨੀਤਕਾਵ ਜ਼ਿਲ੍ਹਾ, ਪੋਲੈਂਡ) | (ਉਮਰ 83)
ਕਿੱਤਾ | ਨਾਟਕਕਾਰ |
ਰਾਸ਼ਟਰੀਅਤਾ | ਜਰਮਨ |
ਸਾਹਿਤਕ ਲਹਿਰ | ਪ੍ਰਕਿਰਤੀਵਾਦ |
ਪ੍ਰਮੁੱਖ ਕੰਮ | ਜੁਲਾਹੇ, ਚੂਹੇ |
ਪ੍ਰਮੁੱਖ ਅਵਾਰਡ |
|
ਦਸਤਖ਼ਤ | |
ਗੇਰਹਾਰਟ ਯੋਹਾਨ ਰਾਬਰਟ ਹੌਪਟਮਾਨ [1] (15 ਨਵੰਬਰ 1862 – 6 ਜੂਨ 1946) ਇੱਕ ਜਰਮਨ ਨਾਟਕਕਾਰ ਅਤੇ ਨਾਵਲਕਾਰ ਸੀ। ਉਸ ਨੂੰ ਸਾਹਿਤਕ ਪ੍ਰਕਿਰਤੀਵਾਦ ਦੇ ਸਭ ਤੋਂ ਮਹੱਤਵਪੂਰਨ ਪ੍ਰਮੋਟਰਾਂ ਵਿੱਚ ਗਿਣਿਆ ਜਾਂਦਾ ਹੈ, ਹਾਲਾਂਕਿ ਉਸਨੇ ਹੋਰ ਸਟਾਈਲ ਆਪਣੇ ਕੰਮ ਵਿੱਚ ਸਮੇਟ ਲਏ ਸੀ। ਉਸ ਨੂੰ 1912 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਹੋਇਆ।
ਜ਼ਿੰਦਗੀ
[ਸੋਧੋ]ਬਚਪਨ ਅਤੇ ਜਵਾਨੀ
[ਸੋਧੋ]ਗੇਰਹਾਰਟ ਹੌਪਟਮਾਨ ਦਾ ਜਨਮ 1862 ਵਿੱਚ ਓਬਰਸਲਜ਼ਬਰਨ ਵਿੱਚ ਹੋਇਆ ਸੀ, ਜਿਸ ਨੂੰ ਹੁਣ ਲੋਅਰ ਸਿਲੇਸਿਆ ਵਿੱਚ ਸਜ਼ਾਂਵੋ-ਜ਼ਦਰੋਜ (ਉਦੋਂ ਪਰੂਸ਼ੀਆ ਬਾਦਸ਼ਾਹਤ ਦਾ ਇੱਕ ਹਿੱਸਾ, ਹੁਣ ਪੋਲੈਂਡ ਦਾ ਹਿੱਸਾ ਹੈ) ਵਜੋਂ ਜਾਣਿਆ ਜਾਂਦਾ ਹੈ। ਉਸ ਦੇ ਮਾਤਾ-ਪਿਤਾ ਰਾਬਰਟ ਅਤੇ ਮੈਰੀ ਹੌਪਟਮਾਨ ਸਨ, ਤੇ ਉਹ ਇਲਾਕੇ ਵਿੱਚ ਇੱਕ ਹੋਟਲ ਚਲਾਉਂਦੇ ਸੀ। ਇੱਕ ਨੌਜਵਾਨ ਹੋਣ ਦੇ ਵੇਲੇ, ਹੌਪਟਮਾਨ ਨੂੰ ਵਰਤੋਂ ਵਿਹਾਰ ਵਿੱਚ ਬੇਪਰਵਾਹ ਮੰਨਿਆ ਜਾਂਦਾ ਸੀ।
1868 ਵਿੱਚ ਉਸ ਨੇ ਪਿੰਡ ਦੇ ਸਕੂਲ ਵਿੱਚ ਅਤੇ ਫਿਰ, 1874 ਵਿਚ, ਬਰੇਸਲਾਊ ਵਿੱਚ ਰੀਲਸਚੂਲੀ ਵਿੱਚ ਦਾਖਲਾ ਲਿਆ, ਜਿਸ ਲਈ ਉਸ ਨੇ ਕੁਆਲੀਫੈੱਡ ਪ੍ਰੀਖਿਆ ਮਸਾਂ ਹੀ ਪਾਸ ਕੀਤੀ ਸੀ। ਸ਼ਹਿਰ ਵਿੱਚ ਆਪਣੇ ਨਵੇਂ ਮਾਹੌਲ ਵਿੱਚ ਹੌਪਟਮਾਨ ਨੂੰ ਆਪਣੇ ਆਪ ਨੂੰ ਢਾਲਣਾ ਮੁਸ਼ਕਿਲ ਸੀ। ਇੱਕ ਪਾਦਰੀ ਦੇ ਨਾਲ ਰਹਿਣ ਦਾ ਫੈਸਲਾ ਕਰਨ ਤੋਂ ਪਹਿਲਾਂ ਉਹ ਆਪਣੇ ਭਰਾ ਕਾਰਲ ਦੇ ਨਾਲ, ਇੱਕ ਵੀਰਾਨ ਜਿਹੇ ਵਿਦਿਆਰਥੀ ਬੋਰਡਿੰਗ ਹਾਊਸ ਵਿੱਚ ਰਹਿੰਦਾ ਸੀ।
ਉਹ ਪ੍ਰੂਸੀਅਨ-ਪ੍ਰਭਾਵ ਵਾਲੇ ਸਕੂਲ ਨਾਲ ਸਮੱਸਿਆਵਾਂ ਵਿੱਚ ਘਿਰ ਗਿਆ। ਸਭ ਤੋਂ ਉੱਪਰ ਅਧਿਆਪਕਾਂ ਦੀ ਸਖ਼ਤੀ ਅਤੇ ਉਸ ਦੇ ਜਮਾਤੀਆਂ ਦੇ ਨਾਲ ਵਧੀਆ ਵਤੀਰਾ। ਇਸ ਤੋਂ ਇਲਾਵਾ. ਉਸ ਦੀ ਨਫ਼ਰਤ ਅਤੇ ਕਈ ਬਿਮਾਰੀਆਂ ਨੇ ਉਸ ਨੂੰ ਕਲਾਸ ਵਿੱਚ ਆਉਣ ਤੋਂ ਰੋਕਿਆ, ਇਸ ਕਰਕੇ ਉਸ ਨੂੰ ਆਪਣਾ ਪਹਿਲਾ ਸਾਲ ਦੁਹਰਾਉਣਾ ਪਿਆ। ਸਮਾਂ ਬੀਤਣ ਤੇ, ਉਸ ਬ੍ਰੇਸਲਾਊ ਦੀ ਪ੍ਰਸੰਸਾ ਕੀਤੀ ਕਿਉਂਕਿ ਉਸ ਨੂੰ ਥੀਏਟਰ ਜਾਣ ਦਾ ਮੌਕਾ ਮਿਲ ਰਿਹਾ ਸੀ।
1878 ਦੀ ਬਸੰਤ ਵਿਚ, ਹੌਪਟਮਾਨ ਨੇ ਰੀਅਲਚੁਲੀ ਨੂੰ ਲੋਨਿਗ (ਅੱਜ ਦੇ ਗਮੀਨਾ ਉਦਾਨਿਨ, ਪੋਲੈਂਡ ਵਿੱਚ ਲਿਜੀਨੀਕੀ ਸਰੇਦਜ਼ਕੀ)। ਡੇਢ ਸਾਲ ਬਾਅਦ, ਉਸ ਨੂੰ ਆਪਣੀ ਸਿਖਲਾਈ ਖ਼ਤਮ ਕਰਨੀ ਪਈ। ਉਹ ਕੰਮ ਲਈ ਸਰੀਰਕ ਤੌਰ 'ਤੇ ਤਿਆਰ ਨਹੀਂ ਸੀ ਅਤੇ ਉਸ ਨੂੰ ਇੱਕ ਜਾਨਲੇਵਾ ਫੇਫੜਿਆਂ ਦੀ ਬਿਮਾਰੀ ਲੱਗ ਗਈ ਸੀ ਜਿਸ ਨੇ ਅਗਲੇ 20 ਮਹੀਨਿਆਂ ਲਈ ਉਸ ਨੂੰ ਪਰੇਸ਼ਾਨ ਕੀਤਾ ਸੀ।
ਪੜ੍ਹਾਈ ਅਤੇ ਇੱਕ ਬੁੱਤਕਾਰ ਦੇ ਤੌਰ 'ਤੇ ਜੀਵਨ
[ਸੋਧੋ]ਪਰੂਸੀਅਨ ਫੌਜ ਲਈ ਇੱਕ ਅਫਸਰ ਐਂਟਰੀ ਪ੍ਰੀਖਿਆ ਪਾਸ ਕਰਨ ਵਿੱਚ ਅਸਫਲ ਹੋਣ ਦੇ ਬਾਅਦ, ਹੌਪਟਮਾਨ ਨੇ 1880 ਵਿੱਚ ਬ੍ਰੇਸਲਾਊ ਦੇ ਰਾਇਲ ਆਰਟ ਐਂਡ ਵੋਕੇਸ਼ਨਲ ਸਕੂਲ ਵਿੱਚ ਮੂਰਤੀਕਾਰੀ ਸਕੂਲ ਵਿੱਚ ਦਾਖਲਾ ਲੈ ਲਿਆ। ਉੱਥੇ ਉਹ ਜੋਸੇਫ ਬਲਾਕ ਨੂੰ ਮਿਲਿਆ ਜੋ ਉਸਦਾ ਜੀਵਨ ਭਰ ਲਈ ਮਿੱਤਰ ਬਣ ਗਿਆ। ਉਸਨੂੰ "ਮਾੜੇ ਵਿਹਾਰ ਅਤੇ ਨਾਕਾਫੀ ਮਿਹਨਤ" ਲਈ ਅਸਥਾਈ ਤੌਰ 'ਤੇ ਸਕੂਲੋਂ ਕੱਢ ਦਿੱਤਾ ਗਿਆ ਸੀ, ਪਰ ਛੇਤੀ ਹੀ ਬੁੱਤਤਰਾਸ ਅਤੇ ਪ੍ਰੋਫੈਸਰ ਰੌਬਰਟ ਹਾਰਲਟ ਦੀ ਸਿਫ਼ਾਰਸ਼ ਤੇ ਬਹਾਲ ਹੋ ਕਰ ਦਿੱਤਾ ਗਿਆ। ਹੌਪਟਮਾਨ ਨੇ 1882 ਵਿੱਚ ਸਕੂਲ ਛੱਡ ਦਿੱਤਾ।
ਆਪਣੇ ਭਰਾ ਦੇ ਵਿਆਹ ਲਈ, ਉਸ ਨੇ ਇੱਕ ਛੋਟਾ ਜਿਹਾ ਨਾਟਕ ਲਿੱਬਸਫੁਹਲਿੰਗ ਲਿਖ਼ਿਆ ਸੀ, ਜੋ ਕਿ ਪਹਿਲਾਂ ਵਾਲੀ ਰਾਤ ਨੂੰ ਖੇਡਿਆ ਗਿਆ ਸੀ। ਵਿਆਹ ਵਿੱਚ ਵੀ ਉਸਦੀ ਲਾੜੀ ਦੀ ਭੈਣ ਮੈਰੀ ਥਿਏਨੀਮਾਨ ਨਾਲ ਮੁਲਾਕਾਤ ਹੋ ਗਈ। ਉਹ ਗੁਪਤ ਰੂਪ ਵਿੱਚ ਮੰਗਣੀ ਕਰ ਲਈ ਅਤੇ ਉਸ ਦੀ ਮੰਗੇਤਰ ਨੇ ਆਰਥਿਕ ਤੌਰ 'ਤੇ ਉਸ ਦੀ ਸਹਾਇਤਾ ਕਰਨੀ ਸ਼ੁਰੂ ਕੀਤੀ, ਜਿਸ ਕਰਕੇ ਉਹ ਯੂਨੀਵਰਸਿਟੀ ਦੇ ਜੇਨਾ ਯੂਨੀਵਰਸਿਟੀ ਵਿੱਚ ਦਰਸ਼ਨ ਅਤੇ ਸਾਹਿਤਕ ਇਤਿਹਾਸ ਦੇ ਸਮੈਸਟਰ ਨੂੰ ਸ਼ੁਰੂ ਕਰਨ ਵਿੱਚ ਕਾਮਯਾਬ ਹੋ ਗਿਆ। ਪਰ ਉਹ ਜਲਦ ਹੀ ਇਸਨੂੰ ਛੱਡ ਗਿਆ।
ਜੇਨਾ ਛੱਡਣ ਤੋਂ ਬਾਅਦ, ਮੈਰੀ ਤੋਂ ਪੈਸੇ ਲੈ ਕੇ ਉਸ ਨੇ ਮੈਡੀਟੇਰੀਅਨ ਦਾ ਦੌਰਾ ਕੀਤਾ, ਜਿਸ ਦੌਰਾਨ ਉਸ ਦਾ ਭਰਾ ਕਾਰਲ ਉਸ ਨਾਲ ਸੀ। ਉੱਥੇ ਉਸਨੇ ਇੱਕ ਮੂਰਤੀਕਾਰ ਦੇ ਤੌਰ 'ਤੇ ਰੋਮ ਵਿੱਚ ਰਹਿਣ ਦਾ ਫੈਸਲਾ ਕੀਤਾ, ਪਰ ਬਹੁਤ ਘੱਟ ਸਫ਼ਲਤਾ ਮਿਲ ਸਕੀ। ਰੋਮ ਦੇ ਜਰਮਨ ਪਰਵਾਸੀ ਭਾਈਚਾਰੇ ਦੇ ਹਿੱਸੇ ਵਜੋਂ ਖੁਦ ਸਥਾਪਿਤ ਕਰਨ ਦਾ ਯਤਨ ਉਸਦਾ ਯਤਨ ਵੀ ਅਸਫ਼ਲ ਹੋਇਆ ਅਤੇ ਸਿਤਮ ਇਹ ਕਿ ਉਸ ਦੀ ਬਣਾਈ ਇੱਕ ਜਰਮਨ ਫੌਜੀ ਦੀ ਵੱਡੀ ਮਿੱਟੀ ਦੀ ਮੂਰਤੀ ਢਹਿ ਗਈ। ਨਿਰਾਸ਼ ਟੁੱਟੇ ਮਨ ਨਾਲ ਹੌਪਟਮਾਨ ਜਰਮਨੀ ਪਰਤ ਗਿਆ, ਜਿੱਥੇ ਉਸਨੇ ਬਰਲਿਨ ਯੂਨੀਵਰਸਿਟੀ ਵਿੱਚ ਇਤਿਹਾਸ ਦਾ ਅਧਿਐਨ ਕਰਨ ਲਈ ਜਾਣ ਤੋਂ ਪਹਿਲਾਂ ਡ੍ਰੇਜ਼੍ਡਿਨ ਵਿੱਚ ਰਾਇਲ ਅਕਾਦਮੀ ਵਿੱਚ ਇੱਕ ਸੰਖੇਪ ਜਿਹਾ ਕਾਰਜਕਾਲ ਸ਼ੁਰੂ ਕੀਤਾ। ਉੱਥੇ ਉਸ ਨੇ ਆਪਣੀ ਪੜ੍ਹਾਈ ਦੀ ਬਜਾਏ ਥੀਏਟਰ ਨੂੰ ਆਪਣੀਆਂ ਦਿਲਚਸਪੀਆਂ ਸਮਰਪਿਤ ਕੀਤੀਆਂ। 1891 ਵਿੱਚ ਉਹ ਸਿਲੇਸ਼ੀਆ ਦੇ ਸਚਰੇਬਰੀਹਾ ਵਿੱਚ ਰਹਿਣ ਲੱਗ ਪਿਆ।
ਵਿਆਹ ਅਤੇ ਇੱਕ ਲੇਖਕ ਦੇ ਤੌਰ 'ਤੇ ਸ਼ੁਰੂਆਤ
[ਸੋਧੋ]ਹਵਾਲੇ
[ਸੋਧੋ]- ↑ "Gerhart Hauptmann - Facts". Nobelprize.org. Nobel Media AB. Retrieved 29 December 2015.